ਵਾਰ-ਵਾਰ ਬਾਥਰੂਮ ਬ੍ਰੇਕ ਲੈਣ ਦੇ ਚੱਕਰ 'ਚ ਗਈ ਨੌਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਊਥ ਚਾਈਨਾ ਮਾਰਨਿੰਗ ਪੋਸਟ ਅਨੁਸਾਰ ਲੀ ਨੇ ਅਪ੍ਰੈਲ ਅਤੇ ਮਈ 2024 ਦੇ ਵਿਚਕਾਰ ਕਥਿਤ ਤੌਰ 'ਤੇ 14 ਵਾਰ ਬਾਥਰੂਮ ਬ੍ਰੇਕ ਲਿਆ

Job involved in repeated bathroom breaks

ਬੀਜਿੰਗ: ਚੀਨ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਇੰਜੀਨੀਅਰ ਨੂੰ ਵਾਰ-ਵਾਰ ਬਾਥਰੂਮ ਜਾਣ ਦੀ ਵਜ੍ਹਾ ਨਾਲ ਨੌਕਰੀ ਤੋਂ ਹੱਥ ਧੋਣਾ ਪਿਆ। ਜਦੋਂ ਕਿ ਉਸ ਦਾ ਕਹਿਣਾ ਹੈ ਕਿ ਉਸ ਨੂੰ ਬਵਾਸੀਰ ਹੈ, ਜਿਸ ਕਾਰਨ ਉਸ ਨੂੰ ਵਾਰ-ਵਾਰ ਬਾਥਰੂਮ ਜਾਣਾ ਪੈਂਦਾ ਹੈ।

ਕੰਪਨੀ ਨੇ ਉਸ ਨੂੰ ਕੰਮ ਵਿਚ ਅੜਚਣ ਪਾਉਣ ਦਾ ਤਰਕ ਦਿੰਦੇ ਹੋਏ ਨੌਕਰੀ ਤੋਂ ਕੱਢ ਦਿਤਾ। ਸਾਊਥ ਚਾਈਨਾ ਮਾਰਨਿੰਗ ਪੋਸਟ ਅਨੁਸਾਰ ਲੀ ਨੇ ਅਪ੍ਰੈਲ ਅਤੇ ਮਈ 2024 ਦੇ ਵਿਚਕਾਰ ਕਥਿਤ ਤੌਰ ’ਤੇ 14 ਵਾਰ ਬਾਥਰੂਮ ਬ੍ਰੇਕ ਲਿਆ, ਜਿਸ ਵਿਚ ਚਾਰ ਘੰਟੇ ਦਾ ਇਕ ਬ੍ਰੇਕ ਵੀ ਸ਼ਾਮਲ ਹੈ। ਲੀ ਨੇ ਜਦੋਂ ਨੌਕਰੀ ਤੋਂ ਕੱਢੇ ਜਾਣ ਵਿਰੁਧ ਮੁਕੱਦਮਾ ਦਾਇਰ ਕੀਤਾ, ਉਦੋਂ ਜਾ ਕੇ ਮਾਮਲਾ ਸੁਰਖ਼ੀਆਂ ਵਿਚ ਆਇਆ। ਸ਼ੰਘਾਈ ਫ਼ੈਡਰੇਸ਼ਨ ਆਫ਼ ਟਰੇਡ ਯੂਨੀਅਨ ਨੇ ਹਾਲ ਹੀ ਵਿਚ ਇਸ ਵਿਵਾਦ ਦੇ ਵੇਰਵੇ ਸਾਂਝੇ ਕੀਤੇ ਹਨ, ਜਿਸ ਨੇ ਕੰਮ ਵਾਲੀ ਥਾਂ ’ਤੇ ਅਧਿਕਾਰਾਂ ਅਤੇ ਮੈਡੀਕਲ ਸਹੂਲਤਾਂ ਬਾਰੇ ਬਹਿਸ ਛੇੜ ਦਿਤੀ ਹੈ।