ਵਾਸ਼ਿੰਗਟਨ ਸਟੇਟ ਪੈਟਰੋਲ ਪੁਲਿਸ ਵਿਚ ਬਤੌਰ ਦਸਤਾਰਧਾਰੀ ਸਿੱਖ ਤਾਇਨਾਤ ਅਫ਼ਸਰ ਪਹਿਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਲੰਧਰ ਜ਼ਿਲ੍ਹੇ ਦੇ ਆਦਮਪੁਰ ਇਲਾਕੇ ਦੇ ਕਾਲੜਾ ਪਿੰਡ ਨਾਲ ਸੰਬੰਧਿਤ ਹੈ।

First turbaned Sikh officer assigned to Washington State Patrol

ਸਿਆਟਲ: ਸਿਆਟਲ ਅਤੇ ਪੂਰੀ ਵਾਸ਼ਿੰਗਟਨ ਸਟੇਟ ਦੇ ਸਿੱਖ ਭਾਈਚਾਰੇ ਲਈ ਅੱਜ ਇਕ ਵੱਡੀ ਖੁਸ਼ਖ਼ਬਰੀ ਸਾਹਮਣੇ ਆਈ ਜਦੋਂ ਇਕ ਪਹਿਲੇ ਦਸਤਾਰਧਾਰੀ ਸਿੱਖ ਸਤਨਾਮ ਸਿੰਘ ਨੇ ਵਾਸ਼ਿੰਗਟਨ ਸਟੇਟ ਪੈਟਰੋਲ ਪੁਲਿਸ ਵਿਚ ਆਪਣੀ ਨੌਕਰੀ ਜੁਆਇਨ ਕੀਤੀ। ਸਤਨਾਮ ਸਿੰਘ ਜੋਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਇਲਾਕੇ ਦੇ ਕਾਲੜਾ ਪਿੰਡ ਨਾਲ ਸੰਬੰਧਿਤ ਹੈ। ਉਨ੍ਹਾਂ ਨੇ ਦੱਸਿਆ ਕਿ ਉਸਨੂੰ ਮਾਣ ਤੇ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਮੈਂ 24 ਹਫ਼ਤਿਆਂ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਆਪਣੀ ਡਿਊਟੀ ਜੁਆਇਨ ਕੀਤੀ ਹੈ।

ਸਤਨਾਮ ਸਿੰਘ ਨੇ ਪਰਮਾਤਮਾ ਦਾ ਹੁੰਦਿਆਂ ਕਿਹਾ ਉਹ ਪੂਰੀ ਵਾਸ਼ਿੰਗਟਨ ਸਟੇਟ ਵਿਚ ਸਟੇਟ ਪੈਟਰੋਲ ਵਿਚ ਪਹਿਲਾ ਦਸਤਾਰਧਾਰੀ ਸਿੱਖ ਅਫ਼ਸਰ ਬਣਿਆ ਹੈ। ਸਤਨਾਮ ਸਿੰਘ ਨੇ ਹੋਰ ਵੀ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਏਜੰਸੀਆਂ ਵਿਚ ਸ਼ਾਮਿਲ ਹੋਣ ਲਈ ਕੋਸ਼ਿਸ਼ ਕਰਨ।

ਸਤਨਾਮ ਸਿੰਘ ਦੀ ਨਿਯੁਕਤੀ ਦੀ ਖ਼ਬਰ ਨਾਲ ਇਥੇ ਪੰਜਾਬੀ ਸਿੱਖ ਭਾਈਚਾਰੇ ਪੁਲਿਸ ਅਫ਼ਸਰ ਸਤਨਾਮ ਸਿੰਘ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸਤਨਾਮ ਸਿੰਘ ਨੂੰ ਸ਼ੁੱਭਕਾਮਨਾਵਾਂ ਦੇਣ ਵਾਲਿਆਂ ਵਿਚ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈਲ ਦੇ ਪ੍ਰਧਾਨ ਤੇ ਸਿਆਟਲ ਦੇ ਧਨਾਢ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ, ਗੁਰਦੁਆਰਾ ਸੱਚਾ ਮਾਰਗ ਦੇ ਪ੍ਰਧਾਨ ਹਰਸ਼ਿੰਦਰ ਸਿੰਘ ਸੰਧੂ, ਗੁਰਦੁਆਰਾ ਰੈਂਟਨ ਕਮੇਟੀ ਦੇ ਮੈਂਬਰ ਤਾਰਾ ਸਿੰਘ ਤੰਬੜ, ਜਗਮੋਹਰ ਸਿੰਘ ਵਿਰਕ, ਸਿਆਟਲ ਦੇ ਧਨਾਢ ਕਿਸਾਨ ਆਗੂ ਚੇਤ ਸਿੰਘ ਸਿੰਧੂ, ਨੌਜਵਾਨ ਅਕਾਲੀ ਆਗੂ ਗੁਰਬਿੰਦਰ ਸਿੰਘ ਮੁੱਲਾਂਪੁਰ, ਇੰਡੀਅਨ ਬਿਜ਼ਨੈੱਸ ਓਨਰ ਐਸੋਸੀਏਸ਼ਨ ਦੇ ਚੇਅਰਮੈਨ ਸੁਖਮਿੰਦਰ ਸਿੰਘ ਸੁੱਖੀ ਰੱਖੜਾ, ਸੀਨੀਅਰ ਵਾਈਸ ਪ੍ਰਧਾਨ ਜਤਿੰਦਰ ਸਿੰਘ ਸਪਰਾਏ, ਪ੍ਰਸਿੱਧ ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ, ਲੇਖਕ ਅਵਤਾਰ ਸਿੰਘ ਆਦਮਪੁਰੀ, ਗੁਰਵਿੰਦਰ ਸਿੰਘ ਧਾਲੀਵਾਲ, ਪ੍ਰਸਿੱਧ ਕਾਰੋਬਾਰੀ ਸੈਮ ਵਿਰਕ, ਇੰਦਰਜੀਤ ਗਿੱਲ, ਸਿੱਖ ਪ੍ਰਚਾਰਕ ਇੰਦਰਜੀਤ ਸਿੰਘ ਬੱਲੋਵਾਲ, ਹਰਨੇਕ ਸਿੰਘ ਪਾਬਲਾ, ਮਨਜੀਤ ਸਿੰਘ ਥਿੰਦ, ਹਰਦੀਪ ਸਿੰਘ ਗਿੱਲ, ਗੁਰਲਾਲ ਸਿੰਘ ਬਰਾੜ, ਕੈਂਟ ਸਿਟੀ ਕੌਂਸਲ ਮੈਂਬਰ ਸਤਵਿੰਦਰ ਕੌਰ, ਚਰਨਜੀਤ ਸਿੰਘ ਫਗਵਾੜਾ ਆਦਿ ਸ਼ਾਮਿਲ ਹਨ।