ਬ੍ਰੈਗਜ਼ਿਟ 'ਤੇ ਥੈਰੇਸਾ ਦੀ ਕਰਾਰੀ ਹਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰੈਗਜ਼ਿਟ ਵਾਰਤਾ ਨੂੰ ਲੈ ਕੇ ਇਕ ਵਾਰ ਫਿਰ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਬ੍ਰਿਟੇਨ ਦੀ ਸੰਸਦ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ.....

Theresa May

ਲੰਡਨ : ਬ੍ਰੈਗਜ਼ਿਟ ਵਾਰਤਾ ਨੂੰ ਲੈ ਕੇ ਇਕ ਵਾਰ ਫਿਰ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਬ੍ਰਿਟੇਨ ਦੀ ਸੰਸਦ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬ੍ਰੈਗਜ਼ਿਟ 'ਤੇ ਯੂਰਪੀ ਯੂਨੀਅਨ (ਈ.ਯੂ.) ਨਾਲ ਵਾਰਤਾ ਨੂੰ ਲੈ ਕੇ ਸੰਸਦ ਵਿਚ ਥੈਰੇਸਾ ਮੇਅ ਦੇ ਪ੍ਰਸਤਾਵ ਵਿਰੁਧ ਸ਼ੁਕਰਵਾਰ ਨੂੰ 303 ਸੰਸਦ ਮੈਂਬਰਾਂ ਨੇ ਵੋਟ ਕੀਤੀ ਹੈ। ਇਸ ਹਾਰ ਦੇ ਬਾਅਦ ਥੈਰੇਸਾ ਮੇਅ ਹੁਣ ਈ.ਯੂ. ਨੂੰ ਵਾਰਤਾ ਲਈ ਦਬਾਅ ਨਹੀਂ ਪਾ ਸਕਦੀ । ਸੰਸਦ ਵਿਚ ਹਾਰ ਦੇ ਬਾਅਦ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਨੇ ਕਿਹਾ ਕਿ ਥੈਰੇਸਾ ਨੂੰ ਅਪਣੀ ਅਸਫਲ ਬ੍ਰੈਗਜ਼ਿਟ ਪਾਲਿਸੀ ਨੂੰ ਸਵੀਕਾਰ ਕਰਨ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਮੇਅ ਬ੍ਰੈਗਜ਼ਿਟ ਮਾਮਲੇ ਨੂੰ ਲੈ ਕੇ ਨਵੀਂ ਯੋਜਨਾ ਦੇ ਨਾਲ ਆਉਂਦੀ ਹੈ ਤਾਂ ਸੰਸਦ ਇਸ 'ਤੇ ਦੁਬਾਰਾ ਵਿਚਾਰ ਕਰ ਸਕਦਾ ਹੈ। ਥੈਰੇਸਾ ਮੇਅ ਲਗਾਤਾਰ ਨੋ-ਬ੍ਰੈਗਜ਼ਿਟ ਡੀਲ ਦਾ ਵਿਰੋਧ ਕਰ ਰਹੀ ਸੀ। ਜਿਸ ਦੇ ਬਅਦ ਕੰਜ਼ਰਵੇਟਿਵ ਪਾਰਟੀ ਦੇ ਬ੍ਰੈਗਜ਼ਿਟ ਵਿਰੋਧੀਆਂ ਨੇ ਵੀ ਸੰਸਦ ਵਿਚ ਵੋਟਿੰਗ ਦਾ ਸਮਰਥਨ ਕੀਤਾ ਸੀ ਤਾਂ ਜੋ ਇਸ ਪੂਰੇ ਵਿਵਾਦ 'ਤੇ ਨਵੀਆਂ ਸੰਭਾਵਨਾਵਾਂ ਪੈਦਾ ਹੋ ਸਕਣ। ਬ੍ਰੈਗਜ਼ਿਟ ਮਾਮਲੇ 'ਤੇ ਈ.ਯੂ. ਨਾਲ ਗੱਲਬਾਤ ਕਰਨ ਦੇ ਪੱਖ ਵਿਚ 259 ਵੋਟ ਪਏ ਜਦਕਿ 303 ਸੰਸਦ ਮੈਂਬਰਾਂ ਨੇ ਵਿਰੋਧ ਵਿਚ ਵੋਟ ਕੀਤਾ।

ਬ੍ਰਿਟੇਨ ਦੀ ਸੰਸਦ ਵਿਚ ਜਿਸ ਤਰ੍ਹਾਂ ਥੈਰੇਸਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉਸ ਨਾਲ ਲਗਦਾ ਹੈ ਕਿ ਥੈਰੇਸਾ ਨੂੰ ਅਪਣੀ ਪਾਰਟੀ ਸੰਸਦ ਮੈਂਬਰਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਸਮਾਚਾਰ ਏਜੰਸੀ ਦੀ ਰੀਪੋਰਟ ਮੁਤਾਬਕ ਘੱਟੋ-ਘੱਟ 5 ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਥੈਰੇਸਾ ਵਿਰੁਧ ਵੋਟ ਪਾਇਆ। ਬ੍ਰਿਟਿਸ਼ ਡਾਊਨਿੰਗ ਸਟ੍ਰੀਟ (ਪੀ.ਐੱਮ. ਹਾਊਸ) ਨੇ ਸੱਤਾਧਾਰੀ ਪਾਰਟੀ ਦੀ ਹਾਰ ਲਈ ਲੇਬਰ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਕ ਵਾਰ ਫਿਰ ਉਨ੍ਹਾਂ ਨੇ ਰਾਸ਼ਟਰ ਹਿਤਾਂ ਵਿਰੁਧ ਵੋਟ ਪਾਈ ਹੈ। (ਪੀਟੀਆਈ)