ਮੈਰੀਲੈਡ: ਕਿਸਾਨਾਂ ਦੀ ਹਮਾਇਤ ਵਿਚ ਸਾਂਝੀ ਮੀਟਿੰਗ, ਆਰਥਕ ਮਦਦ ਦੇਣ ਲਈ ਕੀਤੀ ਅਪੀਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਸੰਘਰਸ਼ ਵਿਚ ਸੇਵਾ ਕਰਨ ਵਾਲਿਆਂ ਲਈ ਹਰ ਮਹੀਨੇ ਸੋ ਸੋ ਡਾਲਰ ਇਕੱਠੇ ਕਰ ਕੇ ਭੇਜਣੇ ਚਾਹੀਦੇ ਹਨ

Farmers Protest

ਮੈਰੀਲੈਡ: ਪੰਜਾਬੀ ਕਲੱਬ ਦੇ ਸਹਿਯੋਗ ਨਾਲ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿਚ ਇਕ ਮੀਟਿੰਗ ਉਡੈਨਟਨ ਦੇ ਮੈਕਸੀਕਨ ਰੈਸੋਟੋਰੈਟ ਵਿਖੇ ਕੀਤੀ ਗਈ ਹੈ। ਮੀਟਿੰਗ ਨੂੰ ਬਲਜੀਤ ਸਿੰਘ ਚੀਮਾ ਤੇ ਹਰਵਿੰਦਰਬੀਰ ਸਿੰਘ ਵੜੈਚ ਨੇ ਸਪਾਂਸਰ ਕੀਤਾ ਜੋ ਉਡੈਨਟਨ ਲਿਕਰ ਦੇ ਮਾਲਕ ਹਨ। ਮੀਟਿੰਗ ਦੀ ਸ਼ੁਰੂਆਤ ਸੁਖਵਿਦਰ ਸਿੰਘ ਕੇ ਕੇ ਸਿੱਧੂ ਨੇ ਕੀਤੀ ਜਿਸ ਨੇ ਮੀਟਿੰਗ ਦੇ ਏਜੰਡੇ ਬਾਰੇ ਵਿਸਤਾਰ ਨਾਲ ਦਸਿਆ। ਉਨ੍ਹਾਂ ਕਿਹਾ ਕਿ ਸੰਘਰਸ਼ ਬਹੁਤ ਲੰਮਾ ਚੱਲਣਾ ਹੈ। ਮੋਦੀ ਸਰਕਾਰ ਦੀ ਮਿਆਦ ਅਜੇ ਕਾਫ਼ੀ ਪਈ ਹੋਈ ਹੈ। ਉਸ ਨੇ ਕਾਨੂੰਨ ਵਾਪਸ ਨਹੀਂ ਲੈਣੇ ਹਨ, ਇਸ ਲਈ ਸਾਨੂੰ ਹਰ ਮਹੀਨੇ ਸੋ ਸੋ ਡਾਲਰ ਇਕ ਥਾਂ ਇਕੱਠੇ ਕਰ ਕੇ ਸੰਘਰਸ਼ ਵਿਚ ਸੇਵਾ ਕਰਨ ਵਾਲਿਆਂ ਨੂੰ ਭੇਜਣੇ ਚਾਹੀਦੇ ਹਨ।

ਸਮੁੱਚੀ ਟੀਮ ਨੇ ਹਮਾਇਤ ਕੀਤੀ ਕਿ ਜਿਸ ਕਾਰਜ ਲਈ ਇਹ ਇਕੱਠੇ ਕੀਤੇ ਜਾ ਰਹੇ ਹਨ, ਉਸ ਲਈ ਹੀ ਭੇਜੇ ਜਾਣ। ਸੰਨੀ ਮੱਲੀ ਨੇ ਕਿਹਾ ਕਿ ਰਾਣਾ ਨਾਮ ਦਾ ਵਿਅਕਤੀ ਹਰ ਰੋਜ਼ ਦੋ ਤੋ ਤਿੰਨ ਲੱਖ ਖ਼ਰਚ ਕਰ ਰਿਹਾ ਹੈ। ਉਹ ਹਜ਼ਾਰ ਵਿਅਕਤੀਆਂ ਨੂੰ ਲੰਗਰ ਛਕਾ ਰਿਹਾ ਹੈ। ਰਿਹਾਇਸ਼ ਦੇ ਰਿਹਾ ਹੈ, ਪੰਜਾਹ ਵਿਅਕਤੀ ਉਨ੍ਹਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਸਾਨੂੰ ਉਸ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ। ਜੋ ਕਿਸਾਨਾਂ ਦੇ ਸੰਘਰਸ਼ ਵਿਚ ਜੁਟਿਆ ਲੱਗਾ ਹੈ।

ਡਾਕਟਰ ਸੁਰਿੰਦਰ ਗਿੱਲ ਨੇ ਕਿਹਾ ਕਿ ਸਾਨੂੰ ਕਿਸਾਨੀ ਸੰਘਰਸ਼ ਨੂੰ ਬਲ ਦੇਣ ਲਈ ਅਮਰੀਕਾ ਵਿੱਚ ਮੁਹਿੰਮ ਚਲਾਈ ਜਾਵੇ। ਉਸ ਲਈ ਫੰਡ ਮੁਹਈਆ ਕਰਵਾਏ ਜਾਣ, ਤਾਂ ਹੀ ਸੰਘਰਸ਼ ਪੂਰੇ ਸੰਸਾਰ ਵਿਚ ਮਜ਼ਬੂਤੀ ਨਾਲ ਉਭਰੇਗਾ ਜਿਸ ਲਈ ਵਾਈਸ ਹਾਊਸ ਪ੍ਰਦਰਸ਼ਨ ਅਹਿਮ ਸਿੱਧ ਹੋਵੇਗਾ। ਪੰਜ ਵਿਅਕਤੀਆਂ ਦਾ ਜਥਾ ਹਰ ਰੋਜ਼ ਕਿਸਾਨਾਂ ਦੀ ਹਮਾਇਤ ਵਿਚ ਵਾਇਰ ਹਾਊਸ ਸਾਹਮਣੇ ਸ਼ਮੂਲੀਅਤ ਕਰੇ ਜਿਸ ’ਤੇ ਸਹਿਮਤੀ ਪ੍ਰਗਟਾਈ।

ਸਮੁੱਚੇ ਤੌਰ ’ਤੇ 27 ਵਿਅਕਤੀਆਂ ਨੇ ਇਕਜੁਟ ਹੋ ਕੇ ਮਦਦ ਕਰਨ ਨੂੰ ਤਰਜੀਹ ਦਿਤੀ। ਗੁਰਦੇਵ ਸਿੰਘ ਘੋਤੜਾ ਨੇ ਆਏ ਮਹਿਮਾਨਾਂ ਦਾ ਧਨਵਾਦ ਕੀਤਾ।  ਹੋਰਨਾਂ ਤਂੋ ਇਲਾਵਾ ਜਸੀ ਧਾਲੀਵਾਲ, ਮਾਸਟਰ ਧਰਮਪਾਲ ਸਿੰਘ, ਰਣਜੀਤ ਸਿੰਘ ਚਾਹਲ, ਮੇਜਰ ਸਿੰਘ ਮੱਲੀ, ਸੁਰਿੰਦਰ ਸੰਧੂ, ਅਜੀਤ ਸਿੰਘ ਸ਼ਾਹੀ, ਗੁਰਦਿਆਲ ਸਿੰਘ ਭੋਲਾ, ਦਲਜੀਤ ਸਿੰਘ ਬਿਟੂ, ਹਰਿਦਰਬੀਰ ਵੜੈਚ, ਅਵਤਾਰ ਸਿੰਘ ਵੜਿੰਗ, ਗੁਰਮੀਤ ਸਿੰਘ ਸੰਨੀ, ਜਰਨੈਲ ਸਿੰਘ ਟੀਟੂ, ਮਿਸਟਰ ਚਿੱਬ, ਮਿਸਟਰ ਬਿੱਟੂ ਤੇ ਝੋਟੀਆਂ ਗਰੁਪ ਨੇ ਸ਼ਮੂਲੀਅਤ ਕਰ ਕੇ ਮੀਟਿੰਗ ਨੂੰ ਕਾਮਯਾਬੀ ਦੀ ਬੁਲੰਦੀ ’ਤੇ ਲੈ ਕੇ ਗਏ। ਅਗਲੀ ਮੀਟਿੰਗ ਕੇ ਕੇ ਸਿੱਧੂ ਨੇ ਐਲਾਨੀ ਜੋ ਸੋਲਾਂ ਮਾਰਚ ਨੂੰ ਹੋਵੇਗੀ।