ਪਨਾਮਾ 'ਚ ਖੱਡ 'ਚ ਡਿੱਗੀ ਬੱਸ, 39 ਪ੍ਰਵਾਸੀਆਂ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

20 ਜ਼ਖਮੀ

photo

 

ਪਨਾਮਾ: ਪਨਾਮਾ ਦੇ ਪੱਛਮੀ ਹਿੱਸੇ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ। ਇਥੇ ਸਵਾਰੀਆਂ ਨਾਲ ਭਰੀ ਬੱਸ ਇਕ ਬੱਸ ਖੱਡ 'ਚ ਡਿੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 39 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ ਤਕਰੀਬਨ 20 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਇਹ ਨਹੀਂ ਦੱਸਿਆ ਕਿ ਬੱਸ ਵਿਚ ਸਵਾਰ ਯਾਤਰੀ ਕਿਹੜੇ ਦੇਸ਼ਾਂ ਦੇ ਨਾਗਰਿਕ ਸਨ। ਬੱਸ ਵਿਚ  ਕੁੱਲ 66 ਪ੍ਰਵਾਸੀ ਸਵਾਰ ਸਨ।

ਇਹ ਵੀ ਪੜ੍ਹੋ : ਸਕੂਲ 'ਚੋਂ +2 ਦਾ ਰੋਲ ਨੰਬਰ ਲੈ ਕੇ ਵਾਪਸ ਪਿੰਡ ਜਾ ਰਹੇ ਲੜਕੇ ਨੂੰ ਸਕੂਲ ਵੈਨ ਨੇ ਕੁਚਲਿਆ, ਮੌਤ

ਪਨਾਮਾ ਦੇ ਕੌਮੀ ਇਮੀਗ੍ਰੇਸ਼ਨ ਸੇਵਾ ਦੀ ਨਿਰਦੇਸ਼ਕ ਸਮੀਰਾ ਗੋਜੈਨ ਨੇ ਕਿਹਾ ਕਿ ਬੁੱਧਵਾਰ ਤੜਕੇ ਬੱਸ ਇਕ ਹੋਰ ਬੱਸ ਨਾਲ ਟਕਰਾ ਗਈ ਤੇ ਖੱਡ ਵਿਚ ਡਿੱਗ ਗਈ। ਪਿਛਲੇ ਤਕਰੀਬਨ ਇਕ ਦਹਾਕੇ ਵਿਚ ਪਨਾਮਾ ਵਿਚ ਵਾਪਰਿਆ ਇਹ ਸਭ ਤੋਂ ਭਿਆਨਕ ਹਾਦਸਾ ਹੈ, ਜਿਸ ਵਿਚ ਪ੍ਰਵਾਸੀਆਂ ਦੀ ਜਾਨ ਗਈ ਹੈ। 

 

ਇਹ ਵੀ ਪੜ੍ਹੋ : ਮੋਟਾਪਾ ਤੇ ਐਸੀਡਿਟੀ ਤੋਂ ਪ੍ਰੇਸ਼ਾਨ ਲੋਕ ਖਾਣ ‘ਟਿੰਡੇ’ ਦੀ ਸਬਜ਼ੀ