ਪਾਕਿਸਤਾਨ: ਕਰਾਚੀ 'ਚ ਹੋਇਆ ਬੰਬ ਧਮਾਕਾ, ਇਕ ਜਵਾਨ ਦੀ ਮੌਤ, 10 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਧਮਾਕਾ ਉਸ ਸਮੇਂ ਹੋਇਆ ਜਦੋਂ ਇੱਕ ਰੇਂਜਰਸ ਦੀ ਕਾਰ ਇਲਾਕੇ ਵਿੱਚੋਂ ਲੰਘ ਰਹੀ ਸੀ।

Pakistan

ਕਰਾਚੀ: ਪਾਕਿਸਤਾਨ ਦੇ ਕਰਾਚੀ 'ਚ ਇਕ ਵਿਸਫੋਟ 'ਚ ਪਾਕਿਸਤਾਨੀ ਅਰਧਸੈਨਿਕ ਬਲ ਦੇ ਇਕ ਜਵਾਨ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਦੀ ਜਿੰਮੇਵਾਰੀ ਪਾਬੰਦੀਸ਼ੁਧਾ ਬਲੋਚ ਲਿਬਰੇਸ਼ਨ ਆਰਮੀ ਨੇ ਲਈ ਹੈ। ਦੱਸਣਯੋਗ ਹੈ ਕਿ ਹਮਲਾ ਕਰਾਚੀ ਦੇ ਭੀੜ ਭਰੇ ਓਰੰਗੀ ਸ਼ਹਿਰ ਵਿਚ ਖੜੇ ਮੋਟਰਸਾਈਕਲ 'ਤੇ ਬੰਬ ਲਗਾ ਕੇ ਕੀਤਾ ਗਿਆ ਸੀ। ਧਮਾਕਾ ਉਸ ਸਮੇਂ ਹੋਇਆ ਜਦੋਂ ਇੱਕ ਰੇਂਜਰਸ ਦੀ ਕਾਰ ਇਲਾਕੇ ਵਿੱਚੋਂ ਲੰਘ ਰਹੀ ਸੀ।

ਇਸ ਘਟਨਾ ਵਿਚ ਪਾਕਿਸਤਾਨ ਦੇ 3 ਰੇਂਜਰਾਂ ਦੇ ਜਵਾਨ ਜ਼ਖ਼ਮੀ ਹੋਏ ਸਨ ਜਦਕਿ 3 ਹੋਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀਆਂ ਦਾ ਕਰਾਚੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਕਰਾਚੀ ਵਿਚ ਵੀ ਅਜਿਹੀ ਘਟਨਾ ਪਿਛਲੇ ਸਾਲ ਦਸੰਬਰ ਵਿਚ ਵਾਪਰੀ ਸੀ।