ਉਤਰ-ਪੱਛਮੀ ਪਾਕਿਸਤਾਨ ’ਚ ਨੌਂ ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਫ਼ੌਜ ਨੇ ਇਕ ਬਿਆਨ ਰਾਹੀ ਦਿਤੀ ਜਾਣਕਾਰੀ

Nine terrorists killed in northwest Pakistan

ਇਸਲਾਮਾਬਾਦ: ਪਾਕਿਸਤਾਨੀ ਸੁਰੱਖਿਆ ਬਲਾਂ ਨੇ ਉਤਰ-ਪੱਛਮੀ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਦੋ ਵੱਖ-ਵੱਖ ਕਾਰਵਾਈਆਂ ਵਿਚ ਨੌਂ ਅੱਤਵਾਦੀਆਂ ਨੂੰ ਮਾਰ ਦਿਤਾ। ਇਹ ਜਾਣਕਾਰੀ ਫ਼ੌਜ ਨੇ ਇਕ ਬਿਆਨ ਵਿਚ ਦਿਤੀ। ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਇਹ ਕਾਰਵਾਈਆਂ ਮੋਹਮੰਦ ਅਤੇ ਡੇਰਾ ਇਸਮਾਈਲ ਖ਼ਾਨ ਜ਼ਿਲ੍ਹਿਆਂ ਵਿਚ ਕੀਤੀਆਂ ਗਈਆਂ।

ਮੋਹਮੰਦ ਵਿਚ ਇਕ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਇਕ ਅਤਿਵਾਦੀ ਟਿਕਾਣੇ ’ਤੇ ਛਾਪਾ ਮਾਰਿਆ ਜਿਸ ਵਿਚ ਦੋ ਸੈਨਿਕ ਅਤੇ ਸੱਤ ਅਤਿਵਾਦੀ ਮਾਰੇ ਗਏ। ਇਕ ਹੋਰ ਕਾਰਵਾਈ ਵਿਚ ਸੁਰੱਖਿਆ ਬਲਾਂ ਨਾਲ ਇਕ ਹਥਿਆਰਬੰਦ ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ। ਦੇਸ਼ ਦੇ ਉਤਰ-ਪੱਛਮੀ ਅਤੇ ਦੱਖਣ-ਪੱਛਮੀ ਖੇਤਰਾਂ ਵਿਚ ਅਤਿਵਾਦੀ ਹਮਲਿਆਂ ਵਿਚ ਵਾਧੇ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਹਾਲ ਹੀ ਦੇ ਮਹੀਨਿਆਂ ਵਿਚ ਅਤਿਵਾਦ ਵਿਰੋਧੀ ਕਾਰਵਾਈਆਂ ਤੇਜ਼ ਕਰ ਦਿਤੀਆਂ ਹਨ।