ਆਸਟਰੇਲੀਆਈ ਲੋਕ ਸਾਲ ਦੇ ਅਖ਼ੀਰ ਤਕ ਨਹੀਂ ਕਰ ਸਕਣਗੇ ਕੌਮਾਂਤਰੀ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟਰੇਲੀਆ ਸੰਘੀ ਸਰਕਾਰ ਦੇ ਸੈਰ-ਸਪਾਟਾ ਮੰਤਰੀ ਸਾਈਮਨ ਬਰਮਿੰਘਮ ਨੇ ਸੋਮਵਾਰ ਨੂੰ ਏਬੀਸੀ ਨਿਊਜ ਨੂੰ ਦਸਿਆ ਕਿ ਆਸਟਰੇਲੀਆਈ ਅਵਾਮ ਨੂੰ ਮਹਾਂਮਾਰੀ

File photo

ਪਰਥ, 15 ਅਪ੍ਰੈਲ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ਸੰਘੀ ਸਰਕਾਰ ਦੇ ਸੈਰ-ਸਪਾਟਾ ਮੰਤਰੀ ਸਾਈਮਨ ਬਰਮਿੰਘਮ ਨੇ ਸੋਮਵਾਰ ਨੂੰ ਏਬੀਸੀ ਨਿਊਜ ਨੂੰ ਦਸਿਆ ਕਿ ਆਸਟਰੇਲੀਆਈ ਅਵਾਮ ਨੂੰ ਮਹਾਂਮਾਰੀ ਕੋਰੋਨਾ ਵਾਇਰਸ ਦੇ ਫੈਲ ਰਹੇ ਪ੍ਰਭਾਵ ਤੋਂ ਬਚਾਉਣ ਅਤੇ ਮਹਾਂਮਾਰੀ ਦੀ ਰੋਕਥਾਮ ਲਈ ਲਾਗੂ ਕੀਤੇ ਸਖ਼ਤ ਨਿਯਮਾਂ ਕਾਰਨ ਆਸਟਰੇਲੀਆਈ ਪ੍ਰਵਾਸੀ ਤੇ ਆਸਟਰੇਲੀਅਨ ਨਾਗਰਿਕ ਕੌਮਾਂਤਰੀ ਯਾਤਰਾ ਇਸ ਸਾਲ ਦੇ ਅੰਤ ਤਕ ਨਹੀਂ ਕਰ ਸਕਣਗੇ। ਉਨ੍ਹਾਂ ਨੂੰ ਕੌਮਾਤਰੀ ਯਾਤਰਾਂ ਕਰਨ ਲਈ ਸਰਕਾਰ ਦੇ ਹੁਕਮਾਂ ਦਾ ਇੰਤਜਾਰ ਕਰਨਾ ਹੋਵੇਗਾ।

ਫੈਡਰਲ ਸਰਕਾਰ ਅਨੁਸਾਰ ਕੌਮਾਂਤਰੀ ਯਾਤਰਾ ਦੀਆਂ ਪਾਬੰਦੀਆਂ ਨੂੰ ਕਦੋਂ ਹਟਾਇਆ ਜਾਵੇਗਾ, ਇਹ ਉਸ ਸਮੇਂ ਦੀ ਸਿਹਤ ਸਲਾਹ 'ਤੇ ਨਿਰਭਰ ਕਰੇਗਾ। ਇਹ ਉਹ ਸਮਾਂ ਹੈ ਜਦੋਂ ਬਦਕਿਸਮਤੀ ਨਾਲ ਲੋਕ ਛੁੱਟੀਆਂ ਨਹੀਂ ਕਰ ਸਕਦੇ ਅਤੇ ਆਉਣ ਵਾਲੇ ਕਾਫ਼ੀ ਸਮੇਂ ਲਈ ਉਹ ਵਿਦੇਸ਼ ਜਾਣ ਦੇ ਯੋਗ ਨਹੀਂ ਹੋਣਗੇ।

ਪਰ ਆਸਟਰੇਲੀਆ ਸਰਕਾਰ ਨੇੜਭਵਿੱਖ ਵਿਚ ਘਰੇਲੂ ਅੰਤਰਰਾਜੀ ਯਾਤਰਾ ਦੀਆਂ ਕੁਝ ਪਾਬੰਦੀਆਂ ਨੂੰ ਹਟਾਉਣ ਬਾਰੇ ਵਿਚਾਰ ਕਰੇਗੀ ਅਤੇ ਇਹ ਤੁਹਾਨੂੰ ਬਾਹਰ ਨਿਕਲਣ ਦੇ ਯੋਗ ਹੋਣ ਦਾ ਮੌਕਾ ਦੇਵਾਂਗੇ । ਉਪ ਪ੍ਰਧਾਨ ਮੰਤਰੀ ਮਾਈਕਲ ਮੈਕਕੋਰਮੈਕ ਨੇ ਕਿਹਾ ਕਿ ਫੈਡਰਲ ਸਰਕਾਰ ਮਹਾਂਮਾਰੀ ਨਾਲ ਪ੍ਰਭਾਵਿਤ ਏਅਰਲਾਈਨਾਂ ਲਈ ਘਰੇਲੂ ਉਡਾਣਾਂ ਨੂੰ ਸਬਸਿਡੀ ਦੇਣ 'ਤੇ ਵਿਚਾਰ ਕਰ ਰਹੀ ਹੈ ।