ਯੂਰੋਪ 'ਚ ਕੋਵਿਡ 19 ਦੇ 10 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਰੋਪ 'ਚ ਕੋਰੋਨਾ ਵਾਇਰਸ ਦੇ ਹੁਣ ਤਕ 10 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅਧਿਕਾਰਿਕ ਸੂਤਰਾਂ ਦੇ ਆਧਾਰ 'ਦੇ ਸਮਾਚਾਰ ਏਜੰਸੀ ਏ.ਐਫ਼.ਪੀ ਦੀ

File photo

ਪੈਰਿਸ, 15 ਅਪ੍ਰੈਲ : ਯੂਰੋਪ 'ਚ ਕੋਰੋਨਾ ਵਾਇਰਸ ਦੇ ਹੁਣ ਤਕ 10 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅਧਿਕਾਰਿਕ ਸੂਤਰਾਂ ਦੇ ਆਧਾਰ 'ਦੇ ਸਮਾਚਾਰ ਏਜੰਸੀ ਏ.ਐਫ਼.ਪੀ ਦੀ ਗਿਣਤੀ ਮੁਤਾਬਕ ਯੂਰੋਪ 'ਚ 10,03,284 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 84,465 ਲੋਕਾਂ ਦੀ ਮੌਤ ਹੋਏ ਹੈ। ਯੂਰੋਪ ਕੋਰੋਨਾ ਵਾਇਰਸ ਤੋਂ ਸੱਭ ਤੋਂ ਜ਼ਿਆਦਾ ਪ੍ਰਭਾਵਤ ਮਹਾਂਦੀਪ ਹੈ। ਦੁਨੀਆ ਭਰ 'ਚ ਕੋਵਿਡ 19 ਦੇ 19,91,019 ਮਾਮਲੇ ਹਨ ਅਤੇ 1,25,955 ਲੋਕਾਂ ਦੀ ਮੌਤ ਹੋਈ ਹੈ। ਸਪੇਨ 'ਚ 1,72,541 ਮਾਮਲੇ ਸਾਹਮਣੇ ਆਏ ਹਨ ਅਤੇ 18,056 ਲੋਕਾਂ ਦੀ ਮੌਤ ਹੋਏ ਹੈ। ਇਟਲੀ 'ਚ ਮਾਮਲਿਆਂ ਦੀ ਗਿਣਤੀ 1,62,488 ਹੈ ਜਦਕਿ 21,067 ਲੋਕ ਮਾਰੇ ਗਏ ਹਨ।

ਇਸੇ ਤਰ੍ਹਾਂ ਫਰਾਂਸ 'ਚ 1,43,303 ਮਾਮਲੇ ਸਾਹਮਣੇ ਆਏ ਹਨ ਅਤੇ 15,729 ਲੋਕਾਂ ਦੀ ਮੌਤ ਹੋਈ ਹੈ। ਜਰਮਨੀ 'ਚ ਕੋਰੋਨਾ ਵਾਇਰਸ ਦੇ 1,27,584 ਮਾਮਲੇ ਆਏ ਹਨ ਅਤੇ 3,254 ਲੋਕਾਂ ਦੀ ਮੌਤ ਹੋਈ ਹੈ। ਇਹ ਉਹ ਯੂਰੋਪੀ ਦੇਸ਼ ਹਨ ਜਿਥੇ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਇਕ ਲੱਖ ਤੋਂ ਵੱਧ ਹੈ।
ਬ੍ਰਿਟੇਨ 'ਚ 93,873 ਮਾਮਲੇ ਸਾਹਮਣੇ ਆਏ ਹਨ ਅਤੇ 12,107 ਲੋਕਾਂ ਦੀ ਮੌਤ ਹੋਈ ਹੈ। (ਪੀਟੀਆਈ)