ਕੋਵਿਡ-19 ਨੂੰ ਫੈਲਾਉਣ 'ਚ ਕੁੱਤਿਆਂ ਦੀ ਵੀ ਹੋ ਸਕਦੀ ਹੈ ਭੂਮਿਕਾ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਗਿਆਨੀ ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਲਈ ਜ਼ਿੰਮੇਦਾਰੀ ਤੈਅ ਕਰਨ ਦੇ ਲਈ ਵੱਖ ਵੱਖ ਪ੍ਰਜਾਤੀਆਂ ਦਾ ਅਧਿਐਨ ਕਰ ਰਹੇ ਹਨ ਅਤੇ ਉਨ੍ਹਾਂ ਦਾ ਅਜਿਹਾ ਅਨੁਮਾਨ

File photo

ਟੋਰਾਂਟੋ, 15 ਅਪ੍ਰੈਲ : ਵਿਗਿਆਨੀ ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਲਈ ਜ਼ਿੰਮੇਦਾਰੀ ਤੈਅ ਕਰਨ ਦੇ ਲਈ ਵੱਖ ਵੱਖ ਪ੍ਰਜਾਤੀਆਂ ਦਾ ਅਧਿਐਨ ਕਰ ਰਹੇ ਹਨ ਅਤੇ ਉਨ੍ਹਾਂ ਦਾ ਅਜਿਹਾ ਅਨੁਮਾਨ ਹੈ ਕਿ ਆਵਾਰਾ ਕੁੱਤਿਆਂ ਨੇ, ਖਾਸਕਰ ਉਨ੍ਹਾਂ ਦੀਆਂ ਅੰਤੜੀਆਂ ਨੇ ਇਸ ਮਹਾਂਮਾਰੀ ਨੂੰ ਪੈਦਾ ਕਰਨ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ।
ਮਾਲਿਕਿਊਲਰ ਬਾਯੋਲਾਜੀ ਐਂਡ ਐਵੋਲਿਊਸ਼ਨ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਇਹ ਬਿਮਾਰੀ ਸੱਪਾਂ ਤੋਂ ਸ਼ੁਰੂ ਹੋ ਕੇ ਕਈ ਹੋਰ ਪ੍ਰਜਾਤੀਆਂ 'ਚੋਂ ਹੁੰਦੀ ਹੋਈ ਹਾਲ ਹੀ 'ਚ ਪੈਂਗੋਲਿਨ ਤਕ ਪਹੁੰਚੀ ਹੈ

ਅਤੇ ਸ਼ਾਇਦ ਇਨ੍ਹਾਂ ਸਾਰਿਆਂ ਜਾਨਵਰਾਂ ਦਾ ਸਾਰਸ ਕੋਵਿਡ 2 ਦੇ ਵਾਇਰਸ ਨੂੰ ਇਕ ਦੂਜੇ ਦੇ ਵਿਚਕਾਰ ਫੈਲਾਉਣ ਵਿਚ ਹੱਥ ਰਿਹਾ ਅਤੇ ਇਸ ਤਰ੍ਹਾਂ ਇਹ ਚਮਗਾਦੜਾਂ ਤਕ ਅਤੇ ਉਸ ਦੇ ਬਾਅਦ ਇਹ ਇਨਸਾਨ ਤਕ ਪੰਹੁਚਿਆ। ਕੈਨੇਡਾ 'ਚ ਓਟਾਵਾ ਯੂਨੀਵਰਸਿਟੀ ਦੇ ਸ਼ਿਹੁਆ ਸ਼ੀ ਦੇ ਮੁਤਾਬਕ ਇਨ੍ਹਾਂ ਜਾਨਵਰਾਂ ਤੋਂ ਲਏ ਗਏ ਵਾਇਰਸ, ਸਾਰਸ ਕੋਵਿਡ 2 ਤੋਂ ਕਾਫ਼ੀ ਵੱਖ ਹੈ।  ਸ਼ੀ ਨੇ ਦਸਿਆ, ''ਸਾਰਸ ਕੋਵਿਡ 2 ਦੇ ਪੂਰਵਜ ਵਾਇਰਸ ਅਤੇ ਉਨ੍ਹਾਂ ਦੇ ਨਜ਼ਦੀਕੀ ਸੰਬੰਧੀ ਵਾਇਰਸ, ਚਮਗਾਦੜਾਂ 'ਚ ਪਾਇਆ ਜਾਣ ਵਾਲਾ ਵਾਇਰਸ ਹੈ ਜਿਸ ਨਾਲ ਬਘਿਆੜ ਅਤੇ ਕੁੱਤਿਆਂ 'ਤੇ ਆਧਾਰਿਤ ਕੈਨੇਡੀਆਈ ਪ੍ਰਵਾਰ ਦੀ ਅੰਤੜੀਆਂ 'ਚ ਸੰਕਰਮਨ ਹੋਇਆ। (ਪੀਟੀਆਈ)