ਟਰੰਪ ਨੇ ਰੋਕੀ ਡਬਲਿਊ.ਐਚ.ਓ ਦੀ ਫ਼ੰਡਿੰਗ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਨੂੰ ਦਿਤੀ ਜਾਣ ਵਾਲੀ ਸਾਲਾਨਾ 50 ਕਰੋੜ ਡਾਲਰ ਤਕ ਦੀ ਅਮਰੀਕੀ
ਵਾਸ਼ਿੰਗਟਨ, 15 ਅਪ੍ਰੈਲ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਨੂੰ ਦਿਤੀ ਜਾਣ ਵਾਲੀ ਸਾਲਾਨਾ 50 ਕਰੋੜ ਡਾਲਰ ਤਕ ਦੀ ਅਮਰੀਕੀ ਫ਼ੰਡਿੰਗ ਨੂੰ ਰੋਕਟ ਦਾ ਐਲਾਨ ਕੀਤਾ ਹੈ। ਇਸ ਵਿਚਾਲੇ ਘਾਤਕ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੀਨ 'ਚ ਪਹਿਲੀ ਵਾਰ ਸਾਹਮਣੇ ਆਉਣ ਦੇ ਬਾਅਦ ਤੋਂ ਇਸ ਬਿਮਾਰੀ ਦੇ ''ਗੰਭੀਰ ਤੌਰ 'ਤ ਮਾੜੇ ਪ੍ਰਬੰਧਨ ਅਤੇ ਇਸ ਨੂੰ ਲੁਕਾਉਣ'' 'ਚ ਉਸਦੀ ਭੁਮਿਕਾ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਟਰੰਪ ਨੇ ਮੰਗਲਵਾਰ ਨੂੰ ਵਾਈਟ ਹਾਊਸ 'ਚ ਮਹਾਂਮਾਰੀ 'ਤੇ ਅਪਣੀ ਰੋਜ਼ਾਨਾ ਪ੍ਰੈਸ ਕਾਨਫਰੰਸ 'ਚ ਕਿਹਾ, ''ਅੱਜ ਮੈਂ ਅਪਣੇ ਪ੍ਰਸ਼ਾਸਨ ਨੂੰ ਵਿਸ਼ਵ ਸਿਹਤ ਸੰਗਠਨ ਦੇ ਵਿੱਤ ਪੋਸ਼ਣ ਨੂੰ ਰੋਕਣ ਦਾ ਨਿਰਦੇਸ਼ ਦੇ ਰਿਹਾ ਹਾਂ, ਨਾਲ ਹੀ ਕੋਰੋਨਾ ਵਾਇਰਸ ਦੇ ਪ੍ਰਸਾਰ 'ਚ ਗੰਭੀਰ ਮਾੜੇ ਪ੍ਰਬੰਧਨ ਅਤੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਦੇ ਲਈ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ਦੀ ਸਮੀਖਿਆ ਕੀਤੀ ਜਾ ਰਹੀ ਹੈ।''
ਟਰੰਪ ਅਤੇ ਉਨ੍ਹਾ ਸੀਨੀਅਰ ਅਧਿਕਾਰੀ ਇਸ ਤੋਂ ਪਹਿਲਾਂ ਵੀ ਜੇਨੇਵਾ ਸਥਿਤ ਸੰਯੁਕਤ ਰਾਸ਼ਟਰ ਦੇ ਸਿਹਤ ਸੰਸਥਾ 'ਤੇ ਚੀਨ ਦੀ ਤਰਫਤਾਰੀ ਕਰਨ ਦਾ ਦੋਸ਼ ਲਗਾ ਚੁੱਕੇ ਹਨ। ਟਰੰਪ ਦੀ ਟਿੱਪਣੀ 'ਤੇ ਪ੍ਰਤੀਕਰੀਆ ਦਿੰਦੇ ਹੋਏ ਸੰਯੁਕਤ ਰਾਸ਼ਟਰ ਮੁੱਖ ਸਕੱਤਰ ਏਂਟੋਨਿਉ ਗੁਤਾਰੇਸ ਨੇ ਕਿਹਾ ਿਕ ਇਹ ਸਮੇਂ ਡਬਲਿਊ.ਐਚ.ਓ ਦੇ ਸੰਸਾਧਨਾਂ 'ਚ ਕਟੌਤੀ ਕਰਨ ਦਾ ਨਹੀਂ ਹੈ।
ਟਰੰਪ ਨੇ ਕਿਹਾ ਕਿ ਅਮਰੀਕੀ ਹਰ ਸਾਲ 40 ਕਰੋੜ ਤੋਂ 50 ਕਰੋੜ ਡਾਲਰ ਤਕ ਡਬਲਿਊ.ਐਚ.ਓ ਨੂੰ ਦਿੰਦੇ ਹਨ, ਜਦੋਕਿ ਚੀਨ ਇਕ ਸਾਲ 'ਚ ਲੱਗਭਗ ਚਾਰ ਕਰੋੜ ਡਾਲਰ ਦਾ ਯੋਗਦਾਨ ਦਿੰਦਾ ਹੈ ਜਾਂ ਇਸ ਤੋਂ ਵੀ ਘੱਟ। ਉਨ੍ਹਾਂ ਕਿਹਾ ਕਿ ਸੰਗਠਨ ਦੇ ਮੁੱਖ ਪ੍ਰਾਯੋਜਕ ਦੇ ਤੌਰ 'ਤੇ ਅਮਰੀਕਾ ਦੀ ਇਹ ਜ਼ਿੰਮੇਦਾਰੀ ਹੈ ਕਿ ਉਹ ਡਬਲਿਊਟੀਓ ਦੀ ਪੂਰੀ ਜਵਾਬਦੇਹੀ ਤੈਅ ਕਰੇ।
ਉਨ੍ਹਾਂ ਕਿਹਾ ਕਿ ਦੁਨੀਆ ਡਬਲਿਊ.ਐਚ.ਓ 'ਤੇ ਨਿਰਭਰ ਹੈ ਕਿ ਉਹ ਦੇਸ਼ਾਂ ਦੇ ਨਾਲ ਕੰਮ ਕਰੇ ਤਾਕਿ ਅੰਤਰਰਾਸ਼ਟਰੀ ਸਿਹਤ ਖ਼ਤਰਿਆਂ ਦੇ ਬਾਰੇ 'ਚ ਸਟੀਕ ਜਾਣਕਾਰੀ ਸਮੇਂ 'ਤੇ ਸਾਂਝੀ ਕੀਤੀ ਜਾਵੇ।ਉਨ੍ਹਾਂ ਕਿਹਾ, ''ਡਬਲਿਊ.ਐਚ.ਓ ਇਸ ਮੂਲ ਡਿਊਟੀ 'ਚ ਅਸਫ਼ਲ ਰਿਹਾ ਅਤੇ ਉਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ। (ਪੀਟੀਆਈ)
ਅਮਰੀਕਾ ਦੇ ਡਬਲਿਊ.ਐਚ.ਓ ਦਾ ਫ਼ੰਡ ਰੋਕਣ ਦੇ ਫ਼ੈਸਲੇ ਨੂੰ ਲੈ ਕੇ ਚੀਨ ਚਿੰਤਤ
ਬੀਜਿੰਗ, 15 ਅਪ੍ਰੈਲ : ਚੀਨ ਨੇ ਬੁਧਵਾਰ ਨੂੰ ਕਿਹਾ ਕਿ ਉਸ ਨੂੰ ਅਮਰੀਕਾ ਦੇ ਡਬਲਿਊ.ਐਚ.ਓ ਦਾ ਫ਼ੰਡ ਰੋਕਣ ਦੇ ਫ਼ੈਸਲੇ ਨੂੰ ਲੈ ਕੇ ''ਕਾਫ਼ੀ ਚਿੰਤਤ'' ਹੈ। ਨਾਲ ਹੀ ਉਸਨੇ ਅਮਰੀਕਾ ਤੋਂ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਸੰਕਟ ਦੇ ਸਮੇਂ ਉਹ ਅਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇ। ਚੀਨ ਦੇ ਅਧਿਕਾਰੀ ਝਾਉ ਲਿਜੀਆਨ ਨੇ ਕਿਹਾ, ''ਅਮਰੀਕਾ ਦੇ ਫ਼ੈਸਲੇ ਤੋਂ ਡਬਲਿਊ.ਐਚ.ਓ ਦੀ ਸਮਰਥਾਵਾਂ ਘੱਟ ਹੋਣਗੀਆਂ ਅਤੇ ਮਹਾਂਮਾਰੀ ਦੇ ਵਿਰੁਧ ਮੁਹਿੰਮ 'ਚ ਅੰਤਰਰਾਸ਼ਟਰੀ ਸਹਿਯੋਗ ਘੱਟ ਹੋਵੇਗਾ।'' (ਪੀਟੀਆਈ)
ਜਰਮਨੀ ਨੇ ਟਰੰਪ ਦੇ ਫ਼ੈਸਲੇ ਦੀ ਆਲੋਚਨਾ ਕੀਤੀ
ਬਰਲਿਨ, 15 ਅਪ੍ਰੈਲ : ਡਬਲਿਊ.ਐਚ.ਓ ਦੀ ਫੰਡਿੰਗ ਰੋਕਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲੇ ਦੀ ਜਰਮਨੀ ਦੇ ਵਿਦੇਸ਼ ਮੰਤਰੀ ਹੇਈਕੋ ਮਾਸ ਨੇ ਬੁਧਵਾਰ ਨੂੰ ਅਲੋਚਨਾ ਕੀਤੀ ਅਤੇ ਕੋਰੋਨਾ ਵਾਇਰਸ ਸੰਕਟ ਲਈ ਹੋਰਾਂ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਵਿਰੁਧ ਚਿਤਾਵਨੀ ਦਿਤੀ। ਇਸ 'ਤੇ ਜਰਮਨੀ ਦੇ ਵਿਦੇਸ਼ ਮੰਤਰੀ ਨੇ ਟਵੀਟ ਕੀਤਾ, ''ਦੂਜਿਆਂ ਨੂੰ ਜ਼ਿੰਮੇਦਾਰ ਠਹਿਰਾਉਣ ਨਾਲ ਕੋਈ ਮਦਦ ਨਹੀਂ ਮਿਲੇਗੀ....ਬਿਹਤਰ ਹੋਵੇਗਾ ਕਿ ਸੰਯੁਕਤ ਰਾਸ਼ਟਰ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਇਸ ਤੋਂ ਅੱਗੇ ਵੱਧਦੇ ਹੋਏ ਜਾਂਚ ਅਤੇ ਟੀਕਿਆਂ ਦੇ ਵਿਕਾਸ ਅਤੇ ਵੰਡ 'ਚ ਡਬਲਿਊ.ਐਚ.ਓ ਦੀ ਮਦਦ ਕੀਤੀ ਜਾਵੇ।(ਪੀਟੀਆਈ)