ਨਿਊਜ਼ੀਲੈਂਡ ’ਚ ਬੈਂਕਾਂ ਵਿਚ ਚੈੱਕਾਂ ਦਾ ਲੈਣਾ-ਦੇਣਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਦੇ ਬਹੁਤ ਸਾਰੇ ਬੈਂਕ ਅਪਣੇ ਗਾਹਕਾਂ ਨੂੰ ਚਿੱਠੀਆਂ ਲਿਖ ਕੇ ਸੂਚਤ ਕਰ ਰਹੇ

Banks stop issuing checks in New Zealand

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਵਿਚ ਕਈ ਦਹਾਕਿਆਂ ਤੋਂ ਪੈਸੇ ਦਾ ਲੈਣ-ਦੇਣ ਕਰਨ ਲਈ ਇਲੈਕਟ੍ਰਾਨਿਕ ਪ੍ਰਣਾਲੀ ਵਰਤੀ ਜਾ ਰਹੀ ਹੈ ਪਰ ਬੈਂਕ ਚੈੱਕ ਵੀ ਅਪਣੀ ਚਾਲੇ ਚੱਲੀ ਜਾ ਰਹੇ ਸਨ ਅਤੇ ਇਹ ਉਹੀ ਚੈੱਕ ਹੁੰਦੇ ਸਨ ਜੋ ਕਈ ਵਾਰ ਨਿਜੀ ਅਤੇ ਬੈਂਕਾਂ ਦੇ ਖ਼ਜ਼ਾਨੇ ਭਰਨ ਲਈ ਵਰਤੇ ਜਾਂਦੇ ਸਨ ਪਰ ਹੁਣ ਆਧੁਨਿਕ ਪ੍ਰਣਾਲੀ ਨੇ ਇਸ ਨੂੰ ਬੀਤੇ ਜ਼ਮਾਨੇ ਦਾ ਘੋਸ਼ਤ ਕਰ ਦਿਤਾ ਹੈ ਅਤੇ ਬੈਂਕਾਂ ਨੇ ਵੀ ਪੈਸੇ ਦੇਣ ਲਈ ਇਸ ਕਾਗ਼ਜ਼ ਦੇ ਟੁਕੜੇ ਤੋਂ ਮੂੰਹ ਮੋੜ ਲਿਆ ਹੈ।

ਨਿਊਜ਼ੀਲੈਂਡ ਦੇ ਬਹੁਤ ਸਾਰੇ ਬੈਂਕ ਅਪਣੇ ਗਾਹਕਾਂ ਨੂੰ ਚਿੱਠੀਆਂ ਲਿਖ ਕੇ ਸੂਚਤ ਕਰ ਰਹੇ ਹਨ ਕਿ ਅਸੀਂ ਜਿੱਥੇ ਨਵੀਂਆਂ ਚੈੱਕ ਬੁੱਕਾਂ ਦੇਣੀਆਂ ਬੰਦ ਕਰ ਦੇਣੀਆਂ ਹਨ ਉਥੇ ਬੈਂਕਾਂ ਨੇ ਚੈੱਕ ਦਾ ਲੈਣ ਦੇਣ ਬੰਦ ਕਰ ਦੇਣਾ ਹੈ।  ਏ. ਐਨ. ਜ਼ੈਡ ਵਲੋਂ ਈਮੇਲ ਰਾਹੀਂ ਸੂਚਤ ਕੀਤਾ ਗਿਆ ਕਿ 31 ਮਈ 2021 ਤੋਂ ਬਾਅਦ ਸਥਾਨਕ ਚੈੱਕ ਨਹੀਂ ਲਏ ਜਾਣਗੇ। ਇਸ ਦੇ ਨਾਲ ਹੀ ਅਜੇ ਆਸਟਰੇਲੀਅਨ, ਕੈਨੇਡੀਅਨ, ਬ੍ਰਿਟਿਸ਼, ਅਮਰੀਕੀ ਚੈੱਕ ਚਲਦੇ ਰਹਿਣਗੇ। ਹੁਣ ਪੈਸੇ ਦਾ ਸਾਰਾ ਲੈਣ ਦੇਣ ਸਿਰਫ ਇਲੈਕਟ੍ਰਾਨਿਕ ਪ੍ਰਣਾਲੀ ਨਾਲ ਹੋਇਆ ਕਰੇਗਾ। 

ਦੇਸ਼ ਦੇ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਇੰਟਰੈਨਟ ਬੈਂਕਿੰਗ ਕਰਨ ਤੋਂ ਝਿਜਕਦੇ ਹਨ ਜਾਂ ਫਿਰ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੂੰ ਜ਼ਿਆਦਾ ਤਜ਼ਰਬਾ ਨਹੀਂ ਹੈ, ਉਨ੍ਹਾਂ ਲਈ ਏਜ ਕਨਸਰਨ ਵਰਗੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ ਬੈਂਕਾਂ ਵਲੋਂ ਫੋਨ ਬੈਂਕਿੰਗ ਦੀ ਸਹੂਲਤ ਬਾਰੇ ਜਾਗਰੂਕ ਕਰ ਰਹੀਆਂ ਹਨ।