ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਦੁਬਈ ਵਿਖੇ ਕਿਰਤੀ ਕੈਂਪ 'ਚ ਕੀਤੀ ਸ਼ਿਰਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੰਜਾਬ ਤੋਂ ਆਏ ਕਿਰਤੀਆਂ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ

MP Vikramjit Singh Sahni attended the labor camp in Dubai

ਵਿਕਰਮਜੀਤ ਸਿੰਘ ਸਾਹਨੀ ਮੈਂਬਰ ਪਾਰਲੀਮੈਂਟ ਨੇ ਦੁਬਈ ਵਿੱਚ ਬਦੇਰ ਅਬਦੁਲਹਾਦੀ ਅਲਸੂਵਾਦੀ ਕਿਰਤੀ ਕੈਂਪ ਵਿੱਚ ਪੰਜਾਬ ਤੋਂ ਆਏ ਕਿਰਤੀਆਂ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ। ਉਹਨਾਂ ਨੇ ਪੰਜਾਬ ਦੇ ਕਿਰਤੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦਾ ਹਾਲ-ਚਾਲ ਜਾਣਿਆ ਅਤੇ ਨਾਲ ਹੀ ਪੁੱਛਿਆ ਕਿ ਉਹਨਾਂ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਤਕਲੀਫਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ।

ਸੰਸਦ ਮੈਂਬਰ ਸਾਹਨੀ ਨੇ ਉਹਨਾਂ ਕੋਲੋਂ ਪੰਜਾਬ ਵਿਚਲੀਆਂ ਪਰਿਵਾਰਿਕ ਸਮੱਸਿਆਵਾਂ ਸਬੰਧੀ ਵੀ ਪੁੱਛ-ਪੜਤਾਲ ਕੀਤੀ। ਇਸ ਮੌਕੇ ਬੋਲਦਿਆਂ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਸਾਰਿਆਂ ਨੂੰ ਬਰਾਬਰੀ ਦਾ ਅਹਿਸਾਸ, ਕੁੱਲ ਲੋਕਾਈ ਨੂੰ ਇੱਕ ਸਮਝਣ ਦੀ ਜਾਂਚ, ਲੋੜਵੰਦਾਂ ਦੀ ਮਦਦ ਅਤੇ ਜ਼ੁਲਮ ਖ਼ਿਲਾਫ਼ ਡੱਟਣ ਦੀ ਜਾਂਚ ਵੀ ਸਿਖਾਉਂਦਾ ਹੈ।

ਇਹ ਵੀ ਪੜ੍ਹੋ: ਸੜਕ ਹਾਦਸੇ ਵਿਚ ਮਾਛੀਵਾੜਾ ਸਾਹਿਬ ਦੇ ਨੌਜਵਾਨ ਦੀ ਮੌਤ

ਇਸ ਮੌਕੇ ਸ਼ਬਦ ਕੀਰਤਨ ਹੋਇਆ ਅਤੇ ਲੰਗਰ ਵਰਤਾਇਆ ਗਿਆ। ਰਮਜ਼ਾਨ ਮਹੀਨੇ ਦੇ ਚਲਦਿਆਂ ਕਿਰਤੀ ਕੈਂਪ ਵਿੱਚ ਹੋਰਨਾਂ ਕਿਰਤੀਆਂ ਨੂੰ ਇਫ਼ਤਾਰ ਦੇ ਖਾਣੇ ਦੇ ਪੈਕਟ ਵੰਡੇ ਗਏ।  ਵਿਕਰਮਜੀਤ ਸਿੰਘ ਸਾਹਨੀ ਨੇ ਇਹਨਾਂ ਕਿਰਤੀਂਆਂ ਨੂੰ ਸਖ਼ਤ ਮਿਹਨਤ ਲਈ ਪ੍ਰੇਰਦਿਆਂ ਅਮਨ-ਅਮਾਨ ਦਾ ਸੰਦੇਸ਼ ਦੇਣ ਅਤੇ ਕਿਹਾ ਕਿ ਆਪਣੇ ਦੇਸ਼ ਭਾਰਤ ਤੇ ਪੰਜਾਬ ਰਾਜ ਲਈ ਮਾਣ ਮਹਿਸੂਸ ਕਰਨ ਅਤੇ ਇਸ ਦੇ ਗੌਰਵ ਨੂੰ ਵਧਾਉਣ।