ਭ੍ਰਿਸ਼ਟਾਚਾਰ ਮਾਮਲੇ ਵਿਚ ਖ਼ਾਲਿਦਾ ਜ਼ੀਆ ਨੂੰ ਮਿਲੀ ਜ਼ਮਾਨਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ੀਆ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਅੱਜ ਜ਼ਮਾਨਤ ਦੇ ਦਿਤੀ ਹੈ। ਮੀਡੀਆ ਰਿਪੋਰਟ ਵਿਚ...

Khaleda Zia

ਢਾਕਾ, 16 ਮਈ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ੀਆ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਅੱਜ ਜ਼ਮਾਨਤ ਦੇ ਦਿਤੀ ਹੈ। ਮੀਡੀਆ ਰਿਪੋਰਟ ਵਿਚ ਇਸ ਗੱਲ ਦੀ ਜਾਣਕਾਰੀ ਦਿਤੀ ਗਈ| ਬੀਬੀਡੀਨਿਊਜ਼ 24 ਦੀ ਰਿਪੋਰਟ ਅਨੁਸਾਰ ਬੰਗਲਾਦੇਸ ਦੀ ਨੈਸ਼ਨਲਿਸਟ ਪਾਰਟੀ ਦੀ ਪ੍ਰਧਾਨ ਅਦਾਲਤ ਨੇ 72 ਸਾਲਾ ਖ਼ਾਲਿਦਾ ਲਈ ਮਾਰਚ ਵਿਚ  ਹਾਈ ਕੋਰਟ ਦੁਆਰਾ ਦਿਤੇ ਗਏ ਜ਼ਮਾਨਤ ਦੇ ਫ਼ੈਸਲੇ ਨੂੰ ਬਰਕਰਾਰ ਰਖਿਆ।

ਖ਼ਾਲਿਦਾ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਪ੍ਰਧਾਨ ਹੈ। ਰਿਪੋਰਟ ਅਨੁਸਾਰ ਹਾਈ ਕੋਰਟ ਹੁਣ 31 ਜੁਲਾਈ ਨੂੰ ਖ਼ਾਲਿਦਾ ਦੀ ਉਸ ਅਰਜ਼ੀ 'ਤੇ ਸੁਣਵਾਈ ਕਰੇਗਾ, ਜਿਸ ਵਿਚ ਉਨ੍ਹਾਂ ਨੂੰ ਜੀਆ ਆਫ਼ਰਨੇਜ ਟਰੱਸਟ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਪੰਜ ਸਾਲ ਦੀ ਜੇਲ ਦੀ ਸਜ਼ਾ ਖ਼ਤਮ ਕਰਨ ਦੀ ਅਪੀਲ ਕੀਤੀ ਗਈ ਹੈ।

ਜ਼ੀਆ ਦੇ ਪਤੀ ਸਾਬਕਾ ਫ਼ੌਜੀ ਅਫ਼ਸਰ ਤੋਂ ਸਿਆਸੀ ਆਗੂ ਬਣੇ ਮਰਹੂਮ ਜਿਆਉਰ ਰਹਿਮਾਨ ਦੇ ਨਾਮ 'ਤੇ ਬਣੇ ਇਸ ਟਰੱਸਟ ਲਈ ਮਿਲੇ ਦੋ ਕਰੋੜ ਦਸ ਲੱਖ ਟਕੇ ਦੀ ਵਿਦੇਸ਼ੀ ਸਹਾਇਤਾ ਦੇ ਗਬਨ ਮਾਮਲੇ ਵਿਚ ਅੱਠ ਫ਼ਰਵਰੀ ਨੂੰ ਜ਼ੀਆ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਹਾਈ ਕੋਰਟ ਨੇ 12 ਮਾਰਚ ਨੂੰ ਉਨ੍ਹਾਂ ਨੇ ਅੰਤਰਿਮ ਜ਼ਮਾਨਤ ਦੇ ਦਿਤੀ ਸੀ, ਜਿਸ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਆਯੋਗ ਅਤੇ ਸਰਕਾਰ ਨੇ ਚੁਣੌਤੀ ਦਿੰਦੇ ਹੋਏ ਇਹ ਅਪੀਲ ਦਾਇਰ ਕੀਤੀ ਸੀ।