ਕੋਵਿਡ-19 ਕਾਰਨ ਵਿਸ਼ਵ ਭਰ 'ਚ ਟਲ ਸਕਦੀਆਂ ਹਨ 2.8 ਕਰੋੜ ਸਰਜਰੀਆਂ
ਦੁਨੀਆਂ ਭਰ ਵਿਚ ਵੱਖ-ਵੱਖ ਬੀਮਾਰੀਆਂ ਕਾਰਨ 2.8 ਕਰੋੜ ਲੋਕਾਂ ਦੀਆਂ ਸਰਜਰੀਆਂ ਰੱਦ ਹੋ ਸਕਦੀਆਂ ਹਨ ਅਤੇ ਮਰੀਜ਼ਾਂ ਨੂੰ ਅਪਣੀ ਸਮੱਸਿਆ ਦੇ ਹੱਲ ਲਈ ਲੰਮਾ
ਲੰਡਨ : ਦੁਨੀਆਂ ਭਰ ਵਿਚ ਵੱਖ-ਵੱਖ ਬੀਮਾਰੀਆਂ ਕਾਰਨ 2.8 ਕਰੋੜ ਲੋਕਾਂ ਦੀਆਂ ਸਰਜਰੀਆਂ ਰੱਦ ਹੋ ਸਕਦੀਆਂ ਹਨ ਅਤੇ ਮਰੀਜ਼ਾਂ ਨੂੰ ਅਪਣੀ ਸਮੱਸਿਆ ਦੇ ਹੱਲ ਲਈ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਹ ਗੱਲ ਤਾਜ਼ਾ ਅਧਿਐਨ ਵਿਚ ਸਾਹਮਣੇ ਆਈ ਹੈ। 'ਕੋਵਿਡਸਰਜ ਕੈਲਬਰੇਟਿਵ' ਨਾਂ ਤੋਂ 120 ਦੇਸ਼ਾਂ 'ਤੇ ਕੀਤੇ ਗਏ ਅਧਿਐਨ ਨਾਲ ਪੈਣ ਵਾਲੇ ਅਸਰ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਮੁਤਾਬਕ ਕੋਵਿਡ-19 ਕਾਰਨ ਹਸਪਤਾਲਾਂ ਵਿਚ ਸਭ ਤੋਂ ਵੱਧ ਉਥਲ-ਪੁਥਲ ਹੋਣ ਕਾਰਨ ਦੁਨੀਆਂ ਭਰ ਵਿਚ 2020 ਵਿਚ ਦੋ ਕਰੋੜ 84 ਲੱਖ ਆਪਰੇਸ਼ਨ ਜਾਂ ਤਾਂ ਰੱਦ ਕੀਤੇ ਜਾ ਸਕਦੇ ਹਨ ਜਾਂ ਉਨ੍ਹਾਂ ਨੂੰ ਟਾਲਿਆ ਜਾ ਸਕਦਾ ਹੈ।
ਬ੍ਰਿਟਿਸ਼ ਜਨਰਲ ਆਫ਼ ਸਰਜਰੀ ਵਿਚ ਪ੍ਰਕਾਸ਼ਿਤ ਸੋਧ ਪੱਤਰ ਮੁਤਾਬਕ ਕੋਵਿਡ-19 ਕਾਰਨ ਹਰ ਹਫਤੇ ਹਸਪਤਾਲਾਂ ਵਿਚ ਉਥਲ-ਪੁਥਲ ਹੋਣ ਕਾਰਨ 24 ਲੱਖ ਆਪਰੇਸ਼ਨ ਰੱਦ ਹੋ ਸਕਦੇ ਹਨ। ਸੋਧ ਦਲ ਦੀ ਅਗਵਾਈ ਬ੍ਰਿਟੇਨ ਸਥਿਤ ਬਰਮਿੰਘਮ ਯੂਨੀਵਰਸਿਟੀ ਦੇ ਸੋਧਕਾਰਾਂ ਨੇ ਕੀਤੀ ਅਤੇ ਅਧਿਐਨ ਮੁਤਾਬਕ ਦੁਨੀਆ ਦੇ 71 ਦੇਸ਼ਾਂ ਦੇ 359 ਹਸਪਤਾਲਾਂ ਵਿਚੋਂ ਆਪਰੇਸ਼ਨ ਨਾਲ ਜੁੜੀ ਜਾਣਕਾਰੀ ਇਕੱਠੀ ਕੀਤੀ ਗਈ।
ਇਨ੍ਹਾਂ ਅੰਕੜਿਆਂ ਦੇ ਆਧਾਰ 'ਤੇ ਦੁਨੀਆਂ ਦੇ 190 ਦੇਸ਼ਾਂ ਦਾ ਅਧਿਐਨ ਕੀਤਾ ਗਿਆ। ਸੋਧਕਾਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਵਧਣ ਨਾਲ ਦੁਨੀਆਂ ਵਿਚ ਪਹਿਲਾਂ ਤੋਂ ਨਿਰਧਾਰਤ 72.3 ਫ਼ੀ ਸਦੀ ਆਪਰੇਸ਼ਨ ਰੱਦ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿਚ ਵਧੇਰੇ ਗ਼ੈਰ ਕੈਂਸਰ ਦੇ ਆਪਰੇਸ਼ਨ ਹੋਣਗੇ। ਸੋਧਕਾਰਾਂ ਮੁਤਾਬਕ ਤਕਰੀਬਨ 12 ਹਫਤਿਆਂ ਵਿਚ ਸਭ ਤੋਂ ਵਧੇਰੇ 63 ਲੱਖ ਹੱਡੀਆਂ ਨਾਲ ਜੁੜੇ ਆਪਰੇਸ਼ਨ ਟਾਲੇ ਗਏ ਹਨ। ਅਧਿਐਨ ਮੁਤਾਬਕ 23 ਲੱਖ ਕੈਂਸਰ ਨਾਲ ਜੁੜੇ ਆਪਰੇਸ਼ਨ ਵੀ ਜਾਂ ਤਾਂ ਰੱਦ ਕੀਤੇ ਗਏ ਹਨ ਜਾਂ ਫਿਰ ਟਾਲ ਦਿਤੇ ਗਏ ਹਨ।
ਭਾਰਤ 'ਚ ਟਲ ਸਕਦੀਆਂ ਹਨ 5.8 ਲੱਖ ਲੋਕਾਂ ਦੀਆਂ ਸਰਜਰੀਆਂ
ਲੰਡਨ, 15 ਮਈ : ਕੋਵਿਡ 19 ਮਹਾਂਮਾਰੀ ਕਾਰਨ ਹੋਈ ਉਥਲ-ਪੁਥਲ ਅਤੇ ਹਸਪਤਾਲਾਂ 'ਤੇ ਪਏ ਬੋਝ ਕਾਰਨ ਭਾਰਤ 'ਚ ਨਿਰਾਧਰਤ 5.80 ਲੱਖ ਤੋਂ ਵੱਧ ਲੋਕਾਂ ਦੀ ਸਰਜਰੀ ਜਾਂ ਤਾਂ ਰੱਦ ਹੋ ਸਕਦੀਆਂ ਹਨ ਜਾਂ ਉਨ੍ਹਾਂ ਨੂੰ ਟਾਲਿਆ ਜਾ ਸਕਦਾ ਹੈ। ਇਹ ਦਾਅਵਾ ਇਕ ਸੋਧ ਵਿਚ ਕੀਤਾ ਗਿਆ ਹੈ।