New Zealand ਸਰਕਾਰ ਵਾਤਾਵਰਣ ਦੀ ਸੁਰੱਖਿਆ ਲਈ ਆਈ ਅੱਗੇ, ਲੋਕਾਂ ਦੀ ਕਰੇਗੀ ਆਰਥਿਕ ਸਹਾਇਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਗ੍ਰੀਨਹਾਊਸ ਗੈਸਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਸਰਕਾਰ ਨੇ ਬਣਾਈ ਯੋਜਨਾ

New Zealand government to protect environment

2035 ਤੱਕ ਸਾਰੀਆਂ ਪੁਰਾਣੀਆਂ ਬੱਸਾਂ ਨੂੰ ਹਟਾ ਕੇ ਪੂਰੀ ਤਰ੍ਹਾਂ ਨਾਲ ਹਰਿਤ ਊਰਜਾ ਨਾਲ ਸੰਚਾਲਿਤ ਬੱਸਾਂ ਅਪਨਾਉਣ ਦਾ ਟੀਚਾ 
ਵੈਲਿੰਗਟਨ :
ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਨਿਊਜ਼ੀਲੈਂਡ ਸਰਕਾਰ (New Zealand government) ਦੀ ਵੱਡੀ ਪਹਿਲਕਦਮੀ ਸਾਹਮਣੇ ਆਈ ਹੈ। ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ (Prime Minister Jacinda Ardern) ਨੇ ਵਾਤਾਵਰਨ ਸੁਰੱਖਿਆ ਵਿਚ ਯੋਗਦਾਨ ਲਈ ਅਹਿਮ ਫ਼ੈਸਲਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਦੂਸ਼ਣ ਨੂੰ ਘਟਾਉਣ ਅਤੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਹੁਣ ਨਿਊਜ਼ੀਲੈਂਡ ਦੀ ਸਰਕਾਰ ਲੋਕਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰੇਗੀ।

ਵਾਤਾਵਰਨ ਨੂੰ ਬਚਾਉਣ ਲਈ ਦੇਸ਼ ਦੀ ਸਰਕਾਰ ਨੇ ਪੂਰੀ ਵਿਉਂਤਬੰਦੀ ਕੀਤੀ ਹੈ ਜਿਸ ਤਹਿਤ 35.7 ਕਰੋੜ ਅਮਰੀਕੀ ਡਾਲਰ ਖਰਚੇ ਜਾਣਗੇ। ਸਰਕਾਰ (New Zealand government) ਨੇ ਕਿਹਾ ਹੈ ਕਿ ਆਮ ਵਰਗ ਦੇ ਪਰਿਵਾਰਾਂ ਦੇ ਨਾਲ ਨਾਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਵਾਲੇ ਵਪਾਰਕ ਅਦਾਰਿਆਂ ਨੂੰ ਵੀ ਸਬਸਿਡੀ ਦਿਤੀ ਜਾਵੇਗੀ।

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ (Prime Minister Jacinda Ardern) ਦੀ ਅਗਵਾਈ ਵਾਲੀ ਨਿਊਜ਼ੀਲੈਂਡ ਸਰਕਾਰ (New Zealand government) ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਉਹ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਆਪਣੀ ਵਿਆਪਕ ਯੋਜਨਾ ਦੇ ਹਿੱਸੇ ਵਜੋਂ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਸਹਾਇਤਾ ਦੇਵੇਗੀ। ਦੱਸ ਦੇਈਏ ਕਿ ਸਰਕਾਰ ਵਲੋਂ ਇਹ ਸਹਾਇਤਾ ਲੋਕਾਂ ਨੂੰ ਆਪਣੀਆਂ ਪੁਰਾਣੀਆਂ ਕਾਰਾਂ ਨੂੰ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਨਾਲ ਬਦਲਣ ਲਈ ਪ੍ਰਦਾਨ ਕੀਤੀ ਜਾਵੇਗੀ। 

ਸਰਕਾਰ ਨੇ ਟੀਚਾ ਰੱਖਿਆ ਹੈ ਕਿ ਦੇਸ਼ ਵਿਚ ਅਗਲੇ 13 ਸਾਲ ਯਾਨੀ 2035 ਤੱਕ ਸਾਰੀਆਂ ਪੁਰਾਣੀਆਂ ਬੱਸਾਂ ਨੂੰ ਹਟਾ ਕੇ ਪੂਰੀ ਤਰ੍ਹਾਂ ਨਾਲ ਹਰਿਤ ਊਰਜਾ ਨਾਲ ਸੰਚਾਲਿਤ ਬੱਸਾਂ ਲਿਆਂਦੀਆਂ ਜਾਣਗੀਆਂ ਜਿਸ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਡਾ ਹੁੰਗਾਰਾ ਮਿਲੇਗਾ। PM ਜੈਸਿੰਡਾ ਅਰਡਰਨ ਨੇ ਕਿਹਾ ਕਿ ਭਵਿੱਖ ਵਿੱਚ ਘੱਟ ਕਾਰਬਨ ਨਿਕਾਸੀ ਵਾਲੇ ਆਵਾਜਾਈ ਸਾਧਨਾਂ ਅਪਣਾਉਣ ਦੇ ਮੱਦੇਨਜ਼ਰ ਇਹ ਇੱਕ ਇਤਿਹਾਸਕ ਦਿਨ ਹੈ।

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ 2016 ਦੇ ਪੈਰਿਸ ਜਲਵਾਯੂ ਪਰਿਵਰਤਨ ਸਮਝੌਤੇ ਤਹਿਤ 2050 ਤੱਕ ਆਪਣੇ ਆਪ ਨੂੰ ਜ਼ੀਰੋ ਕਾਰਬਨ ਨਿਕਾਸੀ ਵਾਲਾ ਦੇਸ਼ ਬਣਾਉਣ ਦਾ ਵਾਅਦਾ ਕੀਤਾ ਸੀ।ਇਸ ਯੋਜਨਾ ਨੂੰ ਉਸੇ ਟੀਚੇ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਬਾਰੇ ਬੋਲਦਿਆਂ PM ਜੈਸਿੰਡਾ ਆਰਡਨ (Prime Minister Jacinda Ardern) ਨੇ ਕਿਹਾ ਕਿ ਅਸੀਂ ਸਾਰਿਆਂ ਨੇ ਹਾਲ ਹੀ ਵਿਚ ਨਿਊਜ਼ੀਲੈਂਡ ਵਿੱਚ ਸਮੁੰਦਰ ਦਾ ਪੱਧਰ ਵਧਣ ਬਾਰੇ ਹਰ ਕੋਈ ਜਾਂਦਾ ਹੈ।

ਅਸੀਂ ਜਲਵਾਯੂ ਤਬਦੀਲੀ ਦੇ ਮੁੱਦੇ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਢੁਕਵੇਂ ਕਦਮ ਚੁੱਕਣ ਦੀ ਜ਼ਰੂਰਤ ਹੈ ਅਤੇ ਸਾਡੀ ਇਹ ਯੋਜਨਾ ਜਲਵਾਯੁ ਤਬਦੀਲੀ ਨੂੰ ਰੋਕਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਵਿਚ ਵੱਡਾ ਕਦਮ ਸਾਬਤ ਹੋਵੇਗੀ।