Israeli attack on Gaza News : ਗਾਜ਼ਾ ਵਿਚ ਇਜ਼ਰਾਈਲੀ ਹਮਲੇ ਵਿਚ 114 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

Israeli attack on Gaza News : ਹਮਾਸ ਨੂੰ ਤਬਾਹ ਕਰਨ ਤਕ ਸ਼ਾਂਤੀ ਨਹੀਂ ਆਵੇਗੀ : ਅਮਰੀਕੀ ਵਿਦੇਸ਼ ਮੰਤਰੀ 

114 killed in Israeli attack on Gaza Latest News in Punjabi

114 killed in Israeli attack on Gaza Latest News in Punjabi : ‘ਬੁਧਵਾਰ ਅਤੇ ਵੀਰਵਾਰ ਨੂੰ ਗਾਜ਼ਾ ਵਿਚ ਇਜ਼ਰਾਈਲੀ ਹਮਲਿਆਂ ਵਿਚ ਘੱਟੋ-ਘੱਟ 114 ਲੋਕ ਮਾਰੇ ਗਏ। ਇਹ ਦਾਅਵਾ ਹਮਾਸ ਨਾਲ ਜੁੜੇ ਸਿਹਤ ਅਧਿਕਾਰੀਆਂ ਨੇ ਕੀਤਾ ਹੈ।’ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਗਾਜ਼ਾ ਵਿਚ ਇਸ ਸਥਿਤੀ ਤੋਂ ਪ੍ਰੇਸ਼ਾਨ ਹੈ।

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਹਮਾਸ ਨੂੰ ਆਤਮ ਸਮਰਪਣ ਕਰਨ ਅਤੇ ਬੰਧਕਾਂ ਨੂੰ ਰਿਹਾਅ ਕਰਨ ਦਾ ਸੱਦਾ ਦਿਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਇਹ ਸਮੂਹ ਮੌਜੂਦ ਹੈ, ਸ਼ਾਂਤੀ ਨਹੀਂ ਹੋ ਸਕਦੀ। 7 ਅਕਤੂਬਰ ਨੂੰ ਗਾਜ਼ਾ ਵਿਚ ਇਜ਼ਰਾਈਲੀ ਹਮਲਾ ਸ਼ੁਰੂ ਹੋਣ ਤੋਂ ਬਾਅਦ, ਉੱਥੇ ਲਗਭਗ 53 ਹਜ਼ਾਰ ਲੋਕ ਮਾਰੇ ਗਏ।

ਇਜ਼ਰਾਈਲ ਨੇ ਪਿਛਲੇ ਢਾਈ ਮਹੀਨਿਆਂ ਤੋਂ ਗਾਜ਼ਾ ਵਿਚ ਰਾਹਤ ਸਮੱਗਰੀ ਦੇ ਦਾਖ਼ਲੇ 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਨਾਲ ਹੀ ਇਜ਼ਰਾਈਲ ਨੇ ਗਾਜ਼ਾ ਵਿਚ ਪੱਤਰਕਾਰਾਂ ਦੇ ਦਾਖ਼ਲੇ 'ਤੇ ਵੀ ਪਾਬੰਦੀ ਲਗਾ ਦਿਤੀ ਹੈ। ਇਜ਼ਰਾਈਲੀ ਸਰਕਾਰ ਦਾਅਵਾ ਕਰ ਰਹੀ ਹੈ ਕਿ ਗਾਜ਼ਾ ਵਿਚ ਭੋਜਨ ਦੀ ਕੋਈ ਕਮੀ ਨਹੀਂ ਹੈ।