Pakistan News: ਪਾਕਿਸਤਾਨ ਦੇ ਕਿਸੇ ਵੀ ਪਰਮਾਣੂ ਕੇਂਦਰ ਤੋਂ ਰੇਡੀਏਸ਼ਨ ਦਾ ਰਿਸਾਅ ਨਹੀਂ ਹੋਇਆ: ਆਈ.ਏ.ਈ.ਏ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'ਈਏਈਏ ਕੋਲ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਪਾਕਿਸਤਾਨ ਵਿਚ ਕਿਸੇ ਵੀ ਪ੍ਰਮਾਣੂ ਕੇਂਦਰ ਤੋਂ ਕੋਈ ਰੇਡੀਏਸ਼ਨ ਲੀਕ ਜਾਂ ਰਿਸਾਅ ਨਹੀਂ ਹੋਇਆ।’

No radiation leak from any nuclear facility in Pakistan: IAEA

No radiation leak from any nuclear facility in Pakistan: IAEA: ਗਲੋਬਲ ਪਰਮਾਣੂ ਨਿਗਰਾਨੀ ਸੰਸਥਾ ਆਈ.ਏ.ਈ.ਏ. ਨੇ ਕਿਹਾ ਹੈ ਕਿ ਭਾਰਤ ਨਾਲ ਹਾਲ ਹੀ ਵਿਚ ਹੋਏ ਫ਼ੌਜੀ ਟਕਰਾਅ ਦੌਰਾਨ ਪਾਕਿਸਤਾਨ ਦੇ ਕਿਸੇ ਵੀ ਪਰਮਾਣੂ ਕੇਂਦਰ ਤੋਂ ਕੋਈ ਰੇਡੀਏਸ਼ਨ ਲੀਕ ਜਾਂ ਰਿਸਾਅ ਨਹੀਂ ਹੋਇਆ।

ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਉਨ੍ਹਾਂ ਦਾਅਵਿਆਂ ਵਿਚਕਾਰ ਆਇਆ ਹੈ ਕਿ ਭਾਰਤੀ ਹਥਿਆਰਬੰਦ ਬਲਾਂ ਨੇ ‘ਆਪ੍ਰੇਸ਼ਨ ਸੰਧੂਰ’ ਦੌਰਾਨ ਪਾਕਿਸਤਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਆਈਏਈਏ ਦੇ ਇਕ ਬੁਲਾਰੇ ਨੇ ਦਸਿਆ,‘‘ਆਈਏਈਏ ਕੋਲ ਉਪਲਬਧ ਜਾਣਕਾਰੀ ਦੇ ਆਧਾਰ ’ਤੇ ਪਾਕਿਸਤਾਨ ਵਿਚ ਕਿਸੇ ਵੀ ਪ੍ਰਮਾਣੂ ਕੇਂਦਰ ਤੋਂ ਕੋਈ ਰੇਡੀਏਸ਼ਨ ਲੀਕ ਜਾਂ ਰਿਸਾਅ ਨਹੀਂ ਹੋਇਆ।’’ ਇਸ ਤੋਂ ਪਹਿਲਾਂ, ਡਾਇਰੈਕਟਰ ਜਨਰਲ ਆਫ਼ ਏਅਰ ਆਪਰੇਸ਼ਨਜ਼ (ਡੀਜੀਏਓ) ਏਅਰ ਮਾਰਸ਼ਲ ਏ.ਕੇ. ਭਾਰਤੀ ਨੇ ਇਨ੍ਹਾਂ ਧਾਰਨਾਵਾਂ ਨੂੰ ਰੱਦ ਕਰ ਦਿਤਾ ਸੀ ਕਿ ਭਾਰਤ ਨੇ ਕਿਰਾਨਾ ਪਹਾੜੀਆਂ ’ਤੇ ਹਮਲੇ ਕੀਤੇ ਸਨ ਜਿੱਥੇ ਪਾਕਿਸਤਾਨ ਦੇ ਪ੍ਰਮਾਣੂ ਟਿਕਾਣੇ ਹਨ। 

ਉਨ੍ਹਾਂ 12 ਮਈ ਨੂੰ ਇਕ ਮੀਡੀਆ ਬ੍ਰੀਫ਼ਿੰਗ ਵਿਚ ਕਿਹਾ ਸੀ,‘‘ਅਸੀਂ ਕਿਰਾਨਾ ਪਹਾੜੀਆਂ ’ਤੇ ਹਮਲਾ ਨਹੀਂ ਕੀਤਾ, ਭਾਵੇਂ ਉਥੇ ਕੁੱਝ ਵੀ ਹੋਵੇ।’’ ਭਾਰਤ ਦੇ ਹਮਲਿਆਂ ਵਿਚ ਪਾਕਿਸਤਾਨ ਦੇ ਸਰਗੋਧਾ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਰਿਪੋਰਟਾਂ ਆਉਣ ਲੱਗੀਆਂ ਕਿ ਇਹ ਬੇਸ ਕਿਰਾਨਾ ਹਿਲਜ਼ ਵਿਚ ਇਕ ਭੂਮੀਗਤ ਪ੍ਰਮਾਣੂ ਸਟੋਰੇਜ ਸੈਂਟਰ ਨਾਲ ਜੁੜਿਆ ਹੋਇਆ ਸੀ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਪ੍ਰਮਾਣੂ ਟਕਰਾਅ ਨੂੰ ਟਾਲਣ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿਤਾ। ਉਨ੍ਹਾਂ ਕਿਹਾ ਸੀ ਕਿ ਭਾਰਤ ਨੇ ਰਵਾਇਤੀ ਤਰੀਕੇ ਨਾਲ ਫ਼ੌਜੀ ਕਾਰਵਾਈ ਕੀਤੀ ਹੈ। ਭਾਰਤ ਨੇ ਪ੍ਰਮਾਣੂ ਯੁੱਧ ਦੀਆਂ ਅਟਕਲਾਂ ਨੂੰ ਵੀ ਰੱਦ ਕਰ ਦਿਤਾ। (ਏਜੰਸੀ)