ਕੈਦੀਆਂ ਦਾ ਕਮਾਲ : ਕੰਧਾ 'ਤੇ ਲਾਏ ਬੂਟੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਔਕਲੈਂਡ ਬੰਦਰਗਾਹ 'ਤੇ ਆਯਾਤ ਕਾਰਾਂ ਲਈ ਬਣ ਰਹੀ ਇਮਾਰਤ ਦੀਆਂ ਕੰਧਾਂ 'ਤੇ ਬੂਟਿਆਂ ਦੀ ਸੁੰਦਰਤਾ

1

ਔਕਲੈਂਡ 16 ਜੂਨ (ਹਰਜਿੰਦਰ ਸਿੰਘ ਬਸਿਆਲਾ) : ਔਕਲੈਂਡ ਬੰਦਰਗਾਹ ਜਿਥੇ ਵੱਡੇ ਕਰੂਜ਼ ਸ਼ਿੱਪ ਅਤੇ ਹੋਰ ਸਮੁੰਦਰੀ ਜਹਾਜ਼ ਸਮਾਨ ਲੈ ਕੇ ਅੱਪੜਦੇ ਹਨ, ਵਿਖੇ ਇਕ ਬਹੁਤ ਵੱਡੀ ਇਮਾਰਤ ਉਸਾਰੀ ਜਾ ਰਹੀ ਹੈ, ਜਿਸ ਦੀ ਸੁੰਦਰਤਾ ਦੇ ਵਾਸਤੇ ਦੁਨੀਆਂ ਦਾ ਪਹਿਲਾ ਕੰਮ ਕੀਤਾ ਜਾ ਰਿਹਾ ਹੈ।
 


ਇਹ ਇਮਾਰਤ ਇਥੇ ਆਯਾਤ ਹੋ ਕੇ ਆਉਣ ਵਾਲੀਆਂ ਕਾਰਾਂ ਦੇ ਵਾਸਤੇ ਬਣਾਈ ਗਈ ਹੈ। ਇਸਦੀਆਂ ਕੰਧਾਂ ਦੇ ਉਤੇ ਲਟਕਵੇਂ ਬੂਟੇ ਮਾਡਰਨ ਸਿੰਚਾਈ ਦੇ ਤਰੀਕੇ ਨਾਲ ਲਗਾਏ ਜਾ ਰਹੇ ਹਨ। ਇਨ੍ਹਾਂ ਬੂਟਿਆਂ ਨੂੰ ਖਾਸ ਕਿਸਮ ਦੇ ਪਰਦੇ ਉਤੇ ਬਣੀਆਂ ਜੇਬਾਂ ਦੇ ਵਿਚ ਲਗਾਇਆ ਜਾ ਰਿਹਾ ਹੈ ਅਤੇ ਸੈਂਸਰ ਦੇ ਨਾਲ ਇਨ੍ਹਾਂ ਨੂੰ ਅਪਣੇ ਆਪ ਪਾਣੀ ਮਿਲਿਆ ਕਰੇਗਾ ਤਾਂ ਕਿ ਇਹ ਹਰੇ-ਭਰੇ ਰਹਿਣ। ਇਹ ਲਟਕਵਾਂ ਬਗ਼ੀਚਾ ਪਾਰੀਮੋਰੀਮੋ ਜ਼ੇਲ ਦੇ ਕੈਦੀਆਂ ਵਲੋਂ ਬਣਾਇਆ ਗਿਆ ਹੈ। ਇਸ ਹੈਂਗਿੰਗ ਗਾਰਡਨ ਦੇ ਵਿਚ 3800 ਬੂਟੇ ਲਾਏ ਜਾਣਗੇ। ਬਾਇਓ ਸਕਿਉਰਿਟੀ ਵਲੋਂ ਬੂਟਿਆਂ ਦੀ ਸ਼੍ਰੇਣੀ ਨੂੰ ਪ੍ਰਵਾਨਗੀ ਦਿਤੀ ਗਈ ਹੈ। ਰਾਤ ਨੂੰ ਲਾਈਟਾਂ ਦਾ ਪ੍ਰਬੰਧ ਵੀ ਹੋਵੇਗਾ ਅਤੇ ਲੋਕਾਂ ਨੂੰ ਇਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲੇਗਾ।