ਯੂਕਰੇਨ ਦੇ ਰਾਸ਼ਟਰਪਤੀ ਦੀ ਪਤਨੀ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਕਰੇਨ ਦੇ ਰਾਸ਼ਟਰਪਤੀ ਦੀ ਪਤਨੀ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ

1

ਯੂਕਰੇਨ, 16 ਜੂਨ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜੇਲੇਂਸਕੀ ਦੀ ਪਤਨੀ ਨੂੰ ਨੋਵੇਲ ਕੋਰੋਨਾ ਵਾਇਰਸ ਦੇ ਨਾਲ ਹੀ ਨਿਮੋਨੀਆ ਹੋਣ ਦੇ ਬਾਅਦ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਜੇਲੇਂਸਕੀ ਦੇ ਦਫ਼ਤਰ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਓਲਿਨਾ ਜੇਲੇਂਸਕੀ ਦੀ ਹਾਲਤ ਸਥਿਰ ਹੈ ਅਤੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਜਾਂਚ ਰੀਪੋਰਟ ਨੈਗੇਟਿਵ ਆਈ ਹੈ। ਜੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਕਰਵਾਰ ਨੂੰ ਇਸ ਬਾਰੇ ਵਿਚ ਪਤਾ ਲੱਗਾ। ਯੂਕਰੇਨ 'ਚ ਮਈ ਦੇ ਅੰਤ ਵਿਚ ਹੌਲੀ-ਹੌਲੀ ਅਪਣੇ ਇਥੇ ਤਾਲਾਬੰਦੀ ਦੀਆਂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿਤੀ ਸੀ ਅਤੇ ਉੱਥੇ ਜਨਤਕ ਟ੍ਰਾਂਸਪੋਰਟ ਦਾ ਸੰਚਾਲਨ ਬਹਾਲ ਹੋਣ ਦੇ ਨਾਲ ਹੀ ਮਾਲ ਅਤੇ ਜਿੰਮ ਫਿਰ ਤੋਂ ਖੁੱਲ੍ਹ ਗਏ ਹਨ। ਯੂਕਰੇਨ ਤੋਂ ਸੋਮਵਾਰ ਨੂੰ ਕਈ ਦੇਸ਼ਾਂ ਲਈ ਕੌਮਾਂਤਰੀ ਉਡਾਣਾਂ ਦੀ ਵੀ ਦੁਬਾਰਾ ਸ਼ੁਰੂਆਤ ਕਰ ਦਿਤੀ ਗਈ।  
(ਪੀਟੀਆਈ)