ਡਰਾਇਵਿੰਗ ਲਈ ਸਭ ਤੋਂ ਸੁਰੱਖਿਅਤ ਦੇਸ਼ ਹੈ ਜਾਪਾਨ, 20 ਦੇਸ਼ਾਂ ਵਿਚੋਂ 17ਵੇਂ ਨੰਬਰ 'ਤੇ ਭਾਰਤ
ਆਸਟ੍ਰੇਲੀਅਨ ਕੰਪਨੀ ਕੰਪੇਅਰ ਮਾਰਕਿਟ ਆਸਟ੍ਰੇਲੀਆ ਨੇ ਦੁਨੀਆ ਭਰ 'ਚ ਕਾਰਾਂ ਦੇ ਹਾਦਸਿਆਂ 'ਤੇ ਡਰਾਈਵਰ ਦਾ ਡਾਟਾ ਇਕੱਠਾ ਕੀਤਾ ਹੈ।
ਸਿਡਨੀ - ਦੁਨੀਆ ਵਿਚ ਹਰ ਰੋਜ਼ ਹਜ਼ਾਰਾਂ ਲੋਕ ਸੜਕ ਹਾਦਸਿਆਂ ਵਿਚ ਮਰਦੇ ਹਨ। ਸੜਕਾਂ 'ਤੇ ਕਾਰਾਂ ਸਮੇਤ ਹੋਰ ਵਾਹਨਾਂ ਦੀ ਰੋਜ਼ਾਨਾ ਵਧਦੀ ਗਿਣਤੀ ਕਾਰਨ ਹਾਦਸਿਆਂ 'ਚ ਵੀ ਵਾਧਾ ਹੋ ਰਿਹਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੁਨੀਆ ਭਰ ਵਿਚ ਹਰ ਰੋਜ਼ 13.50 ਲੱਖ ਸੜਕ ਹਾਦਸੇ ਹੁੰਦੇ ਹਨ ਅਤੇ ਲਗਭਗ 3,700 ਲੋਕ ਹਰ ਰੋਜ਼ ਆਪਣੀ ਜਾਨ ਗੁਆ ਰਹੇ ਹਨ। ਕਿਹੜੇ ਦੇਸ਼ ਵਿਚ ਸਭ ਤੋਂ ਸੁਰੱਖਿਅਤ ਸੜਕਾਂ ਅਤੇ ਡਰਾਈਵਰ ਹਨ?
ਇਸ 'ਤੇ ਆਸਟ੍ਰੇਲੀਅਨ ਕੰਪਨੀ ਕੰਪੇਅਰ ਮਾਰਕਿਟ ਆਸਟ੍ਰੇਲੀਆ ਨੇ ਦੁਨੀਆ ਭਰ 'ਚ ਕਾਰਾਂ ਦੇ ਹਾਦਸਿਆਂ 'ਤੇ ਡਰਾਈਵਰ ਦਾ ਡਾਟਾ ਇਕੱਠਾ ਕੀਤਾ ਹੈ।
ਇਸ ਡਾਟਾ ਦੇ ਹਿਸਾਬ ਨਾਲ ਜਾਪਾਨ ਦੇ ਡਰਾਈਵਰ ਸਭ ਤੋਂ ਵੱਧ ਕੁਸ਼ਲ ਅਤੇ ਸੁਰੱਖਿਅਤ ਹਨ। ਇਸ ਤੋਂ ਬਾਅਦ ਬ੍ਰਿਟੇਨ, ਨੀਦਰਲੈਂਡ, ਜਰਮਨੀ, ਕੈਨੇਡਾ ਅਤੇ ਸਪੇਨ ਦਾ ਨੰਬਰ ਆਉਂਦਾ ਹੈ। 20 ਦੇਸ਼ਾਂ ਦੇ ਅਧਿਐਨ ਵਿਚ ਭਾਰਤ ਸੁਰੱਖਿਅਤ ਡਰਾਈਵਰਾਂ ਵਿਚ 17ਵੇਂ ਸਥਾਨ 'ਤੇ ਹੈ।
ਭਾਰਤ ਤੋਂ ਹੇਠਾਂ ਸਿਰਫ਼ 3 ਹੋਰ ਦੇਸ਼ ਹਨ। ਅਧਿਐਨ ਦੇ ਅਨੁਸਾਰ, ਜਾਪਾਨ ਵਿਚ ਮਹਿਲਾ ਅਤੇ ਪੁਰਸ਼ ਡਰਾਈਵਰਾਂ ਵਿਚ ਸਭ ਤੋਂ ਘੱਟ ਅੰਤਰ ਹੈ। ਇੱਥੇ ਸਿਰਫ਼ 2.7 ਘਾਤਕ ਹਾਦਸਿਆਂ ਲਈ ਡਰਾਈਵਰ ਜ਼ਿੰਮੇਵਾਰ ਹਨ। ਯੂਕੇ ਵਿਚ ਪ੍ਰਤੀ 100,000 ਲੋਕਾਂ ਵਿੱਚ ਸਿਰਫ 6.4 ਘਾਤਕ ਹਾਦਸੇ ਹੁੰਦੇ ਹਨ ਅਤੇ ਮੌਤ ਦਰ ਸਭ ਤੋਂ ਘੱਟ ਹੈ।