America News: ਅਮਰੀਕਾ ’ਚ ਹਰ 5 ’ਚੋਂ ਇਕ ਡਾਕਟਰ ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ’ਚ ਪਾਕਿਸਤਾਨੀ ਮੂਲ ਦੇ ਡਾਕਟਰਾਂ ਦੀ ਗਿਣਤੀ 13,000 ਹੈ; ਜੋ ਜ਼ਿਆਦਾਤਰ ਨਿਊ ਜਰਸੀ, ਨਿਊ ਯਾਰਕ ਅਤੇ ਫ਼ਲੋਰਿਡਾ ’ਚ ਰਹਿੰਦੇ ਹਨ।

File Photo

America News: ਵਾਸ਼ਿੰਗਟਨ ਡੀਸੀ : ਅਮਰੀਕਾ ’ਚ ਹਰ ਪੰਜ ਡਾਕਟਰਾਂ ’ਚੋਂ ਇਕ ਭਾਰਤੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਅਮਰੀਕਾ ’ਚ 20 ਫ਼ੀ ਸਦੀ ਡਾਕਟਰ ਭਾਰਤੀ ਜਾਂ ਭਾਰਤੀ ਮੂਲ ਦੇ ਹਨ। ‘ਵੀਜ਼ਾ ਵਰਜ’ ਵਲੋਂ ਇਕੱਤਰ ਕੀਤੇ ਗਏ ਅੰਕੜਿਆਂ ਅਨੁਸਾਰ ਅਮਰੀਕਾ ’ਚ ਕੁੱਲ 9.9 ਲੱਖ ਡਾਕਟਰ ਹਨ, ਜਿਨ੍ਹਾਂ ’ਚੋਂ 2.6 ਲੱਖ ਭਾਵ 26.5 ਫ਼ੀ ਸਦੀ ਡਾਕਟਰ ਪ੍ਰਵਾਸੀ ਹਨ।

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ’ਚ ਕੁਲ 59,000 ਡਾਕਟਰ ਸਰਗਰਮ ਹਨ, ਜਿਸ ਦਾ ਸਿਧਾ ਮਤਲਬ ਇਹੋ ਹੈ ਕਿ ਹਰੇਕ ਪੰਜ ਵਿਚੋਂ ਇਕ ਡਾਕਟਰ ਭਾਰਤੀ ਹੈ। ਇਸ ਦੇ ਮੁਕਾਬਲੇ ਚੀਨ ਜਾਂ ਹਾਂਗ ਕਾਂਗ ਜਿਹੇ ਦੇਸ਼ਾਂ ਤੋਂ ਆਏ ਡਾਕਟਰਾਂ ਦੀ ਗਿਣਤੀ ਸਿਰਫ਼ 16 ਹਜ਼ਾਰ ਹੈ। ਇੰਝ ਹੀ ਅਮਰੀਕਾ ’ਚ ਪਾਕਿਸਤਾਨੀ ਮੂਲ ਦੇ ਡਾਕਟਰਾਂ ਦੀ ਗਿਣਤੀ 13,000 ਹੈ; ਜੋ ਜ਼ਿਆਦਾਤਰ ਨਿਊ ਜਰਸੀ, ਨਿਊ ਯਾਰਕ ਅਤੇ ਫ਼ਲੋਰਿਡਾ ’ਚ ਰਹਿੰਦੇ ਹਨ।

ਅਮਰੀਕੀ ਅੰਕੜਿਆਂ ਦਾ ਵਿਸ਼ਲੇਸ਼ਣ ਇਹ ਵੀ ਦਰਸਾਉਂਦਾ ਹੈ ਕਿ ਦੇਸ਼ ’ਚ 34.1 ਲੱਖ ਨਰਸਾਂ ਰਜਿਸਟਰਡ ਹਨ, ਜਿਨ੍ਹਾਂ ’ਚੋਂ 5.4 ਲੱਖ (16 ਫ਼ੀ ਸਦੀ) ਪ੍ਰਵਾਸੀ ਹਨ। ਸੱਭ ਤੋਂ ਵਧ 1.4 ਲੱਖ (26 ਫ਼ੀ ਸਦੀ) ਨਰਸਾਂ ਫ਼ਿਲੀਪੀਨਜ਼ ’ਚ ਰਜਿਸਟਰਡ ਹਨ, ਜਦ ਕਿ 32,000 (6 ਫ਼ੀ ਸਦੀ) ਭਾਰਤੀ ਨਰਸਾਂ ਹਨ ਤੇ 24 ਹਜ਼ਾਰ ਦੇ ਲਗਭਗ ਨਾਈਜੀਰੀਆ ਦੇਸ਼ ’ਚ ਰਜਿਸਟਰਡ ਹਨ।