ਸਾਬਕਾ ਵਿੱਤ ਮੰਤਰੀ ਇਸਹਾਕ ਡਾਕ ਵਿਰੁਧ ਵਾਰੰਟ ਹੋਇਆ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਥੇ ਦੀ ਉਚ ਅਦਾਲਤ ਨੂੰ ਦਸਿਆ ਹੈ ਕਿ ਇਕ ਮਾਮਲੇ ਵਿਚ ਜਵਾਬਦੇਹੀ ਅਦਾਲਤ ਵਲੋਂ ਭਗੌੜਾ ਐਲਾਨੇ ਗਏ ਸਾਬਕਾ ਵਿੱਤ ਮੰਤਰੀ ...

Ishaq Dar

ਇਸਲਾਮਾਬਾਦ, ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਥੇ ਦੀ ਉਚ ਅਦਾਲਤ ਨੂੰ ਦਸਿਆ ਹੈ ਕਿ ਇਕ ਮਾਮਲੇ ਵਿਚ ਜਵਾਬਦੇਹੀ ਅਦਾਲਤ ਵਲੋਂ ਭਗੌੜਾ ਐਲਾਨੇ ਗਏ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਵਿਰੁਧ ਰੈੱਡ ਵਾਰੰਟ ਜਾਰੀ ਕੀਤਾ ਗਿਆ ਹੈ। ਡਾਰ (67) 'ਤੇ ਆਮਦਨ ਦੇ ਦੱਸੇ ਗਏ ਸਰੋਤਾਂ ਤੋਂ ਇਲਾਵਾ 83.17 ਕਰੋੜ ਰੁਪਏ ਦੀ ਜ਼ਿਆਦਾ ਜਾਇਦਾਦ ਰੱਖਣ ਦਾ ਦੋਸ਼ ਹੈ। ਇਸਲਾਮਾਬਾਦ ਸਥਿਤ ਜਵਾਬਦੇਹੀ ਅਦਾਲਤ ਉਨ੍ਹਾਂ ਵਿਰੁਧ ਪਹਿਲਾਂ ਹੀ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਚੁਕੀ ਹੈ।

ਉਹ ਅਕਤੂਬਰ 2017 ਤੋਂ ਲੰਡਨ ਵਿਚ ਰਹਿ ਰਹੇ ਹਨ। ਇਕ ਨਿਊਜ਼ ਏਜੰਸੀ ਦੀ ਖ਼ਬਰ ਮੁਤਾਬਕ ਪ੍ਰਧਾਨ ਜੱਜ ਸਾਦਿਕ ਨਿਸਾਰ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਈ ਵਾਰ ਨਿਰਦੇਸ਼ ਦੇਣ ਦੇ ਬਾਵਜੂਦ ਡਾਰ ਦੇ ਵਾਰ-ਵਾਰ ਸੁਣਵਾਈ ਵਿਚ ਸ਼ਾਮਲ ਨਾ ਹੋਣ ਦਾ ਮੁੱਦਾ ਚੁਕਿਆ ਸੀ। ਅਟਾਰਨੀ ਜਨਰਲ ਖ਼ਾਲਿਦ ਜਾਵੇਦ ਖ਼ਾਨ ਨੇ ਸੁਪਰੀਮ ਕੋਰਟ ਨੂੰ ਦਸਿਆ ਕਿ ਫ਼ੈਡਰਲ ਜਾਂਚ ਏਜੰਸੀ ਦੀ ਅਪੀਲ 'ਤੇ ਗ੍ਰਹਿ ਮੰਤਰਾਲੇ ਨੇ ਡਾਰ ਵਿਰੁਧ ਰੈੱਡ ਵਾਰੰਟ ਜਾਰੀ ਕੀਤਾ ਹੈ ਅਤੇ ਹੁਣ ਇੰਟਰਪੋਲ ਦੇ ਜਵਾਬ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।          (ਪੀ.ਟੀ.ਆਈ)