ਫ਼ੇਸਬੁਕ ਨੇ ਹਾਫ਼ਿਜ਼ ਸਈਅਦ ਦੀ ਰਾਜਨੀਤਕ ਪਾਰਟੀ ਦਾ ਅਕਾਊਂਟ ਕੀਤਾ ਬੰਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਆਮ ਚੋਣਾਂ ਤੋਂ ਪਹਿਲਾਂ ਫ਼ੇਸਬੁਕ ਨੇ ਮੁਸਲਿਮ ਲੀਗ (ਐਮ.ਐਮ.ਐਲ.) ਦੇ ਕਈ ਅਕਾਊਂਟਾਂ ਅਤੇ ਪੇਜਾਂ ਨੂੰ ਬੰਦ ਕਰ ਦਿਤਾ ਹੈ। ਇਸੇ ਨੂੰ ਮੁੰਬਈ ਅਤਿਵਾਦੀ...

Hafiz Saeed

ਲਾਹੌਰ, ਪਾਕਿਸਤਾਨ ਵਿਚ ਆਮ ਚੋਣਾਂ ਤੋਂ ਪਹਿਲਾਂ ਫ਼ੇਸਬੁਕ ਨੇ ਮੁਸਲਿਮ ਲੀਗ (ਐਮ.ਐਮ.ਐਲ.) ਦੇ ਕਈ ਅਕਾਊਂਟਾਂ ਅਤੇ ਪੇਜਾਂ ਨੂੰ ਬੰਦ ਕਰ ਦਿਤਾ ਹੈ। ਇਸੇ ਨੂੰ ਮੁੰਬਈ ਅਤਿਵਾਦੀ ਹਮਲੇ ਦੇ ਮਾਸਟਰਮਾਈਂਡ ਹਾਫ਼ਿਜ਼ ਸਈਅਦ ਦੀ ਅਗਵਾਈ ਵਾਲੀ ਜਮਾਤ-ਉਦ-ਦਾਅਵਾ ਦੇ ਰਾਜਨੀਤਕ ਸੰਗਠਨ ਲਈ ਇਕ ਝਟਕਾ ਮੰਨਿਆ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਇਕ ਮੀਡੀਆ ਰੀਪੋਰਟ ਸਾਹਮਣੇ ਆਈ ਹੈ।

ਕੈਮਬ੍ਰਿਜ ਐਲਾਲਿਟਿਕਾ ਵਿਵਾਦ ਦੇ ਬਾਅਦ ਫ਼ੇਸਬੁਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਸੀ ਕਿ ਸਕਰਾਤਮਕ ਸਮਗਰੀ ਨੂੰ ਸਹਿਯੋਗ ਦੇਣਾ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟ-ਫ਼ਾਰਮ ਦੀ ਤਰਜੀਹ ਰਹੇਗੀ। ਇਸ ਨਾਲ ਹੀ ਭੜਕਾਊ ਅਤੇ ਇਤਾਰਜ਼ਯੋਗ ਪੋਸਟ ਵਿਰੁਧ ਕਾਰਵਾਈ ਕੀਤੀ ਜਾਵੇਗੀ। ਜ਼ੁਕਰਬਰਗ ਨੇ ਕਿਹਾ ਸੀ ਕਿ ਪਾਕਿਸਤਾਨ, ਬ੍ਰਾਜ਼ੀਲ, ਮੈਕਸੀਕੋ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਵਿਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਉਹ ਫ਼ੇਸਬੁਕ ਦੀ ਨਕਰਾਤਮਕ ਦਖ਼ਲ-ਅੰਦਾਜ਼ੀ ਨੂੰ ਰੋਕਣ ਲਈ ਉਚਿਤ ਕਦਮ ਚੁਕਣਗੇ।

ਫ਼ੇਸਬੁਕ ਦੀ ਇਸ ਕਾਰਵਾਈ ਦੇ ਬਾਅਦ ਐਮ.ਐਮ.ਐਲ. ਦੇ ਬੁਲਾਰੇ ਤਾਬਿਸ਼ ਕਾਯੂਮ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਕਈ ਨੇਤਾਵਾਂ ਦੇ ਅਕਾਊਂਟ ਬੰਦ ਕਰ ਦਿਤੇ ਹਨ। ਬੁਲਾਰੇ ਨੇ ਕਿਹਾ ਕਿ ਫ਼ੇਸਬੁਕ ਨੇ ਅਪਣੀ ਪਾਲਿਸੀ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਕੀਤੀ ਹੈ।  (ਪੀ.ਟੀ.ਆਈ)