ਮਰੀਅਮ ਨਹੀਂ ਲੈ ਰਹੀ ਜੇਲ ਸਹੂਲਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨਵਾਜ਼ ਨੇ ਜੇਲ ਵਿਚ ਵਧੀਆ ਸੁਵਿਧਾਵਾਂ ਲੈਣ ਤੋਂ ਇਨਕਾਰ ਕਰ ਦਿਤਾ ਹੈ। ਸ਼ਰੀਫ਼ (68) ਅਤੇ ...

Maryam Nawaz

ਇਸਲਾਮਾਬਾਦ, ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨਵਾਜ਼ ਨੇ ਜੇਲ ਵਿਚ ਵਧੀਆ ਸੁਵਿਧਾਵਾਂ ਲੈਣ ਤੋਂ ਇਨਕਾਰ ਕਰ ਦਿਤਾ ਹੈ।
ਸ਼ਰੀਫ਼ (68) ਅਤੇ ਮਰੀਅਮ (44) ਨੂੰ ਭ੍ਰਿਸ਼ਟਾਚਾਰ ਮਾਮਲੇ ਵਿਚ ਲੰਦਨ ਤੋਂ ਲਾਹੌਰ ਹਵਾਈ ਅੱਡੇ ਪਹੁੰਚਣ ਦੇ ਥੋੜ੍ਹੀ ਦੇਰ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਜੇਲ ਭੇਜ ਦਿਤਾ ਗਿਆ ਸੀ।

ਜਵਾਬਦੇਹੀ ਅਦਾਲਤ ਨੇ ਭ੍ਰਿਸ਼ਟਾਚਾਰ ਨਾਲ ਸਬੰਧਤ ਇਸ ਮਾਮਲੇ ਵਿਚ ਸ਼ਰੀਫ਼ ਨੂੰ 10 ਸਾਲ ਅਤੇ ਮਰੀਅਮ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਲਾਹੌਰ ਹਵਾਈ ਅੱਡੇ ਤੋਂ ਹਿਰਾਸਤ ਵਿਚ ਲੈਣ ਤੋਂ ਬਾਅਦ ਪਿਤਾ-ਪੁੱਤਰੀ ਦੋਵਾਂ ਨੂੰ ਇਕ ਵਿਸ਼ੇਸ਼ ਜਹਾਜ਼ ਰਾਹੀਂ ਇਸਲਾਮਾਬਾਦ ਲਿਜਾਇਆ ਗਿਆ ਸੀ। ਜਿਥੇ ਉਨ੍ਹਾਂ ਨੂੰ ਸਖ਼ਤ ਪਹਿਰੇ ਹੇਠ ਅਲੱਗ ਅਲੱਗ ਵਾਹਨਾਂ ਵਿਚ ਅਦਿਯਾਲਾ ਜੇਲ ਲਿਜਾਇਆ ਗਿਆ ਸੀ। ਮਰੀਅਮ ਜੇਲ ਵਿਚ 'ਬੀ' ਸ਼੍ਰੇਣੀ ਦੀ ਸੁਵਿਧਾਵਾਂ ਲੈਣ ਦੀ ਹੱਕਦਾਰ ਹੈ

ਜਿਨ੍ਹਾਂ ਵਿਚ ਗੱਦਾ, ਕੁਰਸੀ, ਮੇਜ, ਪੱਖਾ, 21 ਇੰਚ ਦਾ ਟੈਲੀਵਿਜ਼ਨ ਅਤੇ ਇਕ ਅਖ਼ਬਾਰ ਵਰਗੀਆਂ ਚੀਜ਼ਾਂ ਖ਼ੁਦ ਦੇ ਖ਼ਰਚੇ 'ਤੇ ਮਿਲਦੀਆਂ ਹਨ। ਹਾਲਾਂਕਿ ਮਰੀਅਮ ਨੇ ਸੁਵਿਧਾਵਾਂ ਲੈਣ ਤੋਂ ਇਨਕਾਰ ਕਰ ਦਿਤਾ ਅਤੇ ਇਸ ਸਬੰਧ ਵਿਚ ਉਨ੍ਹਾਂ ਦੇ ਹੱਥ ਨਾਲ ਲਿਖਿਆ ਪੱਤਰ ਮੀਡੀਆ ਵਿਚ ਵਿਆਪਕ ਰੂਪ ਨਾਲ ਛਾਇਆ ਹੋਇਆ ਹੈ।
ਪੱਤਰ ਵਿਚ ਲਿਖਿਆ ਹੈ,''ਜੇਲ ਸੁਪਰਡੈਂਟ ਨੇ ਨਿਯਮਾਂ ਅਨੁਸਾਰ ਮੈਨੂੰ ਵਧੀਆ ਸੁਵਿਧਾਵਾਂ ਦੀ ਪੇਸ਼ਕਸ਼ ਕੀਤੀ,

ਪ੍ਰੰਤੂ ਮੈਂ ਖ਼ੁਦ ਦੀ ਇੱਛਾ ਨਾਲ ਸੁਵਿਧਾਵਾਂ ਲੈਣ ਤੋਂ ਇਨਕਾਰ ਕਰ ਦਿਤਾ। ਇਹ ਕਿਸੀ ਦੇ ਦਬਾਅ ਦੇ ਬਿਨਾਂ ਮੇਰਾ ਖ਼ੁਦ ਦਾ ਫ਼ੈਸਲਾ ਹੈ।'' ਹਾਲਾਂਕਿ ਉਨ੍ਹਾਂ ਦੇ ਪਿਤਾ ਸ਼ਰੀਫ਼ ਅਤੇ ਪਤੀ ਮੁਹੰਮਦ ਸਫ਼ਦਰ ਨੇ ਅਪੀਲ ਕੀਤੀ ਅਤੇ 'ਬੀ' ਸ਼੍ਰੇਣੀ ਦੀਆਂ ਸੁਵਿਧਾਵਾਂ ਹਾਸਲ ਕੀਤੀਆਂ। ਸਾਬਕਾ ਪ੍ਰਧਾਨ ਮੰਤਰੀ ਹੋਣ ਦੇ ਨੇਤਾ ਸ਼ਰੀਫ਼ 'ਏ' ਸ਼੍ਰੇਣੀ ਦੀਆਂ ਸੁਵਿਧਾਵਾਂ ਪਾਉਣ ਦੇ ਹੱਕਦਾਰ ਹਨ। 

ਸਫ਼ਦਰ ਸਾਬਕਾ ਫ਼ੌਜ ਅਧਿਕਾਰੀ ਅਤੇ ਸਾਂਸਦ ਹੋਣ ਦੇ ਨਾਤੇ 'ਬੀ' ਸ਼੍ਰੇਣੀ ਦੀਆਂ ਸੁਵਿਧਾਵਾਂ ਪਾਉਣ ਦੇ ਹੱਕਦਾਰ ਹਨ। ਇਸ ਵਿਚਕਾਰ ਸ਼ਰੀਫ਼ ਨੇ ਬੀਤੀ ਰਾਤ ਅਪਣੇ ਪਰਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਜੇਲ ਸੁਪਰਡੈਂਟ ਦੇ ਕਮਰੇ ਵਿਚ ਕਰਵਾਈ ਗਈ ਅਤੇ ਲਗਭਗ ਦੋ ਘੰਟੇ ਤੋਂ ਜ਼ਿਆਦਾ ਸਮਾਂ ਤਕ ਚਲੀ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੀ ਵਿਸ਼ੇਸ਼ ਇਜਾਜ਼ਤ ਤੋਂ ਬਾਅਦ ਇਹ ਬੈਠਕ ਕਰਵਾਈ ਗਈ। ਜੇਲ ਅਧਿਕਾਰੀਆਂ ਨੇ ਸ਼ਰੀਫ਼ ਦੇ ਪਰਵਾਰ ਲਈ ਉਨ੍ਹਾਂ ਨਾਲ ਮੁਲਾਕਾਤ ਵਾਸਤੇ ਬੁਧਵਾਰ ਦਾ ਦਿਨ ਤੈਅ ਕੀਤਾ ਹੈ।      (ਪੀ.ਟੀ.ਆਈ)