ਸੁਸ਼ਮਾ ਨੇ ਬਹਿਰੀਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮਨਾਮਾ ਵਿਚ ਬਹਿਰੀਨ ਦੇ ਪ੍ਰਧਾਨ ਮੰਤਰੀ ਖ਼ਲੀਫ਼ਾ ਬਿਨ ਸਲਮਾਨ ਅਲ ਖ਼ਲੀਫ਼ਾ ਨਾਲ ਮੁਲਾਕਾਤ ਕੀਤੀ ਅਤੇ ਦੋ-ਪੱਖੀ ਸਬੰਧਾਂ...

Sushma Swaraj with Crown Prince of Bahrain Salman bin Hamad Al Khalifa

ਮਨਾਮਾ,  ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮਨਾਮਾ ਵਿਚ ਬਹਿਰੀਨ ਦੇ ਪ੍ਰਧਾਨ ਮੰਤਰੀ ਖ਼ਲੀਫ਼ਾ ਬਿਨ ਸਲਮਾਨ ਅਲ ਖ਼ਲੀਫ਼ਾ ਨਾਲ ਮੁਲਾਕਾਤ ਕੀਤੀ ਅਤੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਸੁਸ਼ਮਾ ਸਵਰਾਜ ਬੀਤੇ ਦਿਨੀਂ ਇਥੇ ਦੋ ਦਿਨਾਂ ਦੌਰੇ 'ਤੇ ਪਹੁੰਚੀ। ਸੁਸ਼ਮਾ ਸਵਰਾਜ ਨੇ

ਅਪਣੇ ਹਮਰੁਤਬਾ ਅਤੇ ਭਾਰਤ ਦੇ ਨੇੜਲੇ ਮਿੱਤਰ ਵਿਦੇਸ਼ ਮੰਤਰੀ ਸ਼ੇਖ ਖ਼ਾਲਿਦ ਬਿਨ ਅਹਿਮਦ ਅਲ ਖ਼ਲੀਫ਼ਾ ਨਾਲ ਵੀ ਅੱਜ ਬੈਠਕ ਕੀਤੀ। ਦੋਵਾਂ ਨੇਤਾਵਾਂ ਨੇ ਭਾਰਤ-ਬਹਿਰੀਨ ਹਾਈ ਜੁਆਇੰਟ ਕਮਿਸ਼ਨ ਦੀ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ। ਹਾਈ ਜੁਆਇੰਟ ਕਮਿਸ਼ਨ ਦੀ ਪਹਿਲੀ ਬੈਠਕ ਨਵੀਂ ਦਿੱਲੀ ਵਿਚ ਫ਼ਰਵਰੀ 2015 ਵਿਚ ਹੋਈ ਸੀ।                  (ਪੀ.ਟੀ.ਆਈ)