Alaska 'ਚ ਪੁਤਿਨ ਨਾਲ ਹੋਈ ਮੀਟਿੰਗ ਤੋਂ ਬਾਅਦ ਬੋਲੇ ਡੋਨਾਲਡ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ : ਰੂਸ ਨੇ ਵੱਡਾ ਤੇਲ ਦਾ ਗ੍ਰਾਹਕ ਖੋਅ ਦਿੱਤਾ ਹੈ

Donald Trump spoke after meeting with Putin in Alaska

ਅਲਾਸਕਾ : ਅਲਾਸਕਾ 'ਚ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਹੋਈ ਮੀਟਿੰਗ ਬੇਨਤੀਜਾ ਖਤਮ ਹੋ ਗਈ | ਜਿਸ ਤੋਂ ਬਾਅਦ ਦੋਵੇਂ ਆਗੂ ਅਲਾਸਕਾ ਤੋਂ ਬਾਹਰ ਨਿਕਲ ਗਏ | ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਭਾਰਤ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ | ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਵਲਾਦੀਮੀਰ ਪੁਤਿਨ ਦਰਮਿਆਨ ਯੂਕਰੇਨ ਜੰਗ 'ਤੇ ਤਿੰਨ ਘੰਟੇ ਤੋਂ ਜ਼ਿਆਦਾ ਗੱਲਬਾਤ ਹੋਈ ਪਰ ਦੋਵੇਂ ਆਗੂਆਂ ਦਰਮਿਆਨ ਜੰਗਬੰਦੀ ਨੂੰ  ਲੈ ਕੋਈ ਸਮਝੌਤਾ ਨਹੀਂ ਹੋਇਆ |

ਟਰੰਪ ਨੇ ਇਸ ਮੀਟਿੰਗ ਨੂੰ  ਕਾਫ਼ੀ ਜ਼ਿਆਦਾ ਉਤਸ਼ਾਹਿਤ ਦੱਸਿਆ ਜਦਕਿ ਪੁਤਿਨ ਨੇ ਇਸ ਮੀਟਿੰਗ ਨੂੰ  ਜੰਗਬੰਦੀ ਦੀ ਸ਼ੁਰੂਆਤ ਦੱਸਿਆ ਹੈ | ਉਨ੍ਹਾਂ ਅਮਰੀਕੀ ਰਾਸ਼ਟਰਪਤੀ ਨੂੰ  ਇਹ ਸੁਝਾਅ ਦੇ ਕੇ ਹੈਰਾਨ ਕਰ ਦਿੱਤਾ ਕਿ ਉਨ੍ਹਾਂ ਦੀ ਅਗਲੀ ਮੁਲਾਕਾਤ ਮਾਸਕੋ 'ਚ ਹੋਣੀ ਚਾਹੀਦੀ ਹੈ | ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਹ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੇਂਸਕੀ ਅਤੇ ਯੂਰਪੀ ਆਗੂਆਂ ਨਾਲ ਗੱਲਬਾਤ ਕਰਨਗੇ | ਪਰ ਭਾਰਤ ਦੇ ਲਈ ਇਹ ਚਿੰਤਾ ਵਾਲੀ ਗੱਲ ਹੈ ਕਿ ਟਰੰਪ ਨੇ ਅਲਾਸਕਾ ਮੀਟਿੰਗ ਤੋਂ ਬਾਅਦ ਦਿੱਤੇ ਇਕ ਇੰਟਰਵਿਊ 'ਚ ਦਾਅਵਾ ਕੀਤਾ ਹੈ ਕਿ 'ਰੂਸ ਨੇ ਇਕ ਵੱਡਾ ਤੇਲ ਦਾ ਗ੍ਰਾਹਕ ਖੋਅ ਦਿੱਤਾ ਹੈ |' ਜੋ ਭਾਰਤ ਹੈ | ਜਦਕਿ ਭਾਰਤ ਨੇ ਰੂਸੀ ਤੇਲ ਦਾ ਆਯਤ ਬੰਦ ਨਹੀਂ ਕੀਤਾ ਅਤੇ ਭਾਰਤ ਅਜੇ ਵੀ ਰੂਸ ਤੋਂ ਤੇਲ ਖਰੀਦ ਰਿਹਾ ਹੈ |

ਅਜਿਹੇ 'ਚ ਸਵਾਲ ਉਠਦਾ ਹੈ ਕਿ ਮੀਟਿੰਗ ਬੇਨਤੀਜਾ ਰਹਿਣ ਤੋਂ ਬਾਅਦ ਕਿ ਅਮਰੀਕਾ ਵੱਲੋਂ ਭਾਰਤ 'ਤੇ ਟੈਰਿਫ ਹੋਰ ਵਧਾਇਆ ਜਾਵੇਗਾ | ਅੰਕੜੇ ਦੱਸਦੇ ਹਨ ਕਿ ਭਾਰਤ ਦੇ ਕੁੱਲ ਤੇਲ ਆਯਾਤ ਦਾ ਲਗਭਗ 35-40 ਫੀਸਦੀ ਹਿੱਸਾ ਰੂਸ ਤੋਂ ਆ ਰਿਹਾ ਹੈ |