Indian Tricolor Hoisted in US News : ਸਿਆਟਲ ਦੇ ਸਪੇਸ ਨੀਡਲ 'ਤੇ ਲਹਿਰਾਇਆ ਭਾਰਤੀ ਤਿਰੰਗਾ
Indian Tricolor Hoisted in US News : ਪਹਿਲੀ ਵਾਰ ਲਹਿਰਾਇਆ ਗਿਆ ਵਿਦੇਸ਼ੀ ਝੰਡਾ
Indian Tricolor Hoisted on Seattle's Space Needle in US Latest News in Punjabi ਸਿਆਟਲ : ਭਾਰਤ ਦੇ 79ਵੇਂ ਆਜ਼ਾਦੀ ਦਿਵਸ ਸਮਾਰੋਹ ਦੇ ਸਨਮਾਨ ਵਿਚ ਅੱਜ ਅਮਰੀਕਾ ’ਚ ਸਿਆਟਲ ਦੇ ਪ੍ਰਤੀਕ 605 ਫ਼ੁਟ ਉੱਚੇ ਸਪੇਸ ਨੀਡਲ ’ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਵਿਦੇਸ਼ੀ ਦੇਸ਼ ਦਾ ਝੰਡਾ ਇਸ ਪ੍ਰਸਿੱਧ ਅਮਰੀਕੀ ਸਥਾਨ ’ਤੇ ਲਹਿਰਾਇਆ ਗਿਆ ਹੋਵੇ।
ਸਿਆਟਲ ਵਿਚ ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ, ਸਿਆਟਲ ਦੇ ਮੇਅਰ ਬਰੂਸ ਹੈਰਲ ਅਤੇ ਸ਼ਹਿਰ ਦੀ ਲੀਡਰਸ਼ਿਪ ਦੇ ਹੋਰ ਚੋਣਵੇਂ ਪਤਵੰਤੇ ਇਸ ਇਤਿਹਾਸਕ ਮੌਕੇ ਹਾਜ਼ਰ ਸਨ। ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਨੇ ਟਵੀਟ ਕਰ ਕਿਹਾ ਕਿ ਸਪੇਸ ਨੀਡਲ ’ਤੇ ਸਿਆਟਲ ਸਕਾਈਲਾਈਨ ਦੇ ਸਿਖ਼ਰ ’ਤੇ ਤਿਰੰਗਾ ਲਹਿਰਾਉਣਾ, ਇਸ ਤੋਂ ਵੱਡਾ ਸਨਮਾਨ ਹੋਰ ਕੋਈ ਨਹੀਂ।
ਇਸ ਯਾਦਗਾਰ ਨੂੰ ਸਿਆਟਲ ਵਿਚ ਪਹਿਲਾ ਇਤਿਹਾਸਕ ਦੱਸਦੇ ਹੋਏ, ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਇਹ ਜਸ਼ਨ ਅਮਰੀਕਾ ਦੇ ਪ੍ਰਸ਼ਾਂਤ ਉੱਤਰ-ਪੱਛਮ ਵਿਚ ਇਕ ਤਕਨੀਕੀ ਹੱਬ ਵਜੋਂ ਸ਼ਹਿਰ ਦੀ ਯਾਤਰਾ ਨੂੰ ਆਕਾਰ ਦੇਣ ਵਿਚ ਭਾਰਤੀ-ਅਮਰੀਕੀ ਡਾਇਸਪੋਰਾ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ।
ਕੌਂਸਲੇਟ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਇਤਿਹਾਸਕ ਦ੍ਰਿਸ਼ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਪਹੁੰਚੇ। ਜਿਸ ਨੇ ਇਸ ਖ਼ੁਸ਼ੀ ਨੂੰ ਦੋਗੁਣਾ ਕਰ ਦਿਤਾ।
(For more news apart from Indian Tricolor Hoisted on Seattle's Space Needle in US Latest News in Punjabi stay tuned to Rozana Spokesman.)