US President ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਅਲਾਸਕਾ 'ਚ ਹੋਈ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਤਿਨ ਨੇ ਟਰੰਪ ਦੀਆਂ ਜੰਗਬੰਦੀ ਸਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਕੀਤੀ ਸ਼ਲਾਘ

Talks between US President Donald Trump and Russian President Vladimir Putin in Alaska

Donald Trump and Russian President News : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੌਰਾਨ ਅਲਾਸਕਾ 'ਚ ਅਹਿਮ ਬੈਠਕ ਹੋਈ¢ ਦੋਵਾਂ ਆਗੂਆਂ ਨੇ ਮੀਟਿੰਗਾਂ ਕਰਨ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਅਤੇ ਦੋਵੇਂ ਆਗੂਆਂ ਨੇ ਸ਼ਾਂਤੀ ਦੀ ਦਿਸ਼ਾ 'ਚ ਕਦਮ ਵਧਾਉਣ ਸਬੰਧੀ ਜਾਣਕਾਰੀ ਦਿੱਤੀ ਅਤੇ ਪੁਤਿਨ ਨੇ ਸੰਘਰਸ਼ ਖਤਮ ਕਰਨ ਨੂੰ  ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਮੰਨਿਆ ਕਿ ਯੂਕਰੇਨ ਦੀ ਸੁਰੱਖਿਆ ਜ਼ਰੂਰੀ ਹੈ ਪ੍ਰੰਤੂ ਰੂਸ ਦੀ ਵੀ ਚਿੰਤਾਵਾਂ ਨੂੰ  ਸਮਝਣਾ ਹੋਵੇਗਾ |

ਪੁਤਿਨ ਨੇ ਕਿਹਾ ਕਿ ਯੂਕਰੇਨ ਦੀ ਸਥਿਤੀ ਰੂਸ ਦੀ ਸੁਰੱਖਿਆ ਦੇ ਲਈ ਖਤਰਾ ਬਣ ਗਈ ਪਰ ਜੇਕਰ ਯੁੱਧ ਨੂੰ  ਸਥਾਈ ਰੂਪ 'ਚ ਖਤਮ ਕਰਨਾ ਹੈ ਤਾਂ ਸੰਘਰਸ਼ ਦੇ ਮੂਲ ਕਾਰਨਾਂ ਨੂੰ  ਦੂਰ ਕਰਨਾ ਹੋਵੇਗਾ | ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਰੂਸ ਦੀਆਂ ਚਿੰਤਾਵਾਂ ਨੂੰ  ਵੀ ਧਿਆਨ 'ਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਯੂਰਪ ਅਤੇ ਪੂਰੀ ਦੁਨੀਆ 'ਚ ਸੁਰੱਖਿਆ ਦਾ ਇਕ ਨਿਆਂਸੰਗਤ ਸੰਤੁਲਨ ਬਹਾਲ ਕੀਤਾ ਜਾਣਾ ਚਾਹੀਦਾ ਹੈ |

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਕਹਿ ਰਹੇ ਹਨ ਕਿ ਜੇਕਰ ਉਹ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਤਾਂ ਇਹ ਯੁੱਧ ਕਦੇ ਸ਼ੁਰੂ ਹੀ ਨਹੀਂ ਸੀ ਹੋਣਾ, ਇਸ ਨਾਲ ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ | ਰੂਸੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ  ਉਮੀਦ ਹੈ ਕਿ ਟਰੰਪ ਦੇ ਨਾਲ ਜੋ ਸਮਝੌਤਾ ਹੋਇਆ ਉਹ ਇਸ ਟੀਚੇ ਨੂੰ  ਹਾਸਲ ਕਰਨ 'ਚ ਮਦਦ ਕਰੇਗਾ ਅਤੇ ਯੂਕਰੇਨ 'ਚ ਸ਼ਾਂਤੀ ਦੀ ਦਿਸ਼ਾ 'ਚ ਰਸਤਾ ਬਣਾਏਗਾ | ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ  ਰੂਸ ਆਉਣ ਦਾ ਸੱਦਾ ਵੀ ਦਿੱਤਾ | ਇਸ ਦੌਰਾਨ ਪੁਤਿਨ ਨੇ ਕਿਹਾ ਕਿ ਅਗਲੀ ਮੀਟਿੰਗ ਹੁਣ ਮਾਸਕੋ 'ਚ ਹੋਵੇਗੀ | ਇਸ 'ਤੇ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਵੀ ਇਸ ਮੀਟਿੰਗ ਨੂੰ  ਹੁੰਦੀ ਹੋਈ ਦੇਖਣਾ ਚਾਹੁੰਦਾ ਹਾਂ |

ਟਰੰਪ ਨੇ ਪੁਤਿਨ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਹਾ ਕਿ ਗੱਲਬਾਤ ਸਾਰਥਕ ਰਹੀ ਅਤੇ ਕਈ ਮੁੱਦਿਆਂ 'ਤੇ ਸਹਿਮਤੀ ਬਣੀ ਹੈ | ਹਾਲਾਂਕਿ ਕੁੱਝ ਵੱਡੇ ਮੁੱਦੇ ਅਜਿਹੇ ਹਨ ਜਿਨ੍ਹਾਂ 'ਤੇ ਫਿਲਹਾਲ ਹੋਰ ਚਰਚਾ ਦੀ ਜ਼ਰੂਰਤ ਹੈ | ਟਰੰਪ ਨੇ ਕਿਹਾ ਕਿ ਸਾਡੀ ਮੀਟਿੰਗ ਬਹੁਤ ਉਪਯੋਗੀ ਰਹੀ ਅਤੇ ਕੁੱਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣੀ ਹੈ ਜਦਕਿ ਕੁੱਝ ਮੁੱਦਿਆਂ 'ਤੇ ਫਿਲਹਾਲ ਸਹਿਮਤ ਨਹੀਂ ਹੋਈ |