ਰਾਸ਼ਟਰ ਗੀਤ ਠੀਕ ਤਰ੍ਹਾਂ ਨਾ ਗਾਉਣ 'ਤੇ ਭੇਜ ਦਿਤਾ ਜੇਲ੍ਹ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੀ ਸੋਸ਼ਲ ਮੀਡੀਆ ਸਟਾਰ ਨੂੰ ਰਾਸ਼ਟਰਗੀਤ ਦੀ ਬੇਇੱਜ਼ਤੀ ਕਰਨ 'ਤੇ ਪੰਜ ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਕਾਨੂੰਨ ਦੇ ਤਹਿਤ ਦਰਜ ਕੀਤਾ ਗਿਆ...

Chinese Internet Star

ਬੀਜਿੰਗ : (ਭਾਸ਼ਾ) ਚੀਨ ਦੀ ਸੋਸ਼ਲ ਮੀਡੀਆ ਸਟਾਰ ਨੂੰ ਰਾਸ਼ਟਰਗੀਤ ਦੀ ਬੇਇੱਜ਼ਤੀ ਕਰਨ 'ਤੇ ਪੰਜ ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਕਾਨੂੰਨ ਦੇ ਤਹਿਤ ਦਰਜ ਕੀਤਾ ਗਿਆ ਸੱਭ ਤੋਂ ਹਾਈ ਪ੍ਰੋਫਾਈਲ ਮਾਮਲਾ ਹੈ। ਇਸ ਮਾਮਲੇ ਵਿਚ 20 ਸਾਲ ਦੀ ਯਾਂਗ ਕੈਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯਾਂਗ ਦੇ ਸੋਸ਼ਲ ਮੀਡੀਆ 'ਤੇ 4.5 ਕਰੋਡ਼ ਤੋਂ ਜ਼ਿਆਦਾ ਫਾਲੋਵਰਸ ਹਨ। ਯਾਂਗ ਦਾ ਦੋਸ਼ ਇਹ ਸੀ ਕਿ ਉਸ ਨੇ ਬੀਤੇ 7 ਅਕਤੂਬਰ ਨੂੰ ਇਕ ਲਾਈਵ ਸਟ੍ਰੀਮਿੰਗ ਵੀਡੀਓ ਵਿਚ ਚੀਨ ਦੇ ਰਾਸ਼ਟਰਗੀਤ ‘ਮਾਰਚ ਆਫ਼ ਦ ਵਾਲੰਟਿਅਰਸ’ ਗਾਇਆ ਸੀ। ਇਸ ਦੌਰਾਨ ਉਹ ਅਪਣੇ ਹੱਥਾਂ ਨੂੰ ਕਿਸੇ ਕੰਡਕਟਰ ਦੀ ਤਰ੍ਹਾਂ ਹਿਲਾ ਰਹੀ ਸੀ। 

ਅਪਣੇ ਬਿਆਨ ਵਿਚ, ਸ਼ੰਘਾਈ ਪੁਲਿਸ ਨੇ ਕਿਹਾ ਕਿ ਸਾਰੇ ਨਾਗਰਿਕਾਂ ਅਤੇ ਸੰਗਠਨਾਂ ਨੂੰ ਰਾਸ਼ਟਰਗੀਤ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਸ ਦੀ ਅਖੰਡਤਾ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਯਾਂਗ ਕੈਲੀ ਨੂੰ ਹੋਈ ਪੰਜ ਦਿਨਾਂ ਦੀ ਕੈਦ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ ਵਿਚ ਚੀਨ ਦੇ ਨਿਵਾਸੀਆਂ 'ਤੇ ਵੱਧਦੀ ਸੈਂਸਰਸ਼ਿਪ ਅਤੇ ਅਸਹਿਮਤੀ 'ਤੇ ਘਟਦੀ ਹੋਈ ਰੋਕ ਦਾ ਪ੍ਰਤੀਕ ਹੈ। ਚੀਨ ਦੇ ਰਾਸ਼ਟਰਪਤੀ ਨੇ ਦੇਸ਼  ਦੇ ਵਿਸ਼ਵਾਸ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ 'ਤੇ ਭਰੋਸੇ ਨੂੰ ਪੁਖਤਾ ਕਰਨ ਲਈ ਵੱਡੇ ਪੈਮਾਨੇ 'ਤੇ ਮੁਹਿੰਮ ਚਲਾਇਆ ਹੈ। 

ਰਾਸ਼ਟਰਪਤੀ ਜਿਨਪਿੰਗ ਨੇ ਦੇਸ਼ਵਾਸੀਆਂ ਨਾਲ ਆਨਲਾਈਨ ਅਤੇ ਆਫਲਾਈਨ ਦੇਸਭਗਤੀ ਦਿਖਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸਾਰੇ ਘਰੇਲੂ ਅਤੇ ਵਿਦੇਸ਼ੀ ਕੰਟੈਂਟ ਜਿਵੇਂ ਖਬਰਾਂ, ਕਿਤਾਬਾਂ ਅਤੇ ਫਿਲਮਾਂ 'ਤੇ ਸਰਕਾਰ ਦੀ ਭਾਰੀ ਸੈਂਸਰਸ਼ਿਪ ਲਾਗੂ ਕਰ ਦਿਤੀ ਗਈ ਹੈ। ਸਾਲ 2017 ਵਿਚ ਸਰਕਾਰ ਨੇ ਰਾਸ਼ਟਰਗੀਤ  ਦੇ ਬੇਇੱਜ਼ਤੀ ਲਈ ਨਵਾਂ ਕਾਨੂੰਨ ਲਾਗੂ ਕੀਤਾ ਸੀ। ਇਸ ਕਾਨੂੰਨ ਦੇ ਜ਼ਰੀਏ ਰਾਸ਼ਟਰ ਗੀਤ ਦੀ ਬੇਇੱਜ਼ਤੀ ਅਪਰਾਧਿਕ ਕੰਮ ਮੰਨਿਆ ਗਿਆ ਸੀ। ਇਸ ਵਿਚ ਰਾਸ਼ਟਰ ਗੀਤ ਦੇ ਸ਼ਬਦਾਂ ਨਾਲ ਛੇੜਛਾੜ, ਸੰਗੀਤ ਦੀ ਧੁਨ ਨਾਲ ਛੇੜਛਾੜ ਜਾਂ ਕਿਸੇ ਵੀ ਹੋਰ ਤਰ੍ਹਾਂ ਨਾਲ ਛੇੜਛਾੜ 'ਤੇ 15 ਦਿਨਾਂ ਦੀ ਕੈਦ ਦਾ ਪ੍ਰਬੰਧ ਕੀਤਾ ਗਿਆ ਸੀ। 

ਚਰਚਾ ਇਹ ਵੀ ਹਨ ਕਿ ਚੀਨ ਇਸ ਸਜ਼ਾ ਨੂੰ ਵੱਧ ਤੋਂ ਵੱਧ ਤਿੰਨ ਸਾਲ ਲਈ ਕਰਨ ਦਾ ਵਿਚਾਰ ਕਰ ਰਿਹਾ ਹੈ। ਇਹੀ ਕਾਨੂੰਨ ਚੀਨ ਦੇ ਪ੍ਰਭਾਵ ਵਾਲੇ ਪ੍ਰਬੰਧਕੀ ਖੇਤਰਾਂ ਜਿਵੇਂ ਕਿ ਹਾਂਗਕਾਂਗ ਅਤੇ ਮਕਾਊ 'ਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਕਿ ਸਪੋਰਟਸ ਮੈਚ ਦੇ ਦੌਰਾਨ ਚੀਨ ਦਾ ਰਾਸ਼ਟਰਗੀਤ ਵੱਜਣ 'ਤੇ ਲੋਕਾਂ ਨੇ ਹੂਟ ਕੀਤਾ ਸੀ। ਇਸ ਕਦਮ ਨਾਲ ਚੀਨ ਦੇ ਅੰਦਰ ਇਹ ਡਰ ਪੈਦਾ ਹੋਇਆ ਹੈ ਕਿ ਕਿਤੇ ਇਹ ਕਦਮ ਅੱਗੇ ਚਲ ਕੇ ਰਾਜਨੀਤਿਕ ਵਿਰੋਧ ਦਾ ਰੂਪ ਨਾ ਬਣ ਜਾਵੇ।