ਕੋਰੋਨਾ ਦੀ ਰੋਕਥਾਮ ਲਈ ਸਰਕਾਰ ਨੇ ਦਿੱਤਾ 10 ਲੱਖ ਨਿਓਲੇ ਮਾਰਨ ਦਾ ਆਦੇਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਉੱਤਰੀ ਜਟਲੈਂਡ ਦੇ 60 ਨਿਓਲਿਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ 

More than 1 million mink to be killed to contain spread of coronavirus in Denmark

ਯੂਰਪ - ਡੈਨਮਾਰਕ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ 10 ਲੱਖ ਨਿਓਲੇ ਮਾਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਸਬੰਧੀ ਦੇਸ਼ ਭਰ ਦੇ ਖੇਤ ਮਾਲਕਾਂ ਨੂੰ ਆਦੇਸ਼ ਦਿੱਤੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਫੈਸਲਾ ਜਾਨਵਰਾਂ ਵਿੱਚ ਕੋਵਿਡ-19 ਦੇ ਫੈਲਣ ਦੇ ਖੁਲਾਸੇ ਤੋਂ ਬਾਅਦ ਲਿਆ ਗਿਆ ਹੈ।
ਯੂਐਸ ਦੇ ਖੇਤੀਬਾੜੀ ਵਿਭਾਗ ਨੇ ਡੈੱਨਮਾਰਕ ਦੇ ਉੱਤਰੀ ਜੁਟਲੈਂਡ ਦੇ ਇੱਕ ਫਾਰਮ ਤੋਂ ਕੋਵਿਡ-19 ਦੀ ਲਾਗ ਬਾਰੇ ਜਾਣਕਾਰੀ ਦਿੱਤੀ।

ਉਸ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਨਿਓਲੇ ਦੇ ਖੇਤ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਵਿੱਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ, ਡੈਨਮਾਰਕ ਦੀ ਸਰਕਾਰ ਨੇ ਨਿਓਲਿਆਂ ਦੇ ਫਾਰਮ ਤੋਂ ਨਮੂਨੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ, 34 ਨਿਓਲਿਆਂ ਦੇ ਨਮੂਨਿਆਂ ਦੀ ਜਾਂਚ 'ਚ ਕੋਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ। 

ਉਸ ਤੋਂ ਬਾਅਦ ਸਰਕਾਰ ਨੇ ਨਿਓਲਿਆਂ ਦੇ ਫਾਰਮ ਵਿਚ ਕੋਵਿਡ-19 ਨੂੰ ਰੋਕਣ ਲਈ ਪਾਬੰਦੀਆਂ ਤੇ ਉਪਾਅ ਲਾਗੂ ਕੀਤੇ ਹਨ। ਅਕਤੂਬਰ ਦੇ ਸ਼ੁਰੂ ਵਿਚ ਲਾਗ ਦੇ ਮਾਮਲਿਆਂ ਵਿਚ ਬੇਮਿਸਾਲ ਵਾਧਾ ਹੋਇਆ ਹੈ। ਉੱਤਰੀ ਜਟਲੈਂਡ ਦੇ 60 ਨਿਓਲਿਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜਦੋਂਕਿ 46 ਹੋਰ ਨੂੰ ਸ਼ੱਕ ਦੀ ਸੰਭਾਵਨਾ ਦੇ ਮੱਦੇਨਜ਼ਰ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਇਸ ਖੁਲਾਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ 10 ਲੱਖ ਨਿਓਲਿਆਂ ਦੀ ਹੱਤਿਆ ਦੇ ਫੈਸਲੇ ਦੀ ਖ਼ਬਰ ਮਗਰੋਂ ਸੋਸ਼ਲ ਮੀਡੀਆ 'ਤੇ ਸਰਕਾਰ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਸਥਾਨਕ ਲੋਕਾਂ ਨੇ ਸਰਕਾਰ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ। ਇਸ ਫੈਸਲੇ ਦੇ ਸਮਰਥਨ ਵਿਚ ਆਏ ਲੋਕਾਂ ਦਾ ਕਹਿਣਾ ਹੈ ਕਿ ਮੁਸ਼ਕਲ ਹਾਲਾਤ ਵਿਚ ਪਹਿਲਾਂ ਮਨੁੱਖੀ ਸਿਹਤ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।