ਜੰਗ 'ਚ ਚੀਨ ਅਤੇ ਰੂਸ ਤੋਂ ਹਾਰ ਸਕਦੈ ਅਮਰੀਕਾ : ਸੰਸਦੀ ਪੈਨਲ

ਏਜੰਸੀ

ਖ਼ਬਰਾਂ, ਕੌਮਾਂਤਰੀ

50 ਲੱਖ ਕਰੋੜ ਰੁਪਏ ਦਾ ਰਖਿਆ ਬਜਟ ਹੋਣ ਦੇ ਬਾਵਜੂਦ ਅਮਰੀਕਾ ਫ਼ੌਜੀ ਸੰਕਟ ਨਾਲ ਜੂਝ ਰਿਹਾ ਹੈ.......

China and Russia can defeat America in war: parliamentary panel

ਵਾਸ਼ਿੰਗਟਨ  : 50 ਲੱਖ ਕਰੋੜ ਰੁਪਏ ਦਾ ਰਖਿਆ ਬਜਟ ਹੋਣ ਦੇ ਬਾਵਜੂਦ ਅਮਰੀਕਾ ਫ਼ੌਜੀ ਸੰਕਟ ਨਾਲ ਜੂਝ ਰਿਹਾ ਹੈ। ਜੇਕਰ ਜੰਗ ਹੁੰਦੀ ਹੈ ਤਾਂ ਉਹ ਚੀਨ ਤੇ ਰੂਸ ਤੋਂ ਹਾਰ ਸਕਦਾ ਹੈ। ਅਮਰੀਕੀ ਸੰਸਦੀ ਕਮੇਟੀ ਨੇ ਬੁਧਵਾਰ ਨੂੰ ਇਹ ਚੇਤਾਵਨੀ ਦਿਤੀ ਹੈ। ਕਾਂਗਰਸ (ਸੰਸਦ) ਨੇ ਨੈਸ਼ਨਲ ਡਿਫੈਂਸ ਸਟ੍ਰੈਟਿਜੀ (ਐਨਡੀਐਸ) ਦਾ ਅਧਿਐਨ ਕਰਨ ਨੂੰ ਕਿਹਾ ਸੀ। ਐਨਜੀਐਸ ਨੇ ਹੀ ਅਮਰੀਕਾ ਦਾ ਚੀਨ ਤੇ ਰੂਸ ਤੋਂ ਸ਼ਕਤੀ ਸੰਤੁਲਨ ਤੈਅ ਹੁੰਦਾ ਹੈ। ਯੋਜਨਾ ਕਮਿਸ਼ਨ ਵਿਚ ਕਈ ਸਾਬਕਾ ਡੈਮੋਕ੍ਰੈਟਿਕ ਤੇ ਰਿਪਬਲੀਕਨ ਅਫ਼ਸਰ ਹਨ। ਉਨ੍ਹਾਂ ਮੁਤਾਬਕ, ਅਮਰੀਕੀ ਫ਼ੌਜ ਦੇ ਬਜਟ ਵਿਚ ਕਟੌਤੀ ਕੀਤੀ ਜਾ ਰਹੀ ਹੈ।

ਫ਼ੌਜੀਆਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਵਿਚ ਕਮੀ ਕੀਤੀ ਗਈ ਹੈ। ਉੱਥੇ ਚੀਨ ਤੇ ਰੂਸ ਵਰਗੇ ਦੇਸ਼ ਅਮਰੀਕਾ ਦੀ ਤਾਕਤ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕਮਿਸ਼ਨ ਮੁਤਾਬਕ ਅਮਰੀਕਾ ਦੀ ਫ਼ੌਜ ਹੀ ਉਸ ਨੂੰ ਦੁਨੀਆ ਵਿਚ ਸਭ ਤੋਂ ਤਾਕਤਵਰ ਬਣਾਉਂਦੀ ਹੈ ਪਰ ਹੁਣ ਫ਼ੌਜੀ ਤਾਕਤ ਵਿੱਚ ਗਿਰਾਵਟ ਆ ਰਹੀ ਹੈ। 21ਵੀਂ ਸਦੀ ਵਿਚ ਅਮਰੀਕਾ ਦਾ ਧਿਆਨ ਅਤਿਵਾਦ ਰੋਕਣ ਵਲ ਹੈ। ਇਸ ਲਈ ਮਿਜ਼ਾਈਲ ਡਿਫੈਂਸ, ਸਾਈਬਰ-ਸਪੇਸ ਆਪ੍ਰੇਸ਼ਨ, ਜ਼ਮੀਨ ਤੇ ਪਣਡੁੱਬੀ ਤੋਂ ਹੋਣ ਵਾਲੇ ਹਮਲੇ ਰੋਕਣ ਦੀ ਸਮਰੱਥਾ ਵਿਚ ਕਮੀ ਆਈ ਹੈ।

ਨੈਸ਼ਨਲ ਡਿਫੈਂਸ ਸਟ੍ਰੈਟਿਜੀ ਮੁਤਾਬਕ ਪੈਂਟਾਗਨ ਸਹੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਹਾਲਾਂਕਿ, ਪੈਨਲ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਹਾਲੇ ਵੀ ਵੱਡਾ ਸਵਾਲ ਇਹੋ ਹੈ ਕਿ ਅਮਰੀਕਾ ਦੁਸ਼ਮਣਾਂ ਤੋਂ ਮਿਲ ਰਹੀਆਂ ਚੁਣੌਤੀਆਂ ਨਾਲ ਕਿਵੇਂ ਨਜਿੱਠੇਗਾ?  ਸੰਸਦੀ ਕਮੇਟੀ ਦੀ ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੂਰੇ ਏਸ਼ੀਆ, ਯੂਰੋਪ ਉੱਪਰ ਅਮਰੀਕੀ ਪ੍ਰਭਾਵ 'ਚ ਕਮੀ ਆਈ ਹੈ।

ਕਮਿਸ਼ਨ ਦੀ ਰੀਪੋਰਟ ਮੁਤਾਬਕ ਜੇਕਰ ਰੂਸ ਜਾਂ ਚੀਨ ਨਾਲ ਜੰਗ ਹੁੰਦੀ ਹੈ ਤਾਂ ਅਮਰੀਕਾ ਹਾਰ ਵੀ ਸਕਦਾ ਹੈ ਤੇ ਜਿੱਤ ਵੀ ਸਕਦਾ ਹੈ। ਅਮਰੀਕਾ ਨੂੰ ਦੋ ਜਾਂ ਤਿੰਨ ਮੋਰਚਿਆਂ 'ਤੇ ਇਕੱਠੇ ਲੜਨਾ ਵੀ ਪੈ ਸਕਦਾ ਹੈ। ਇਸ ਸਾਲ ਪੈਂਟਾਗਨ ਨੇ ਫ਼ੌਜ ਲਈ 700 ਅਰਬ ਡਾਲਰ  ਦੇ ਬਜਟ ਦਾ ਐਲਾਨ ਕੀਤਾ ਹੈ, ਜੋ ਕਿ ਰੂਸ ਤੇ ਚੀਨ ਦੇ ਕੁੱਲ੍ਹ ਬਜਟ ਤੋਂ ਜ਼ਿਆਦਾ ਹੈ। ਅਮਰੀਕਾ ਨੂੰ ਅਪਣੇ ਟੀਚੇ ਪੂਰੇ ਕਰਨ ਲਈ ਇਹ ਬਜਟ ਕਾਫੀ ਘੱਟ ਹੈ ਤੇ ਹਰ ਸਾਲ 3-5% ਵਾਧੇ ਦੀ ਸਿਫ਼ਾਰਸ਼ ਕੀਤੀ ਗਈ ਹੈ।  
(ਪੀਟੀਆਈ)