ਖਸ਼ੋਗੀ ਕਤਲ ਕਾਂਡ : ਅਮਰੀਕਾ ਨੇ 17 ਸਾਊਦੀ ਨਾਗਰਿਕਾਂ 'ਤੇ ਲਗਾਈ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਨੇ ਪੱਤਰਕਾਰ ਜਮਾਲ ਖਸ਼ੋਗੀ ਦਾ ਬੇਰਹਿਮੀ ਨਾਲ ਕੀਤਾ ਗਏ ਕਤਲ ਵਿਚ ਪੂਰਨ ਤੋਂਰ ਤੇ ਸ਼ਾਮਿਲ ਹੋਣ ਵਾਲੇ  ਸਊਦੀ ਅਰਬ ਦੇ 17 ਨਾਗਰਿਕਾਂ 'ਤੇ ਵੀਰਵਾਰ

Jamal Khashoggi

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਪੱਤਰਕਾਰ ਜਮਾਲ ਖਸ਼ੋਗੀ ਦਾ ਬੇਰਹਿਮੀ ਨਾਲ ਕੀਤਾ ਗਏ ਕਤਲ ਵਿਚ ਪੂਰਨ ਤੋਂਰ ਤੇ ਸ਼ਾਮਿਲ ਹੋਣ ਵਾਲੇ  ਸਊਦੀ ਅਰਬ ਦੇ 17 ਨਾਗਰਿਕਾਂ 'ਤੇ ਵੀਰਵਾਰ ਨੂੰ ਮਨੁੱਖੀ ਅਧਿਕਾਰ ਦੀ ਉਲੰਘਣਾ ਕਰਨ 'ਤੇ ਰੋਕ ਲਗਾ ਦਿਤੀ। ਦੱਸ ਦਈਏ ਕਿ ਖਸ਼ੋਗੀ ਦੀ ਤੁਰਕੀ ਦੇ ਇਸਤਾਂਬੁਲ ਵਿਚ ਸਥਿਤ ਸਊਦੀ ਅਰਬ  ਦੇ ਵਣਜ ਦੂਤਾਵਾਸ ਵਿਚ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆਂ ਸੀ।

ਅਮਰੀਕਾ ਨੇ ਸਊਦ ਅਲ ਕਹਤਾਨੀ, ਸਊਦੀ ਅਰਬ  ਦੇ ਵਣਜ ਦੂਤ ਮੋਹੰਮਦ ਅਲ ਉਤੈਬੀ ਅਤੇ ਇਕ ਅਪਰੇਸ਼ਨ ਦਲ ਦੇ 14 ਹੋਰ ਮੈਬਰਾਂ 'ਤੇ ਰੋਕ ਲਗਾਈ ਹੈ। ਦੱਸ ਦਈਏ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀਰਵਾਰ ਨੂੰ ਕਿਹਾ ਕਿ ਇਹ ਕਾਰਵਾਈ ਸਰਕਾਰੀ ਆਦੇਸ਼ 13818 ਦੇ ਤਹਿਤ ਕੀਤੀ ਗਈ ਹੈ ਜਿਸ ਦੇ ਨਾਲ ਗਲੋਬਲ ਮੈਗਨੀਟਸਕਾਈ ਹਿਊਮਨ ਰਾਈਟਸ ਅਕਾਉਂਟਿਬਿਲਿਟੀ ਐਕਟ ਲਾਗੂ ਹੁੰਦਾ ਹੈ।

ਗਲੋਬਲ ਮੈਗਨੀਟਸਕਾਈ ਹਿਊਮਨ ਰਾਈਟਸ ਅਕਾਉਂਟਿਬਿਲਿਟੀ ਐਕਟ ਅਮਰੀਕਾ ਨੂੰ ਇਹ ਅਧਿਕਾਰ ਦਿੰਦਾ ਹੈ ਕਿ ਉਹ ਦੁਨੀਆ ਭਰ ਵਿਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਵਧਾਉਣ ਅਤੇ ਭ੍ਰਿਸ਼ਟਾਚਾਰ ਦਾ ਮੁਕਾਬਲਾ ਕਰਨ ਲਈ ਅਹਿਮ ਕਦਮ ਚੁੱਕ ਸਕਦਾ ਹੈ।  ਦੱਸ ਦਈਏ ਕਿ ਰੋਕ  ਦੇ ਤਹਿਤ, ਇਸ ਸਾਰੇ ਆਦਮੀਆਂ ਦੀ ਅਮਰੀਕੀ ਅਧਿਕਾਰ ਖੇਤਰ ਵਿੱਚ ਜੋ ਵੀ ਜਾਇਦਾਦ ਹੈ ਉਸਦੇ ਲੈਣ ਦੇਣ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਅਮਰੀਕੀ ਲੋਕਾਂ ਨੂੰ ਉਨ੍ਹਾਂ ਦੇ ਨਾਲ ਕੋਈ ਵੀ ਲੈਣ-ਦੇਣ  ਕਰਨ ਤੇ ਵੀ ਰੋਕ ਦਿਤੀ ਗਿਆ ਹੈ।

ਪੋਂਪਯੋ ਨੇ ਕਿਹਾ ਕਿ ਖਸ਼ੋਗੀ ਦੇ ਕਤਲ ਦੇ  ਸਮੇਂ ਇਸ ਬੰਦਿਆਂ ਦੇ ਕੋਲ ਸ਼ਾਹੀ ਦਰਬਾਰ (ਰਾਇਲ ਕੋਰਟ) ਵਿਚ ਅਹੁਦਾ ਸੀ ਅਤੇ ਸਊਦੀ ਅਰਬ ਸਰਕਾਰ ਵਿਚ ਮੰਤਰਾਲਾ ਸੀ।ਇਸ ਬਾਰੇ ਵਿੱਤ ਮੰਤਰੀ ਸਟੀਵਨ ਮਨੁਚਿਨ ਨੇ ਕਿਹਾ ਕਿ ਅਸੀਂ ਸਊਦੀ ਅਰਬ ਦੇ ਜਿਨ੍ਹਾਂ ਅਧਿਕਾਰੀਆਂ 'ਤੇ ਰੋਕ ਲਗਾਉਂਦੇ ਹਾਂ ਉਹ ਖਸ਼ੋਗੀ ਦੀ ਹੱਤਿਆ ਵਿਚ ਸ਼ਾਮਿਲ ਸਨ।