ਦੁਬਈ 'ਚ ਸਾਫ਼ਟਵੇਅਰ ਡਵੈਲਪਮੈਂਟ ਕੰਪਨੀ ਦਾ ਮਾਲਕ ਬਣਿਆ 13 ਸਾਲਾਂ ਭਾਰਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਬਈ 'ਚ ਰਹਿਣ ਵਾਲਾ ਇਕ ਭਾਰਤੀ ਟੀਨਏਜਰ ਸਿਰਫ਼ 13 ਸਾਲ ਦੀ ਉਮਰ 'ਚ ਇਕ ਸਾਫ਼ਟਵੇਅਰ ਡਵੈਲਪਮੈਂਟ ਕੰਪਨੀ ਦਾ ਮਾਲਿਕ ਬੰਣ ਗਿਆ ਹੈ। ਦੱਸ ਦਈਏ ਕਿ

Adityan Rajesh

ਦੁਬਈ (ਭਾਸ਼ਾ): ਦੁਬਈ 'ਚ ਰਹਿਣ ਵਾਲਾ ਇਕ ਭਾਰਤੀ ਟੀਨਏਜਰ ਸਿਰਫ਼ 13 ਸਾਲ ਦੀ ਉਮਰ 'ਚ ਇਕ ਸਾਫ਼ਟਵੇਅਰ ਡਵੈਲਪਮੈਂਟ ਕੰਪਨੀ ਦਾ ਮਾਲਿਕ ਬੰਣ ਗਿਆ ਹੈ। ਦੱਸ ਦਈਏ ਕਿ ਇਹ ਜਾਣਕਾਰੀ  ਮੀਡੀਆ ਰਿਪੋਰਟ 'ਚ ਐਤਵਾਰ ਨੂੰ ਦਿਤੀ ਗਈ। ਦੱਸ ਦਈਏ ਕਿ ਆਦਿਤਿਅਨ ਰਾਜੇਸ਼ ਨੇ ਅਪਣੀ ਪਹਿਲੀ ਮੋਬਾਇਲ ਐਪਲੀਕੇਸ਼ਨ ਉਸ ਸਮੇਂ ਬਣਾਈ ਜਦੋਂ ਉਹ ਸਿਰਫ ਨੌਂ ਸਾਲ ਦਾ ਸੀ।

ਉਸ ਨੇ ਐਪਲੀਕੇਸ਼ਨ ਬਣਾਉਣ ਦਾ ਕੰਮ ਅਪਣੀ ਬੋਰੀਅਤ ਨੂੰ ਦੂਰ ਕਰ ਲਈ ਸ਼ੌਕ ਦੇ ਰੂਪ ਵਿੱਚ ਸ਼ੁਰੂ ਲਈ ਕੀਤਾ ਸੀ। ਉਹ ਅਪਣੇ ਗਾਹਕਾਂ ਲਈ ਲੋਗੋ ਅਤੇ ਵੈਬਸਾਈਟ ਵੀ ਬਣਾਉਂਦਾ ਰਿਹਾ ਹੈ। ਇਕ ਰਿਪੋਰਟ ਵਿਚ ਦੱਸਿਆ ਕਿ ਆਦਿਤਿਅਨ ਨੇ ਪੰਜ ਸਾਲ ਦੀ ਉਮਰ ਵਿਚ ਹੀ ਕੰਪਿਊਟਰ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਤੀ ਸੀ। ਹੁਣ 13 ਸਾਲ ਦੀ ਉਮਰ ਵਿਚ ਉਸਨੇ ਅਪਣੀ 'ਟ੍ਰਿਨੇਟ ਸੌਲਿਊਸ਼ਨ" ਕੰਪਨੀ ਦੀ ਸ਼ੁਰੂਆਤ ਕੀਤੀ ਹੈ।

ਇਸ ਕੰਪਨੀ ਵਿਚ ਫਿਲਹਾਲ ਕੁਲ ਤਿੰਨ ਕਰਮਚਾਰੀ ਹਨ ਜੋ ਆਦਿਤਿਅਨ ਦੇ ਸਕੂਲ ਦੇ ਮਿੱਤਰ ਅਤੇ ਵਿਦਿਆਰਥੀ ਹਨ। ਆਦਿਤਿਅਨ ਦਾ ਸੰਬੰਧ ਕੇਰਲ ਤੋਂ ਹੈ। ਆਦਿਤਿਅਨ ਦੇ ਹਵਾਲੇ ਤੋਂ ਦੱਸਿਆ ਕਿ ਉਸ ਦਾ ਜਨਮ ਕੇਰਲ ਦੇ ਤੀਰੁਵਿਲਾ ਵਿਚ ਹੋਇਆ ਸੀ। ਆਦਿਤਿਅਨ ਨੇ ਕਿਹਾ ਕਿ ਮੈਂ ਪੰਜ ਸਾਲ ਦਾ ਸੀ ਉਦੋਂ  ਮੇਰਾ ਪਰਵਾਰ ਦੁਬਈ ਆ ਗਿਆ ਸੀ।

ਪਹਿਲੀ ਵਾਰ ਮੇਰੇ ਪਿਤਾ ਨੇ ਮੈਨੂੰ ਬੀਬੀਸੀ ਟਾਈਪਿੰਗ ਵਿਖਾਈ ਸੀ। ਇਹ ਬੱਚਿਆਂ ਲਈ ਇਕ ਵੈਬਸਾਈਟ ਹੈ ਜਿੱਥੇ ਛੋਟੀ ਉਮਰ ਦੇ ਵਿਦਿਆਰਥੀ ਟਾਈਪਿੰਗ ਸੀਖ ਸੱਕਦੇ ਹਨ। ਆਦਿਤਿਅਨ ਨੇ ਕਿਹਾ ਕਿ ਮੈਨੂੰ ਅਸਲ ਵਿਚ ਇਕ ਸਥਾਪਤ ਕੰਪਨੀ ਦਾ ਮਾਲਿਕ ਬਨਣ ਲਈ 18 ਸਾਲ ਤੋਂ ਜ਼ਿਆਦਾ ਉਮਰ ਦਾ ਹੋਣ ਤੱਕ ਇੰਤਜਾਰ ਕਰਨਾ ਪਵੇਗਾ।

ਹਾਲਾਂਕਿ ਅਸੀ ਇਕ ਕੰਪਨੀ ਦੀ ਤਰ੍ਹਾਂ ਹੀ ਕੰਮ ਕਰਦੇ ਹਾਂ। ਅਸੀਂ 12 ਤੋਂ ਜ਼ਿਆਦਾ ਗਾਹਕਾਂ ਦੇ ਨਾਲ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਬਿਲਕੁੱਲ ਮੁਫਤ ਡਿਜ਼ਾਇਨ ਅਤੇ ਕੋਡ ਸੇਵਾਵਾਂ ਦਿਤੀਆਂ ਹਨ, ਜਿਨ੍ਹਾਂ ਨੂੰ ਅਸੀਂ ਅਪਣੇ ਆਪ ਤਿਆਰ ਕੀਤਾ ਹੈ।