ਪਾਕਿਸਤਾਨ ਪਹੁੰਚਿਆ ਗੈਂਗਸਟਰ ਹੈਰੀ ਚੱਠਾ, ਹਰਵਿੰਦਰ ਰਿੰਦਾ ਦੀ ਥਾਂ 'ਤੇ ISI ਲਈ ਕਰੇਗਾ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਿਲੀ ਜਾਣਕਾਰੀ ਅਨੁਸਾਰ ਹੈਰੀ ਚੱਠਾ 15 ਦਸੰਬਰ ਨੂੰ ਪਾਕਿਸਤਾਨ ਪਹੁੰਚ ਗਿਆ ਸੀ

PHOTO

 

 ਇਸਲਾਮਾਬਾਦ: ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਪੰਜਾਬ ਵਿੱਚ ਗੜਬੜ ਫੈਲਾਉਣ ਲਈ ਇੱਕ ਨਵਾਂ ਗੁੰਡਾ ਲੱਭ ਲਿਆ ਹੈ। ISI ਹੁਣ ਗੈਂਗਸਟਰ ਹੈਰੀ ਚੱਠਾ ਦੀ ਵਰਤੋਂ ਕਰੇਗੀ। ਜੋ ਜਰਮਨੀ ਤੋਂ ਪਾਕਿਸਤਾਨ ਪਹੁੰਚ ਗਿਆ ਹੈ। ਖੁਫੀਆ ਜਾਣਕਾਰੀ ਅਨੁਸਾਰ, ਆਈਐਸਆਈ ਹਰਵਿੰਦਰ ਰਿੰਦਾ ਦੀ ਥਾਂ 'ਤੇ ਚੱਠਾ ਦੀ ਵਰਤੋਂ ਕਰੇਗੀ।

ਰਿੰਦਾ ਦੀ ਹਾਲ ਹੀ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਇਸ ਸਬੰਧੀ ਪੰਜਾਬ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੂੰ ਮਿਲੇ ਇਨਪੁਟਸ ਅਨੁਸਾਰ ਹੈਰੀ ਚੱਠਾ 15 ਦਸੰਬਰ ਨੂੰ ਪਾਕਿਸਤਾਨ ਪਹੁੰਚ ਗਿਆ ਸੀ। ਹੈਰੀ ਚੱਠਾ ਕੁਝ ਸਾਲ ਪਹਿਲਾਂ ਸਪੇਨ ਗਿਆ ਸੀ ਜਿਸ ਤੋਂ ਬਾਅਦ ਉਹ ਜਰਮਨੀ ਚਲਾ ਗਿਆ।

ਖੁਫੀਆ ਜਾਣਕਾਰੀ ਅਨੁਸਾਰ ਰਿੰਦਾ ਦੀ ਮੌਤ ਤੋਂ ਬਾਅਦ ਅੱਤਵਾਦੀ ਪਰਮਜੀਤ ਸਿੰਘ ਪੰਮਾ ਯੂਕੇ ਤੋਂ ਪਾਕਿਸਤਾਨ ਪਹੁੰਚ ਗਿਆ ਸੀ। ਅੱਤਵਾਦੀ ਪੰਮਾ ਦੇ ਨਾਲ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਵੀ ਸੀ। ਪੰਮਾ ਨੇ ਹੀ ਉਸ ਦੀਆਈ.ਐਸ.ਆਈ. ਨਾਲ ਮੁਲਾਕਾਤ ਕਰਵਾਈ ਸੀ। ਇਹ ਮੀਟਿੰਗ ਲਾਹੌਰ ਦੇ ਨੇੜੇ ਹੋਈ ਸੀ। ਸੂਤਰਾਂ ਮੁਤਾਬਕ ਇਹ ਜਸਵਿੰਦਰ ਸਿੰਘ ਹੀ ਹੈਰੀ ਚੱਠਾ ਹੈ।

ਇੰਟੈਲੀਜੈਂਸ ਵਿੰਗ ਮੁਤਾਬਕ ਅੱਤਵਾਦੀ ਹਰਵਿੰਦਰ ਰਿੰਦਾ ਨੇ ਆਪਣੇ ਗੈਂਗਸਟਰ ਨੈੱਟਵਰਕ ਰਾਹੀਂ ਪੰਜਾਬ 'ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਸ 'ਚ ਮੁਹਾਲੀ 'ਚ ਪੰਜਾਬ ਪੁਲਿਸ ਦੇ ਹੈੱਡਕੁਆਰਟਰ 'ਤੇ ਹਮਲੇ ਤੋਂ ਇਲਾਵਾ ਨਵਾਂਸ਼ਹਿਰ 'ਚ ਵੀ ਸੀ.ਆਈ.ਏ. ਰਿੰਦਾ ਵਾਂਗ ਹੈਰੀ ਚੱਠਾ ਦਾ ਵੀ ਪੰਜਾਬ ਵਿੱਚ ਗੈਂਗਸਟਰਾਂ ਦਾ ਨੈੱਟਵਰਕ ਹੈ। ਉਨ੍ਹਾਂ ਦੇ ਜ਼ਰੀਏ ਆਈਐਸਆਈ ਪੰਜਾਬ ਵਿੱਚ ਨਾਰਕੋ ਅੱਤਵਾਦ ਫੈਲਾਉਣ ਦਾ ਕੰਮ ਕਰੇਗੀ।