Iran News: ਈਰਾਨ ਨੇ ਮੋਸਾਦ ਦੇ ਜਾਸੂਸ ਨੂੰ ਦਿਤੀ ਮੌਤ ਦੀ ਸਜ਼ਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਜਿਸ ਵਿਅਕਤੀ ਨੂੰ ਫਾਂਸੀ ਦਿਤੀ ਗਈ ਸੀ ਉਹ ਉਨ੍ਹਾਂ ਤਿੰਨ ਵਿਅਕਤੀਆਂ ’ਚੋਂ ਇਕ ਸੀ ਜਾਂ ਨਹੀਂ।  

File Photo

Iran News: ਈਰਾਨ ਨੇ ਕਿਹਾ ਹੈ ਕਿ ਉਸ ਨੇ ਦੇਸ਼ ਦੇ ਦੱਖਣ-ਪੂਰਬ ’ਚ ਇਜ਼ਰਾਇਲੀ ਖੁਫੀਆ ਏਜੰਸੀ ਮੋਸਾਦ ਦੇ ਇਕ ਜਾਸੂਸ ਨੂੰ ਮੌਤ ਦੀ ਸਜ਼ਾ ਦਿਤੀ ਹੈ। ਸਰਕਾਰੀ ਟੀ.ਵੀ. ’ਤੇ ਨਸ਼ਰ ਕੀਤੀ ਗਈ ਰੀਪੋਰਟ ’ਚ ਕਿਹਾ ਗਿਆ ਹੈ ਕਿ ਜਾਸੂਸ ਦੇ ਮੋਸਾਦ ਸਮੇਤ ਵਿਦੇਸ਼ੀ ਖੁਫੀਆ ਏਜੰਸੀਆਂ ਨਾਲ ਸਬੰਧ ਸਨ ਅਤੇ ਉਸ ’ਤੇ ਗੁਪਤ ਜਾਣਕਾਰੀ ਸਾਂਝੀ ਕਰਨ ਵਿਚ ਸ਼ਾਮਲ ਹੋਣ ਦਾ ਦੋਸ਼ ਸੀ। 

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਨਿਆਂਪਾਲਿਕਾ ਨੇ ਦੱਖਣ-ਪੂਰਬੀ ਸੂਬੇ ਸਿਸਤਾਨ-ਬਲੋਚਿਸਤਾਨ ਦੀ ਰਾਜਧਾਨੀ ਜਾਹੇਦਾਨ ਦੀ ਇਕ ਜੇਲ੍ਹ ਵਿਚ ਉਸ ਵਿਅਕਤੀ ਨੂੰ ਫਾਂਸੀ ਦਿਤੀ। ਰੀਪੋਰਟ ’ਚ ਵਿਅਕਤੀ ਦੀ ਪਛਾਣ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਸੀ। ਅਪ੍ਰੈਲ 2022 ਵਿਚ ਈਰਾਨੀ ਖੁਫੀਆ ਅਧਿਕਾਰੀਆਂ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੇ ਮੋਸਾਦ ਨਾਲ ਜੁੜੇ ਇਕ ਸਮੂਹ ਨਾਲ ਸਬੰਧ ਹਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਜਿਸ ਵਿਅਕਤੀ ਨੂੰ ਫਾਂਸੀ ਦਿਤੀ ਗਈ ਸੀ ਉਹ ਉਨ੍ਹਾਂ ਤਿੰਨ ਵਿਅਕਤੀਆਂ ’ਚੋਂ ਇਕ ਸੀ ਜਾਂ ਨਹੀਂ।  

(For more news apart from Iran News, stay tuned to Rozana Spokesman)