UK Sikh News: ਬਰਤਾਨੀਆਂ ’ਚ ਲਗਭਗ 1 ਲੱਖ ਲੋਕਾਂ ਨੇ ਅਪਣੀ ਨਸਲੀ ਪਛਾਣ ‘ਸਿੱਖ’ ਦਸੀ : ਮਰਦਮਸ਼ੁਮਾਰੀ
UK Sikh News: ਸਿੱਖ ਧਰਮ ਨੂੰ ਮੰਨਣ ਵਾਲੇ ਕੁਲ ਲੋਕਾਂ ਦੀ ਗਿਣਤੀ 22 ਫ਼ੀ ਸਦੀ ਵਧ ਕੇ 5,25,865 ਹੋਈ
1 lakh people in Britain declared their ethnic identity as 'Sikh': Census: ਬਰਤਾਨੀਆ ’ਚ ਹੋਈ ਤਾਜ਼ਾ ਮਰਦਮਸ਼ੁਮਾਰੀ ’ਚ ਲਗਭਗ 1 ਲੱਖ ਲੋਕਾਂ ਨੇ ਅਪਣੀ ਨਸਲ ਭਾਰਤੀ ਦੀ ਬਜਾਏ ‘ਸਿੱਖ’ ਪ੍ਰਗਟਾਈ ਹੈ। ਬ੍ਰਿਟੇਨ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਦੇ ਅੰਕੜਿਆਂ ਮੁਤਾਬਕ ਇੰਗਲੈਂਡ ’ਚ 97,910 ਲੋਕਾਂ ਨੇ ‘ਸਿੱਖ’ ਨੂੰ ਅਪਣੀ ਨਸਲ ਦੇ ਤੌਰ ’ਤੇ ਚੁਣਿਆ। ਹਾਲਾਂਕਿ ਉਨ੍ਹਾਂ ਕੋਲ ਅਪਣੀ ਨਸਲ ‘ਬ੍ਰਿਟਿਸ਼ ਇੰਡੀਅਨ’ ਚੋਣ ਕਰਨ ਦਾ ਬਦਲ ਸੀ। ਇਹ ਇੰਗਲੈਂਡ ਅਤੇ ਵੇਲਜ਼ ’ਚ 2021 ਦੀ ਮਰਦਮਸ਼ੁਮਾਰੀ ਦੌਰਾਨ ਅਪਣੀ ਪਛਾਣ ਸਿੱਖਾਂ ਵਜੋਂ ਪ੍ਰਗਟਾਉਣ ਵਾਲੇ ਵਿਅਕਤੀਆਂ ਬਾਰੇ ਜਾਰੀ ਕੀਤੀ ਗਈ ਪਹਿਲੀ ਜਾਣਕਾਰੀ ਹੈ।
ਬਰਤਾਨੀਆਂ ਵਸਦੇ ਕੁਲ ਸਿੱਖਾਂ ’ਚੋਂ 18.6٪ (97,910 ਲੋਕਾਂ) ਨੇ ਨਸਲੀ ਅਤੇ ਧਾਰਮਕ ਦੋਹਾਂ ਸਵਾਲਾਂ ਦੇ ਜਵਾਬ ’ਚ ਖ਼ੁਦ ਨੂੰ ‘ਸਿੱਖ’ ਵਜੋਂ ਪ੍ਰਗਟਾਇਆ, 0.3٪ (1,725 ਲੋਕ) ਨੇ ਸਿਰਫ਼ ਨਸਲੀ ਸਮੂਹ ਦੇ ਪ੍ਰਸ਼ਨ ’ਚ ਖ਼ੁਦ ਨੂੰ ਸਿੱਖ ਲਿਖਿਆ ਅਤੇ 81.1٪ (426,230 ਲੋਕ) ਸਵੈ-ਇੱਛਤ ਧਰਮ ਦੇ ਪ੍ਰਸ਼ਨ ਦੇ ਜਵਾਬ ’ਚ ਖ਼ੁਦ ਨੂੰ ਸਿੱਖ ਪ੍ਰਗਟਾਇਆ।
ਜਿਨ੍ਹਾਂ ਲੋਕਾਂ ਨੇ ਸਿਰਫ ਨਸਲੀ ਸਮੂਹ ਰਾਹੀਂ ਅਪਣੀ ਪਛਾਣ ਸਿੱਖ ਵਜੋਂ ਦਿਤੀ, ਉਨ੍ਹਾਂ ’ਚੋਂ 55.4٪ ਨੇ ਅਪਣੇ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ, 13.6٪ ਨੇ ਅਪਣੇ ਧਰਮ ਨੂੰ ਮੁਸਲਮਾਨ ਦਸਿਆ (ਯਾਨੀਕਿ ਸਿੱਖ ਧਰਮ ਤੋਂ ਮੁਸਲਮਾਨ ਧਰਮ ’ਚ ਤਬਦੀਲ ਹੋ ਗਏ), 12.5٪ ਨੇ ਖ਼ੁਦ ਨੂੰ ਨਾਸਤਿਕ ਦਸਿਆ ਅਤੇ 8.7٪ ਨੇ ਖ਼ੁਦ ਨੂੰ ਈਸਾਈ ਦਸਿਆ (ਯਾਨੀਕਿ ਸਿੱਖ ਧਰਮ ’ਚੋਂ ਈਸਾਈ ਧਰਮ ’ਚ ਬਦਲ ਗਏ)।
ਇਨ੍ਹਾਂ ਅੰਕੜਿਆਂ ਨੂੰ ਮਿਲਾ ਕੇ, ਓਐਨਐਸ ਨੇ ਸਿੱਟਾ ਕੱਢਿਆ ਕਿ ਇੰਗਲੈਂਡ ਅਤੇ ਵੇਲਜ਼ ’ਚ ਕੁੱਲ 5,25,865 ਸਿੱਖ ਹਨ, ਜੋ 2011 ਦੀ ਮਰਦਮਸ਼ੁਮਾਰੀ ਨਾਲੋਂ 22٪ ਵੱਧ ਹੈ ਜਦੋਂ 4,30,020 ਲੋਕਾਂ ਦੀ ਪਛਾਣ ‘ਸਿੱਖ’ ਵਜੋਂ ਕੀਤੀ ਗਈ ਸੀ। ਇਹ ਵਾਧਾ ਦਰ 6.3٪ ਦੇ ਆਮ ਆਬਾਦੀ ਵਾਧੇ ਤੋਂ ਕਾਫ਼ੀ ਜ਼ਿਆਦਾ ਹੈ।
ਸਿੱਖ ਫੈਡਰੇਸ਼ਨ (ਯੂ.ਕੇ.) ਦੇ ਪ੍ਰਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ ਨੇ ਕਿਹਾ, ‘‘ਅਸੀਂ ਸਿੱਖਾਂ ਨੂੰ ਦਿੱਤੇ ਗਏ ਬਦਲਾਂ ਨੂੰ ਰੱਦ ਕਰ ਕੇ ਅਤੇ ਖ਼ੁਦ ਨੂੰ ‘ਸਿੱਖ’ ਵਿਚ ਲਿਖ ਕੇ ਵਿਰੋਧ ਦਰਜ ਕਰਵਾਉਣ ਲਈ ਉਤਸ਼ਾਹਤ ਕੀਤਾ ਸੀ।
ਲਗਭਗ ਇਕ ਲੱਖ ਸਿੱਖਾਂ ਨੇ ਇਸ ਸੁਝਾਅ ਦੀ ਪਾਲਣਾ ਕੀਤੀ।’’ ਹਾਲਾਂਕਿ ਦਬਿੰਦਰਜੀਤ ਸਿੰਘ ਦਾ ਅਨੁਮਾਨ ਹੈ ਕਿ ਸਿੱਖਾਂ ਦੀ ਕੁੱਲ ਗਿਣਤੀ ਨੌਂ ਲੱਖ ਦੇ ਕਰੀਬ ਹੈ ਕਿਉਂਕਿ ਕਈਆਂ ਨੇ ਅਪਣਾ ਧਰਮ ਨਾ ਪ੍ਰਗਟਾਉਣ ਦਾ ਬਦਲ ਅਪਣਾਇਆ ਹੈ। ਸਾਲ 2020 'ਚ ਫੈਡਰੇਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਗਿੱਲ ਨੇ ਕੈਬਨਿਟ ਦਫ਼ਤਰ ਵਿਰੁੱਧ ਹਾਈ ਕੋਰਟ 'ਚ ਨਿਆਂਇਕ ਸਮੀਖਿਆ ਦਾਇਰ ਕੀਤੀ ਸੀ, ਜਿਸ 'ਚ ਵਿਸ਼ੇਸ਼ ਸਿੱਖ ਨਸਲੀ ਟਿਕ ਬਾਕਸ ਦੀ ਘਾਟ ਨੂੰ ਚੁਣੌਤੀ ਦਿਤੀ ਗਈ ਸੀ। ਜੱਜ ਨੇ ਕਾਨੂੰਨੀ ਚੁਨੌਤੀ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿਤਾ ਕਿ ਸਿੱਖ ਨਸਲੀ ਸਮੂਹ ਹੈ ਜਾਂ ਨਹੀਂ, ਇਸ ਬਾਰੇ ਵੱਖ-ਵੱਖ ਵਿਚਾਰ ਹਨ।
ਮਰਦਮਸ਼ੁਮਾਰੀ ਤੋਂ ਇਹ ਵੀ ਪਤਾ ਲੱਗਿਆ ਹੈ ਕਿ 56.5٪ ਸਿੱਖ ਇੰਗਲੈਂਡ ’ਚ, 34.1٪ ਭਾਰਤ ’ਚ ਪੈਦਾ ਹੋਏ