ਸੰਯੁਕਤ ਰਾਸ਼ਟਰ 'ਚ ਲਗਭਗ ਇਕ ਤਿਹਾਈ ਕਰਮਚਾਰੀ ਸ਼ੋਸ਼ਣ ਦੇ ਸ਼ਿਕਾਰ : ਸਰਵੇਖਣ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੀਤੇ 2 ਸਾਲਾਂ ਵਿਚ ਸੰਯੁਕਤ ਰਾਸ਼ਟਰ ਦੇ ਕਰੀਬ ਇਕ ਤਿਹਾਈ ਕਰਮਚਾਰੀ ਯੌਨ ਸ਼ੋਸ਼ਣ ਦੇ ਸ਼ਿਕਾਰ ਹੋਏ ਹਨ.........

Nations Unies

ਸੰਯੁਕਤ ਰਾਸ਼ਟਰ : ਬੀਤੇ 2 ਸਾਲਾਂ ਵਿਚ ਸੰਯੁਕਤ ਰਾਸ਼ਟਰ ਦੇ ਕਰੀਬ ਇਕ ਤਿਹਾਈ ਕਰਮਚਾਰੀ ਯੌਨ ਸ਼ੋਸ਼ਣ ਦੇ ਸ਼ਿਕਾਰ ਹੋਏ ਹਨ। ਇਕ ਨਵੀਂ ਰੀਪੋਰਟ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਬੁਰੇ ਵਤੀਰੇ ਨੂੰ ਲੈ ਕੇ ਹੋਏ ਪਹਿਲੇ ਸਰਵੇ ਵਿਚ ਮੰਗਲਵਾਰ ਨੂੰ ਇਸ ਜਾਣਕਾਰੀ ਦਾ ਖੁਲਾਸਾ ਹੋਇਆ। 
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨੇ ਕਰਮਚਾਰੀਆਂ ਨੂੰ ਇਕ ਪੱਤਰ ਵਿਚ ਕਿਹਾ,''ਅਧਿਐਨ ਵਿਚ ਦੁਖੀ ਕਰਨ ਵਾਲੇ ਕੁਝ ਅੰਕੜੇ ਅਤੇ ਸਬੂਤ ਹਨ ਜਿਨ੍ਹਾਂ ਨੂੰ ਬਦਲਣ ਦੀ ਲੋੜ ਹੈ ਤਾਂ ਜੋ ਸੰਯੁਕਤ ਰਾਸ਼ਟਰ ਨੂੰ ਬਿਹਤਰ ਕਾਰਜਸਥਲ ਬਣਾਇਆ ਜਾ ਸਕੇ।''

ਸਰਵੇ ਵਿਚ ਪਤਾ ਚੱਲਿਆ ਹੈ ਕਿ ਬੀਤੇ 2 ਸਾਲਾਂ ਵਿਚ ਤਿੰਨ ਵਿਚੋਂ ਇਕ ਕਰਮਚਾਰੀ ਜਾਂ 33 ਫ਼ੀ ਸਦੀ ਨੇ ਘੱਟੋ-ਘੱਟ 1 ਵਾਰ ਯੌਨ ਸ਼ੋਸ਼ਣ ਹੋਣ ਦੀ ਗੱਲ ਸਵੀਕਾਰ ਕੀਤੀ ਹੈ। ਫਿਲਹਾਲ ਇਹ ਅੰਕੜਾ ਉਦੋਂ ਵੱਧ ਕੇ 38.7 ਫ਼ੀ ਸਦੀ ਹੋ ਜਾਂਦਾ ਹੈ ਜਦੋਂ ਕੁਝ ਲੋਕਾਂ ਨੇ ਸੰਯੁਕਤ ਰਾਸ਼ਟਰ ਵਿਚ ਅਪਣੇ ਕਾਰਜਕਾਲ ਦੌਰਾਨ ਕਿਸੇ ਨਾ ਕਿਸੇ ਤਰ੍ਹਾਂ ਜਿਨਸੀ ਹਮਲੇ ਹੋਣ ਦੀ ਗੱਲ ਕਹੀ। ਇਨ੍ਹਾਂ ਵਿਚੋਂ ਆਮ ਜਿਨਸੀ ਹਮਲੇ ਦੀਆਂ ਘਟਨਾਵਾਂ ਵਿਚ ਯੌਨ ਕਹਾਣੀਆਂ ਜਾਂ ਚੁਟਕੁਲੇ ਹਨ, ਜਿਨ੍ਹਾਂ ਵਿਚ ਕੱਪੜਿਆਂ, ਸਰੀਰ ਜਾਂ ਯੌਨ ਗਤੀਵਿਧੀਆਂ ਨੂੰ ਲੈ ਕੇ ਅਸ਼ਲੀਲ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। 

ਇਸ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਯੌਨ ਸ਼ੋਸ਼ਣ ਕਰਨ ਵਾਲੇ ਹਰੇਕ ਤਿੰਨ ਵਿਅਕਤੀਆਂ ਵਿਚੋਂ ਦੋ ਪੁਰਸ਼ ਅਤੇ ਹਰ ਚਾਰ ਵਿਚੋਂ ਇਕ ਸੁਪਰਵਾਈਜ਼ਰ ਜਾਂ ਪ੍ਰਬੰਧਕ ਹੈ। ਸਰਵੇਖਣ ਮੁਤਾਬਕ ਯੌਨ ਸ਼ੋਸ਼ਣ ਕਰਨ ਵਾਲਿਆਂ ਵਿਚ ਕਰੀਬ 10 ਵਿਚੋਂ ਇਕ ਵਿਅਕਤੀ ਸੀਨੀਅਰ ਨੇਤਾ ਸੀ। ਗੁਤਾਰੇਸ ਨੇ ਕਿਹਾ ਕਿ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਵਿਸ਼ਵ ਬੌਡੀ ਵਿਚ ਯੌਨ ਸ਼ੋਸ਼ਣ ਦੇ ਮਾਮਲੇ ਹੋਰ ਸੰਗਠਨਾਂ ਦੇ ਮੁਕਾਬਲੇ ਘੱਟ ਹਨ ਪਰ ਬਰਾਬਰੀ, ਮਾਣ ਅਤੇ ਮਨੁੱਖੀ ਅਧਿਕਾਰਾਂ ਵਿਚ ਚੈਂਪੀਅਨ ਸੰਯੁਕਤ ਰਾਸ਼ਟਰ ਨੂੰ ਉੱਚ ਮਾਨਕ ਤੈਅ ਕਰਨੇ ਚਾਹੀਦੇ ਹਨ। (ਪੀਟੀਆਈ)