ਸਿੱਖ ਹੋਣ ਕਾਰਨ ਕੁਝ ਰਿਪਬਲਿਕਨ ਮੈਨੂੰ ਨਿਸ਼ਾਨਾ ਬਣਾ ਰਹੇ ਹਨ - ਭਾਰਤੀ-ਅਮਰੀਕੀ ਹਰਮੀਤ ਢਿੱਲੋਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐਨ.ਸੀ.) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੀ ਹੈ ਢਿੱਲੋਂ 

Image

 

ਵਾਸ਼ਿੰਗਟਨ - ਭਾਰਤੀ-ਅਮਰੀਕੀ ਅਟਾਰਨੀ ਹਰਮੀਤ ਢਿੱਲੋਂ, ਜੋ ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐਨ.ਸੀ.) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ, ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਸਿੱਖ ਧਰਮ ਨਾਲ ਸੰਬੰਧਿਤ ਹੋਣ ਕਾਰਨ ਪਾਰਟੀ ਦੇ ਕੁਝ ਆਗੂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਢਿੱਲੋਂ ਨੇ ਕਿਹਾ ਕਿ ਉਹ ਹਾਰ ਨਹੀਂ ਮੰਨੇਗੀ ਅਤੇ ਚੋਟੀ ਦੇ ਅਹੁਦੇ ਦੀ ਦੌੜ ਵਿੱਚ ਜਾਰੀ ਰਹੇਗੀ।

ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਸਾਬਕਾ ਸਹੀ-ਪ੍ਰਧਾਨ ਢਿੱਲੋਂ (54) ਦੇ ਸਾਹਮਣੇ ਇਸ ਅਹੁਦੇ ਵਾਸਤੇ ਪ੍ਰਭਾਵਸ਼ਾਲੀ ਨੇਤਾ ਅਤੇ ਆਰ.ਐੱਨ.ਸੀ. ਦੀ ਪ੍ਰਧਾਨ ਰੋਨਾ ਮੈਕਡੈਨੀਅਲ ਦੀ ਚੁਣੌਤੀ ਹੈ। 

ਢਿੱਲੋਂ ਨੇ ਸੋਮਵਾਰ ਨੂੰ ਟਵਿੱਟਰ 'ਤੇ ਕਿਹਾ ਕਿ ਉਸ ਦੇ ਧਰਮ ਕਾਰਨ ਉਸ 'ਤੇ ਕੀਤੇ ਜਾਣ ਵਾਲੇ ਹਮਲੇ ਉਸ ਨੂੰ ਜਾਂ ਉਸ ਦੀ ਟੀਮ ਨੂੰ ਆਰ.ਐੱਨ.ਸੀ. 'ਚ ਜਵਾਬਦੇਹੀ, ਪਾਰਦਰਸ਼ਿਤਾ, ਅਖੰਡਤਾ, ਅਤੇ ਸ਼ਿਸ਼ਟਾਚਾਰ ਦੇ ਨਵੇਂ ਮਾਪਦੰਡਾਂ ਸਮੇਤ ਸਕਾਰਾਤਮਕ ਤਬਦੀਲੀ ਲਿਆਉਣ ਤੋਂ ਨਹੀਂ ਰੋਕ ਸਕਣਗੇ।

ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਕਈ ਧਮਕੀ ਭਰੇ ਟਵੀਟ ਮਿਲੇ। ਉਨ੍ਹਾਂ ਕਿਹਾ, “ਅੱਜ ਧਮਕੀਆਂ ਮਿਲ ਰਹੀਆਂ ਹਨ। ਰੋਨਾ ਦੇ ਇੱਕ ਸਮਰਥਕ ਨੇ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਵਿਰਾਸਤ ਬਾਰੇ ਮੇਰੇ ਸੁਨੇਹੇ ਦਾ ਜਵਾਬ ਦਿੱਤਾ ਅਤੇ ਮੈਨੂੰ 'ਖਿਝਾਉਣ ਵਾਲੇ' ਸੁਨੇਹੇ ਭੇਜਣ ਨਾਲ ਵੋਟਰਾਂ ਨੂੰ ਨਹੀਂ ਰੋਕਣ 'ਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ। (ਮੇਰੀ ਟੀਮ 'ਚ ਕਿਸੇ ਨੇ ਵੀ ਕਿਸੇ ਮੈਂਬਰ ਨੂੰ ਸੰਦੇਸ਼ ਭੇਜਣ ਲਈ ਨਹੀਂ ਕਿਹਾ)"

ਉਨ੍ਹਾਂ ਆਪਣੇ ਵੈਰੀਫਾਈਡ ਟਵਿੱਟਰ ਅਕਾਉਂਟ 'ਪੰਜਾਬਣ' 'ਤੇ ਟਵੀਟ ਕੀਤਾ, "ਮੇਰੀ ਟੀਮ ਦੇ ਇੱਕ ਹੋਰ ਵਿਅਕਤੀ ਨੂੰ ਆਰ.ਐੱਨ.ਸੀ. ਨੂੰ ਸਭ ਤੋਂ ਵੱਧ ਧਨ ਦੇਣ ਵਾਲਿਆਂ ਬਾਰੇ ਸਵਾਲ ਚੁੱਕਣ ਲਈ ਆਰ.ਐੱਨ.ਸੀ. ਸਲਾਹਕਾਰ ਦਾ ਧਮਕੀ ਭਰਿਆ ਫ਼ੋਨ ਆਇਆ। ਇਹ ਸੰਦੇਸ਼ ਭੇਜਿਆ ਗਿਆ ਸੀ ਕਿ ਜੇਕਰ ਮੇਰੇ ਸਮਰਥਕ ਚੁੱਪ ਨਹੀਂ ਕਰਦੇ, ਤਾਂ ਉਹ ਪ੍ਰਚਾਰ ਮੁਹਿੰਮ ਜਾਂ ਆਰ.ਐੱਨ.ਸੀ. ਕੰਮ ਨਹੀਂ ਕਰਨਗੇ।

ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐਨ.ਸੀ.) ਦੇ ਚੇਅਰਮੈਨ ਦੇ ਅਹੁਦੇ ਲਈ ਚੋਣ 27 ਜਨਵਰੀ ਨੂੰ ਹੋਵੇਗੀ।

ਪੋਲੀਟਿਕੋ ਅਖਬਾਰ ਨੇ ਪਿਛਲੇ ਹਫ਼ਤੇ ਰਿਪੋਰਟ ਦਿੱਤੀ ਸੀ ਕਿ ਵਿਰੋਧੀਆਂ ਨੇ ਢਿੱਲੋਂ ਦੇ ਸਿੱਖ ਧਰਮ ਨੂੰ ਲੈ ਕੇ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ, ਜਿਸ ਨਾਲ ਕਮੇਟੀ ਦੇ ਕੁਝ ਮੈਂਬਰ ਪਰੇਸ਼ਾਨ ਹਨ।

ਢਿੱਲੋਂ ਨੇ ਪੋਲੀਟਿਕੋ ਨੂੰ ਕਿਹਾ, "ਇਹ ਜਾਣ ਕੇ ਦੁੱਖ ਹੁੰਦਾ ਹੈ ਕਿ ਆਰ.ਐਨ.ਸੀ. ਦੇ ਕੁਝ ਮੈਂਬਰਾਂ ਨੇ ਮੇਰੇ ਸਿੱਖ ਧਰਮ ਨੂੰ ਮੇਰੇ ਖ਼ਿਲਾਫ਼ ਇੱਕ ਹਥਿਆਰ ਵਜੋਂ ਇਸਤੇਮਾਲ ਕਰਕੇ ਆਰ.ਐਨ.ਸੀ. ਚਲਾਉਣ ਲਈ ਮੇਰੀ ਯੋਗਤਾ 'ਤੇ ਸਵਾਲ ਉਠਾਏ ਹਨ। 

ਮੈਕਡਨੀਅਲ ਨੇ ਧਰਮ ਦੇ ਆਧਾਰ 'ਤੇ ਅਜਿਹੇ ਹਮਲਿਆਂ ਦੀ ਨਿੰਦਾ ਕੀਤੀ ਹੈ।