Pakistan News: ਈਰਾਨ ਦੇ ਹਵਾਈ ਹਮਲੇ ਨਾਲ ਹਿੱਲਿਆ ਪਾਕਿਸਤਾਨ, ਤਬਾਹ ਕੀਤੇ ਅਤਿਵਾਦੀਆਂ ਦੇ ਟਿਕਾਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Pakistan News: ਹਮਲੇ ਵਿਚ 2 ਬੱਚਿਆਂ ਦੀ ਹੋਈ ਮੌਤ

Iran launched an aerial attack on Pakistan News in punjabi

Iran launched an aerial attack on Pakistan News in punjabi : ਇਕ ਪਾਸੇ ਦੁਨੀਆ ਦੇ ਦੋ ਵੱਡੇ ਦੇਸ਼ਾਂ ਵਿਚਕਾਰ ਭਿਆਨਕ ਜੰਗ ਚੱਲ ਰਹੀ ਹੈ। ਵਿਸ਼ਵ ਯੁੱਧ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ ਪਰ ਇਸ ਦੌਰਾਨ ਈਰਾਨ ਦੀ ਇੱਕ ਕਾਰਵਾਈ ਨੇ ਤਣਾਅ ਵਧਾ ਦਿੱਤਾ ਹੈ। ਈਰਾਨ ਨੇ ਪਾਕਿਸਤਾਨ 'ਤੇ ਜ਼ਬਰਦਸਤ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ: Sikh News : ਵਿਆਸ ਪਰਿਵਾਰ ਦੀ 7ਵੀਂ ਪੀੜ੍ਹੀ ਕੋਲ ਅੱਜ ਵੀ ਸੁਰੱਖਿਅਤ ਹੈ ਦਸਮ ਗੁਰੂ ਜੀ ਦੀ ਸਨਦ

ਈਰਾਨ ਨੇ ਅਤਿਵਾਦੀ ਸੰਗਠਨ ਜੈਸ਼ ਅਲ-ਅਦਲ ਦੇ ਟਿਕਾਣਿਆਂ ਨੂੰ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਹੈ। ਈਰਾਨ ਦੇ ਹਮਲੇ ਨੇ ਭਾਰੀ ਤਬਾਹੀ ਮਚਾਈ ਹੈ। ਈਰਾਨ ਦੇ ਹਮਲੇ ਤੋਂ ਪਾਕਿਸਤਾਨ ਕਾਫ਼ੀ ਗੁੱਸੇ ਵਿਚ ਹੈ ਤੇ ਧਮਕੀ ਦਿਤੀ ਹੈ।

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਦਮ ਘੁੱਟਣ ਨਾਲ ਪਤੀ-ਪਤਨੀ ਦੀ ਹੋਈ ਮੌਤ

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਹਵਾਈ ਖੇਤਰ ਦੀ ਉਲੰਘਣਾ ਦੀ ਸਖ਼ਤ ਨਿੰਦਾ ਕੀਤੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਕਪਾਸੜ ਕਾਰਵਾਈ ਚੰਗੇ ਗੁਆਂਢੀ ਦੀ ਨਿਸ਼ਾਨੀ ਨਹੀਂ ਹੈ। ਜੈਸ਼ ਅਲ ਅਦਲ ਨੇ ਇਹ ਵੀ ਕਿਹਾ ਹੈ ਕਿ ਇਹ ਹਮਲਾ ਕਈ ਮਿਜ਼ਾਈਲਾਂ ਨਾਲ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਈਰਾਨੀ ਅਧਿਕਾਰੀ ਨੂੰ ਵੀ ਤਲਬ ਕੀਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਈਰਾਨ ਦੇ ਹਵਾਈ ਹਮਲੇ ਨੇ ਪਾਕਿਸਤਾਨ ਵਿਚ ਭਾਰੀ ਤਬਾਹੀ ਮਚਾਈ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਹਮਲੇ 'ਚ 2 ਬੱਚਿਆਂ ਦੀ ਮੌਤ ਹੋ ਗਈ ਹੈ। 6 ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਤੋਂ ਇਲਾਵਾ ਦੋ ਘਰ ਵੀ ਤਬਾਹ ਹੋ ਗਏ ਹਨ। ਈਰਾਨ ਦੇ ਹਮਲੇ ਤੋਂ ਬਾਅਦ ਹੋਈ ਤਬਾਹੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਕਈ ਰਿਹਾਇਸ਼ੀ ਘਰ ਖੰਡਰ ਵਿੱਚ ਤਬਦੀਲ ਹੋ ਗਏ ਹਨ। ਵੀਡੀਓ ਜੈਸ਼ ਅਲ ਅਦਲ ਨੇ ਜਾਰੀ ਕੀਤਾ ਹੈ।

 (For more Punjabi news apart from Iran launched an aerial attack on Pakistan News in punjabi ,  stay tuned to Rozana Spokesman)