ਚੀਨ ਦੀ ਪੇਪਰ ਮਿੱਲ 'ਚ ਜ਼ਹਿਰੀਲੀ ਗੈਸ ਕਾਰਨ 7 ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੇ ਸੂਬੇ ਗੁਆਨਡੋਂਗ ਵਿਖੇ ਜ਼ਹਿਰੀਲੀ ਗੈਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿਤੀ

7 deaths due to toxic gas

ਬੀਜਿੰਗ : ਚੀਨ ਦੇ ਸੂਬੇ ਗੁਆਨਡੋਂਗ ਵਿਖੇ ਜ਼ਹਿਰੀਲੀ ਗੈਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿਤੀ। ਉਨ੍ਹਾਂ ਨੇ ਦਸਿਆ ਕਿ ਰਾਤ ਨੂੰ ਇਥੇ ਇਹ ਘਟਨਾ ਵਾਪਰੀ। ਉਨ੍ਹਾਂ ਦਸਿਆ ਕਿ ਕੁਝ ਮਜ਼ਦੂਰ ਪੇਪਰ ਮਿੱਲ 'ਚ ਸੀਵਰੇਜ ਟੈਂਕ ਸੈਟ ਕਰ ਰਹੇ ਸਨ। ਇਸ ਦੌਰਾਨ 9 ਮਜ਼ਦੂਰ ਅੰਦਰ ਫਸ ਗਏ। ਜਿਥੇ ਜ਼ਹਰੀਲੀ ਗੈਸ ਫੈਲਣ ਕਾਰਨ 7 ਮਜ਼ਦੂਰਾਂ ਦੀ ਮੌਤ ਹੋ ਗਈ, ਹਾਲਾਂਕਿ ਦੋ ਵਿਅਕਤੀਆਂ ਨੂੰ ਬਚਾ ਲਿਆ ਗਿਆ। ਉਨ੍ਹਾਂ ਦਸਿਆ ਕਿ ਜਦ ਫ਼ਾਈਰ ਫ਼ਾਇਟਰਜ਼ ਪੁੱਜੇ ਤਦ ਤਕ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਨੇ ਜੱਦੋ-ਜਹਿਦ ਕਰਕੇ 2 ਮਜ਼ਦੂਰਾਂ ਨੂੰ ਬਚਾਅ ਲਿਆ। ਉਨ੍ਹਾਂ ਦਸਿਆ ਕਿ ਅਧਿਕਾਰੀਆਂ ਵਲੋਂ 7 ਲਾਸ਼ਾਂ ਬਾਹਰ ਕੱਢੀਆਂ ਗਈਆਂ । (ਪੀਟੀਆਈ)