ਭਾਰਤੀਆਂ ਨੂੰ ਹਵਾਬਾਜ਼ੀ ਖੇਤਰ 'ਚ ਟ੍ਰੇਨਿੰਗ ਦੇਣ ਲਈ ਭਾਰਤ-ਸਿੰਗਾਪੁਰ ਕਰਨਗੇ ਕਰਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤੀ ਨੌਜਵਾਨਾਂ ਨੂੰ ਹਵਾਬਾਜ਼ੀ ਖੇਤਰ 'ਚ ਟ੍ਰੇਨਿੰਗ ਕਰਨ ਲਈ ਭਾਰਤ ਅਤੇ ਸਿੰਗਾਪੁਰ ਅਗਲੇ ਹਫ਼ਤੇ ਏਅਰੋ ਇੰਡੀਆ ਸ਼ੋਅ ਦੇ ਦੌਰਾਨ ਇਕ ਕਰਾਰ 'ਤੇ......

Air training

ਸਿੰਗਾਪੁਰ : ਭਾਰਤੀ ਨੌਜਵਾਨਾਂ ਨੂੰ ਹਵਾਬਾਜ਼ੀ ਖੇਤਰ 'ਚ ਟ੍ਰੇਨਿੰਗ ਕਰਨ ਲਈ ਭਾਰਤ ਅਤੇ ਸਿੰਗਾਪੁਰ ਅਗਲੇ ਹਫ਼ਤੇ ਏਅਰੋ ਇੰਡੀਆ ਸ਼ੋਅ ਦੇ ਦੌਰਾਨ ਇਕ ਕਰਾਰ 'ਤੇ ਹਸਤਾਖ਼ਰ ਕਰਨਗੇ। ਇਸ ਕਰਾਰ ਦੇ ਤਹਿਤ ਬੰਗਲੁਰੂ ਅਤੇ ਦੇਸ਼ ਦੇ ਹੋਰ ਸਥਾਨਾਂ 'ਤੇ ਅਕਾਦਮੀਆਂ ਦੀ ਸਥਾਪਨਾ ਕੀਤੀ ਜਾਵੇਗੀ। ਇਹ ਅਕਾਦਮੀ ਘਰੇਲੂ ਅਤੇ ਵਿਦੇਸ਼ੀ ਹਵਾਬਾਜ਼ੀ ਖੇਤਰਾਂ 'ਚ ਭਾਰਤੀ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਸਥਾਨਕ ਹਬ ਦੇ ਰੂਪ 'ਚ ਕੰਮ ਕਰੇਗੀ। ਭਾਰਤੀ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨ.ਐੱਸ.ਡੀ.ਸੀ.) ਦੀ ਏਅਰੋਸਪੇਸ

ਐਂਡ ਐਵੀਏਸ਼ਨ ਸੈਕਟਰ ਸਿਕਲ ਕਾਊਂਸਿਲ ਕੌਸ਼ਲ ਵਿਕਾਸ ਕੇਂਦਰਾਂ ਦੀ ਸਥਾਪਨਾ ਲਈ ਸਿੰਗਾਪੁਰ ਪੋਲੀਟੈਕਨਿਕ ਅਤੇ ਸਿੰਗਾਪੁਰ ਸਥਿਤ ਨਿੱਜੀ ਖੇਤਰ ਦੀ ਕੰਪਨੀ 22 ਫ਼ਰਵਰੀ ਨੂੰ ਸਮਝੌਤਾ ਪੱਤਰ 'ਤੇ ਹਸਤਾਖ਼ਰ ਕਰਨਗੇ। ਏਅਰੋ ਇੰਡੀਆ ਸ਼ੋਅ 2019 ਦਾ ਆਯੋਜਨ ਬੰਗਲੁਰੂ 'ਚ 20.24 ਫ਼ਰਵਰੀ ਦੇ ਵਿਚਕਾਰ ਕੀਤਾ ਜਾਵੇਗਾ।  
(ਪੀਟੀਆਈ)