ਸਾਊਦੀ ਪ੍ਰਿੰਸ ਵਲੋਂ ਪੁਲਵਾਮਾ ਹਮਲੇ ਦੀ ਨਖੇਧੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਅਸਰ ਪਾਕਿਸਤਾਨ 'ਚ ਦੇਖਿਆ ਜਾ ਰਿਹਾ ਹੈ....

Saudi Crown Prince Mohammad Bin Salman

ਇਸਲਾਮਾਬਾਦ : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਅਸਰ ਪਾਕਿਸਤਾਨ 'ਚ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਸਖਤੀ ਮਗਰੋਂ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪਾਕਿਸਤਾਨ ਦੀ ਆਪਣੀ ਪ੍ਰਸਤਾਵਿਤ ਯਾਤਰਾ ਨੂੰ ਇਕ ਦਿਨ ਲਈ ਟਾਲ ਦਿਤਾ ਹੈ। ਪਹਿਲਾਂ ਪ੍ਰਿੰਸ ਸਲਮਾਨ 16 ਫ਼ਰਵਰੀ ਨੂੰ ਪਾਕਿਸਤਾਨ ਪੁੱਜਣ ਵਾਲੇ ਸਨ ਪਰ ਹੁਣ ਉਹ 17 ਫ਼ਰਵਰੀ ਨੂੰ ਆਉਣਗੇ। ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਪੁਲਵਾਮਾ ਹਮਲੇ ਦੀ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕੀਤੀ। ਪੁਲਵਾਮਾ ਹਮਲੇ 'ਚ ਸੀ. ਆਰ. ਪੀ. ਐਫ. ਦੇ 42 ਜਵਾਨ ਸ਼ਹੀਦ ਹੋ ਗਏ ਹਨ ।

ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।  ਪਾਕਿਸਤਾਨ 'ਚ ਪ੍ਰਿੰਸ ਸਲਮਾਨ ਦੀ ਯਾਤਰਾ ਨੂੰ ਦੇਖਦੇ ਹੋਏ ਵੱਡੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਲਈ ਅਤੇ ਉਨ੍ਹਾਂ ਦੇ ਸਟਾਫ਼ ਲਈ ਹੋਟਲ ਬੁਕ ਕੀਤੇ ਗਏ ਹਨ । ਇਸ ਦੇ ਇਲਾਵਾ ਇਸਲਾਮਾਬਾਦ 'ਚ ਪ੍ਰਿੰਸ ਦੇ ਵੱਡੇ-ਵੱਡੇ ਪੋਸਟਰ ਵੀ ਲਗਾਏ ਗਏ ਹਨ । ਪਹਿਲਾਂ ਤੋਂ ਨਿਸ਼ਚਿਤ ਕੀਤੀ ਯਾਤਰਾ ਟਾਲਣ 'ਤੇ ਰਾਜਨੀਤਕ ਹਲਕਿਆਂ 'ਚ ਵੀ ਬੇਚੈਨੀ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੌਰੇ ਮਗਰੋਂ ਪ੍ਰਿੰਸ 2 ਦਿਨਾਂ ਲਈ ਭਾਰਤ ਆਉਣਗ ੇ। ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ। (ਪੀਟੀਆਈ)