ਅਸੀਂ ਭਾਰਤ ਦੇ ਆਤਮ ਰਖਿਆ ਦੇ ਅਧਿਕਾਰ ਦਾ ਸਮਰਥਨ ਕਰਦੇ ਹਾਂ :ਬੋਲਟ
ਪੁਲਵਾਮਾਂ ਆਤੰਕੀ ਹਮਲੇ ਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟ ਨੇ ਆਪਣੇ ਭਾਰਤੀ ਹਮ-ਰੁਤਬਾ.....
ਵਾਸ਼ਿੰਗਟਨ/ਨਵੀਂ ਦਿੱਲੀ : ਪੁਲਵਾਮਾਂ ਆਤੰਕੀ ਹਮਲੇ ਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟ ਨੇ ਆਪਣੇ ਭਾਰਤੀ ਹਮ-ਰੁਤਬਾ ਅਜੀਤ ਡੋਂਭਾਲ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦੇ ਆਤਮ ਰੱਖਿਆ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। ਨਾਲ ਹੀ ਦੋਵਾਂ ਪੱਖਾਂ ਨੇ ਇਹ ਸੁਨਿਸ਼ਚਿਤ ਕਰਨ ਡਲਈ ਨਾਲ ਮਿਲਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪਾਕਿਸਤਾਨ ਜੈਸ਼ ਏ ਮੁਹੰਮਦ ਅਤੇ ਹੋਰ ਅੱਤਵਾਦੀ ਸੰਗਠਨਾਂ ਲਈ ਪਨਾਹਗਾਰ ਬਣਨਾ ਬੰਦ ਕਰੇ। ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਡੋਂਭਾਲ ਅਤੇ ਬੋਲਟਨ ਨੇ ਟੈਲੀਫ਼ੋਨ 'ਤੇ ਗਲਬਾਤ ਕੀਤੀ
ਜਿਸ ਵਿਚ ਉਨ੍ਹਾਂ ਸੰਯੁਕਤ ਰਾਸ਼ਟਰ ਪ੍ਰਸਤਾਵਾਂ ਤਹਿਤ ਪਾਕਿਸਤਾਨ ਨੂੰ ਉਸ ਦੇਕੰਮਾਂ ਲਈ ਜਿੰਮੇਵਾਰ ਠਹਰਾਉਾਂਦਿਆਂਅਤੇ ਜੈਸ਼ ਏ ਮੁਹੰਮਦਾ ਦੇਨੇਤਾ ਮੰਸੂਦ ਅਜ਼ਹਰ ਨੂੰ ਅੱਤਵਾਦੀਆਂ ਦੀ ਅੰਤਰਰਾਸ਼ਟਰੀ ਸੂਚੀ ਵਿਚ ਸ਼ਾਮਲ ਕਰਨ ਦੀਆਂ ਸਾਰੀਆਂ ਰੁਕਾਵਟਾਂ ਨੂੰ ਹਟਾਉਣ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਬੋਲਟਨ ਨੇ ਸੀਮਾਂ ਪਾਰ ਅੱਤਵਾਦ ਵਿਰੁਧ ਭਾਰਤ ਦੇ ਆਤਮ ਰੱਖਿਆ ਦੇ ਅਧਿਕਾਰ ਦਾ ਸਰਮਥਨ ਕੀਤਾ ਅਤੇ ਇਸ ਹਮਲੇ ਦੇ ਦੋਸ਼ੀਆਂ ਨੂੰ ਸ਼ਜਾਂ ਦੇਣ ਲਈ ਭਾਰਤ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਪੇਸ਼ਕਸ਼ ਵੀ ਕੀਤੀ। ਬੋਲਟਨ ਨੇ ਕਿਹਾ,
''ਮੈ ਅੰਜ ਅਜੀਤ ਡੋਂਪਾਲ ਨੂੰ ਕਿਹਾ ਕਿ ਅਸੀਂ ਭਾਰਤ ਦੇ ਆਤਮ ਰੱਖਿਆ ਦੇ ਅਧਿਕਾਰ ਦਾ ਸਮਰਥਨ ਕਰਦੇ ਹਾਂ। ਮੀ ਅੱਜ ਸਵੇਰੇ ਉਨ੍ਹਾਂ ਨਾਲ ਦੋ ਵਾਰ ਗੱਲ ਕੀਤੀ ਅਤੇ ਅੱਤਵਾਦੀ ਹਮਲੇ 'ਤੇ ਅਮਰੀਕਾ ਵਲੋਂ ਹਮਦਰਦੀ ਵੀ ਜਤਾਈ।'' (ਪੀਟੀਆਈ)