Singapore: ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਨੂੰ ਸੰਸਦ ’ਚ ਝੂਠ ਬੋਲਣ ਦਾ ਪਾਇਆ ਗਿਆ ਦੋਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫ਼ੈਸਲੇ ਤਹਿਤ ਉਸ ਨੂੰ ਸੰਸਦ ਤੋਂ ਅਯੋਗ ਠਹਿਰਾਇਆ ਜਾ ਸਕਦਾ ਹੈ

Singapore: Indian-origin opposition leader Pritam Singh found guilty of lying in Parliament

ਸਿੰਗਾਪੁਰ ’ਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ਨੂੰ ਸੋਮਵਾਰ ਨੂੰ ਸੰਸਦੀ ਕਮੇਟੀ ਦੇ ਸਾਹਮਣੇ ਝੂਠੀ ਗਵਾਹੀ ਦੇਣ ਦਾ ਦੋਸ਼ੀ ਪਾਇਆ ਗਿਆ। ਇਸ ਫ਼ੈਸਲੇ ਤਹਿਤ ਉਸ ਨੂੰ ਸੰਸਦ ਤੋਂ ਅਯੋਗ ਠਹਿਰਾਇਆ ਜਾ ਸਕਦਾ ਹੈ ਅਤੇ ਇਸ ਸਾਲ ਆਮ ਚੋਣਾਂ ਲੜਨ ਲਈ ਵੀ ਅਯੋਗ ਠਹਿਰਾਇਆ ਜਾ ਸਕਦਾ ਹੈ। ਡਿਪਟੀ ਪ੍ਰਿੰਸੀਪਲ ਜ਼ਿਲ੍ਹਾ ਜੱਜ ਲੂਕ ਟੈਨ ਨੇ ਆਪਣੇ ਫ਼ੈਸਲੇ ਵਿਚ ਸਿੰਘ ਨੂੰ ਦੋਸ਼ੀ ਪਾਇਆ।

ਸਿੰਘ ’ਤੇ ਲੱਗੇ ਦੋਸ਼ ਉਨ੍ਹਾਂ ਦੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਈਸ ਖ਼ਾਨ ਦੇ ਮਾਮਲੇ ਨੂੰ ਸੰਭਾਲਣ ਦੇ ਤਰੀਕੇ ਨਾਲ ਸਬੰਧਤ ਹਨ। ਖ਼ਾਨ ਨੇ ਇਕ ਹੋਰ ਮਾਮਲੇ ਵਿਚ ਸੰਸਦ ਵਿਚ ਝੂਠ ਬੋਲਿਆ ਸੀ। ਸਿੰਘ (48) ’ਤੇ 10 ਦਸੰਬਰ ਅਤੇ 15 ਦਸੰਬਰ, 2021 ਨੂੰ ਖ਼ਾਨ ਦੇ ਮਾਮਲੇ ਦੀ ਜਾਂਚ ਦੌਰਾਨ ਵਿਸ਼ੇਸ਼ ਅਧਿਕਾਰਾਂ ਦੀ ਕਮੇਟੀ (ਸੀਓਪੀ) ਨੂੰ ਜਾਣਬੁੱਝ ਕੇ ਦੋ ਗ਼ਲਤ ਜਵਾਬ ਦੇਣ ਦਾ ਦੋਸ਼ ਲਗਾਇਆ ਗਿਆ ਸੀ।

ਇਹ ਮਾਮਲਾ ਸਿੰਘ ਵਲੋਂ ਸੰਸਦ ਵਿਚ ਖ਼ਾਨ ਦੇ ਝੂਠੇ ਦਾਅਵਿਆਂ ਨਾਲ ਨਜਿੱਠਣ ਨਾਲ ਸਬੰਧਤ ਹੈ। ਖ਼ਾਨ ਨੇ ਝੂਠਾ ਦਾਅਵਾ ਕੀਤਾ ਸੀ ਕਿ ਉਹ ਜਿਨਸੀ ਸ਼ੋਸ਼ਣ ਪੀੜਤਾ ਦੇ ਨਾਲ ਥਾਣੇ ਗਿਆ ਸੀ। ਸਿੰਘ ਨੂੰ ਇਸ ਦੋਸ਼ ਵਿਚ ਤਿੰਨ ਸਾਲ ਤਕ ਦੀ ਕੈਦ, ਸਿੰਗਾਪੁਰ ਡਾਲਰ (5,290 ਅਮਰੀਕੀ ਡਾਲਰ) ਤਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਸਿੰਘ ਵਿਰੁਧ ਚਾਰ ਮਹੀਨੇ ਪਹਿਲਾਂ ਮੁਕੱਦਮਾ ਸ਼ੁਰੂ ਹੋਇਆ ਸੀ।