ਪਾਕਿਸਤਾਨ: ਪੰਜਾਬ ਵਿਧਾਨ ਸਭਾ ਵਿਚ ਪਾਸ ਹੋਇਆ ਆਨੰਦ ਕਾਰਜ ਬਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ: ਪੰਜਾਬ ਵਿਧਾਨ ਸਭਾ ਵਿਚ ਪਾਸ ਹੋਇਆ ਆਨੰਦ ਕਾਰਜ ਬਿਲ

pic

ਪਾਕਿਸਤਾਨ ਵਿਚਲੀ ਪੰਜਾਬ ਵਿਧਾਨ ਸਭਾ ਨੇ ਪੰਜਾਬ ਸਿੱਖ ਆਨੰਦ ਵਿਆਹ ਐਕਟ 2017 ਨੂੰ ਪਾਸ ਕਰ ਕੇ ਅਪਣੇ ਦੇਸ਼ ਵਿਚ ਰਹਿ ਰਹੇ ਸਿੱਖਾਂ ਨੂੰ ਵੱਡੀ ਰਾਹਤ ਦਿਤੀ ਹੈ। ਆਮ ਸਹਿਮਤੀ ਨਾਲ ਪਾਸ ਹੋਏ ਇਸ ਬਿਲ ਨਾਲ ਵੱਡੀ ਗਿਣਤੀ ਵਿਚ ਮੁਸਲਿਮ ਆਬਾਦੀ ਵਾਲੇ ਦੇਸ਼ ਵਿਚ ਸਿੱਖ ਵਿਆਹਾਂ ਨੂੰ ਆਸਾਨੀ ਨਾਲ ਕਾਨੂੰਨੀ ਦਰਜਾ ਮਿਲ ਸਕੇਗਾ। ਪੰਜਾਬ ਵਿਧਾਨ ਸਭਾ ਦੇ ਘੱਟ ਗਿਣਤੀ ਮੈਂਬਰ ਸ. ਰਮੇਸ਼ ਸਿੰਘ ਅਰੋੜਾ ਵਲੋਂ ਪੇਸ਼ ਕੀਤਾ ਗਿਆ ਇਹ ਬਿਲ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਤੁਰਤ ਲਾਗੂ ਹੋ ਜਾਵੇਗਾ। ਅਰੋੜਾ ਨੇ ਕਿਹਾ ਕਿ ਪਾਕਿਸਤਾਨ ਦੁਨੀਆਂ ਦਾ ਇਕਲੌਤ ਅਜਿਹਾ ਦੇਸ਼ ਹੈ ਜਿਸ ਬਿਲ ਦੇ ਕਾਨੂੰਨ ਵਿਚ ਬਦਲ ਜਾਣ ਤੋਂ ਬਾਅਦ ਸਿੱਖਾਂ ਦੇ ਵਿਆਹਾਂ ਨੂੰ ਰਜਿਸਟਰਡ ਕਰੇਗਾ। ਹੁਣ ਤਕ ਸਿੱਖਾਂ ਦੇ ਵਿਆਹਾਂ ਦੇ ਅੰਕੜਿਆਂ ਨੂੰ ਗੁਰਦਵਾਰਿਆਂ ਵਲੋਂ ਹੀ ਸੰਭਾਲਿਆ ਜਾਂਦਾ ਸੀ। ਕਾਨੂੰਨ ਅਨੁਸਾਰ ਹੁਣ ਪਾਕਿਸਤਾਨ ਵਿਚ ਹੋਣ ਵਾਲੇ ਸਿੱਖ ਵਿਆਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਸੀਆਂ ਗਈਆਂ ਰੀਤੀਆਂ ਅਨੁਸਾਰ ਹੀ ਪੂਰਾ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਸੂਬੇ ਵਲੋਂ ਨਿਯੁਕਤ ਕੀਤਾ ਗਿਆ ਰਜਿਸਟਰਾਰ ਮਾਨਤਾ ਪੱਤਰ ਜਾਰੀ ਕਰੇਗਾ।