ਪੂਰਬੀ ਜਾਪਾਨ ਵਿਚ ਆਇਆ ਭੂਚਾਲ, 4 ਮੌਤਾਂ ਤੇ ਦਰਜਨਾਂ ਹੋਏ ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਵੱਡੇ ਹਿੱਸਿਆਂ ਵਿਚ ਰਾਤੋ - ਰਾਤ ਇਕ 7.4-ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਸ਼ਿਰੋਸ਼ੀ, ਮਿਆਗੀ ਪ੍ਰੀਫੈਕਚਰ ਵਿਚ ਪਟੜੀ ਤੋਂ ਸ਼ਿੰਕਨਸੇਨ ਬੁਲੇਟ ਟ੍ਰੇਨ ਵੀ ਉਤਰ ਗਈ।

Huge Japan Earthquake Triggers Tsunami Alert; 2 Killed, Millions Lose Power

 

ਟੋਕੀਓ: ਪੂਰਬੀ ਜਾਪਾਨ ਦੇ ਵੱਡੇ ਹਿੱਸੇ ਨੂੰ ਹਿਲਾ ਦੇਣ ਵਾਲੇ ਰਾਤ ਭਰ ਦੇ ਭੂਚਾਲ ਵਿਚ ਦੋ ਮੌਤਾਂ ਅਤੇ ਦਰਜਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੂਰਬੀ ਜਾਪਾਨ ਦੇ ਵੱਡੇ ਹਿੱਸਿਆਂ ਵਿਚ ਰਾਤੋ - ਰਾਤ ਇਕ 7.4-ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਸ਼ਿਰੋਸ਼ੀ, ਮਿਆਗੀ ਪ੍ਰੀਫੈਕਚਰ ਵਿਚ ਪਟੜੀ ਤੋਂ ਸ਼ਿੰਕਨਸੇਨ ਬੁਲੇਟ ਟ੍ਰੇਨ ਵੀ ਉਤਰ ਗਈ। ਅੱਧੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ ਆਏ 7.4 ਤੀਬਰਤਾ ਦੇ ਭੂਚਾਲ ਤੋਂ ਬਾਅਦ, ਦੇਸ਼ ਦੇ ਉੱਤਰ-ਪੂਰਬ ਵਿੱਚ ਨਿਵਾਸੀ ਅਤੇ ਅਧਿਕਾਰੀ ਵੀਰਵਾਰ ਦੀ ਸਵੇਰ ਨੁਕਸਾਨ ਦਾ ਮੁਲਾਂਕਣ ਕਰਨ ਪਹੁੰਚੇ। 

ਉੱਤਰ-ਪੂਰਬੀ ਜਾਪਾਨ ਦੇ ਕੁਝ ਹਿੱਸਿਆਂ ਵਿਚ ਵੀਰਵਾਰ ਸਵੇਰੇ ਇੱਕ ਮੀਟਰ ਤੱਕ ਦੀਆਂ ਲਹਿਰਾਂ ਲਈ ਸੁਨਾਮੀ ਦੀ ਚੇਤਾਵਨੀ ਹਟਾ ਦਿੱਤੀ ਗਈ ਸੀ ਜਦੋਂ ਅਧਿਕਾਰੀਆਂ ਨੇ ਕੁਝ ਖੇਤਰਾਂ ਵਿੱਚ ਪਾਣੀ ਦੇ ਪੱਧਰ ਤੋਂ 30 ਸੈਂਟੀਮੀਟਰ ਉੱਪਰ ਰਿਕਾਰਡ ਕੀਤਾ ਸੀ। ਵੀਰਵਾਰ ਰਾਤ ਅਤੇ ਪੂਰੀ ਸਵੇਰ ਖੇਤਰ ਵਿਚ ਕਈ ਮਾਮੂਲੀ ਭੂਚਾਲ ਦੇ ਝਟਕੇ ਜਾਰੀ ਰਹੇ।  ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਭੂਚਾਲ ਨਾਲ ਕਈ ਲੋਕ ਬੇਘਰ ਵੀ ਹੋ ਗਏ ਤੇ 20 ਲੱਖ ਤੋਂ ਜ਼ਿਆਦਾ ਲੋਕਾਂ ਦੇ ਘਰ ਅੰਧੇਰਾ ਛਾ ਗਿਆ ਹੈ।