ਕੋਵਿਡ 19 : ਚੀਨ ਨੇ ਭਾਰਤ ਨੂੰ 650,000 ਮੈਡੀਕਲ ਕਿੱਟਾਂ ਭੇਜੀਆਂ : ਭਾਰਤੀ ਸਫ਼ੀਰ
ਚੀਨ ਨੇ ਕੋਵਿਡ 19 ਗਲੋਬਲ ਮਹਾਂਮਾਰੀ ਤੋਂ ਲੜਨ 'ਚ ਮਦਦ ਦੇ ਲਈ ਭਾਰਤ ਨੂੰ ਵੀਰਵਾਰ ਨੂੰ 650,000 ਕੋਰੋਨਾ ਵਾਇਰਸ ਮੈਡੀਕਲ ਕਿੱਟਾਂ ਭੇਜੀਆਂ।
ਬੀਜਿੰਗ, 16 ਅਪ੍ਰੈਲ : ਚੀਨ ਨੇ ਕੋਵਿਡ 19 ਗਲੋਬਲ ਮਹਾਂਮਾਰੀ ਤੋਂ ਲੜਨ 'ਚ ਮਦਦ ਦੇ ਲਈ ਭਾਰਤ ਨੂੰ ਵੀਰਵਾਰ ਨੂੰ 650,000 ਕੋਰੋਨਾ ਵਾਇਰਸ ਮੈਡੀਕਲ ਕਿੱਟਾਂ ਭੇਜੀਆਂ। ਬੀਜਿੰਗ 'ਚ ਭਾਰਤ ਦੇ ਸਫ਼ੀਰ ਵਿਕਰਮ ਮਿਸਤਰੀ ਨੇ ਇਥੇ ਦਸਿਆ ਕਿ ਚੀਨ ਤੋਂ ਖਰੀਦੀ ਜਾ ਰਹੀ 20 ਲੱਖ ਤੋਂ ਵੱਧ ਜਾਂਚ ਕਿੱਟਾ ਨੂੰ ਅਗਲੇ 15 ਦਿਨਾਂ 'ਚ ਭਾਰਤ ਭੇਜਿਆ ਜਾਵੇਗਾ।
ਮਿਸਤਰੀ ਨੇ ਵੀਰਵਾਰ ਨੂੰ ਟਵੀਟ ਕੀਤਾ, ''ਰੈਪਿਡ ਐਂਟੀਬਾਡੀ ਟੈਸਟ ਅਤੇ ਆਰਐਨਏ ਐਕਸਟ੍ਰੈਕਸ਼ਨ ਕਿੱਟਾਂ ਸਮੇਤ ਕੁੱਲ 650,000 ਕਿੱਟਾਂ ਨੂੰ ਅੱਜ ਤੜਕੇ ਗਵਾਂਗਝੂ ਹਵਾਈਅੱਡੇ ਤੋਂ ਭਾਰਤ ਲਈ ਭੇਜਿਆ ਗਿਆ।'' ਕੋਰੋਨਾ ਵਾਇਰਸ ਤੋਂ ਕਰੀਬ ਢਾਈ ਮਹੀਨੇ ਲੜਨ ਤੋਂ ਬਾਅਦ ਚੀਨੇ 'ਚ ਕਾਰਖਾਨਿਆਂ ਨੇ ਇਕ ਵਾਰ ਫ਼ਿਰ ਕੰਮ ਸ਼ੁਰੂ ਕਰ ਦਿਤਾ ਹੈ ਅਤੇ ਉਹ ਭਾਰਤ ਸਮੇਤ ਦੁਨੀਆਭਰ 'ਚ ਵੈਂਟੀਲੇਟਰ ਅਤੇ ਵਿਅਕਤੀਗਤ ਸੁਰੱਖਿਆ ਉਪਕਰਣਾਂ (ਪੀ.ਪੀ.ਈ) ਸਮੇਤ ਮੈਡੀਕਲ ਸਾਮਾਨ ਦੀ ਭਾਰੀ ਮੰਗ ਨੂੰ ਇਕ ਵੱਡੇ ਕਾਰੋਬਾਰੀ ਮੌਕੇ ਦੇ ਤੌਰ 'ਤੇ ਵੇਖ ਰਿਹਾ ਹੈ।
ਚੀਨ ਤੋਂ ਇਨ੍ਹਾਂ ਸਾਮਾਨਾਂ ਦੇ ਆਯਾਤ ਦੇ ਲਈ ਨਿੱਜੀ ਅਤੇ ਸਰਕਾਰੀ ਕੰਪਨੀਆਂ ਦੋਵੇਂ ਹੀ ਆਰਡਰ ਦੇ ਰਹੀਆਂ ਹਨ। ਅਜਿਹੀ ਜਾਣਕਾਰੀ ਹੈ ਕਿ ਚੀਨ ਨੇ ਭਾਰਤ 'ਚ ਮੌਜੂਦਾ ਲਾਕਡਾਊਨ ਦੇ ਦੌਰਾਨ ਸਭ ਤੋਂ ਵੱਧ ਪ੍ਰਭਾਵਤ ਖੇਤਰਾਂ 'ਚ ਜਾਂਚ ਵਧਾਉਣ ਦੀ ਉਸ ਦੀਆਂ ਕੋਸ਼ਿਸਾਂ ਦੇ ਤੌਰ 'ਤੇ ਪਹਿਲਾਂ ਮੈਡੀਕਲ ਕਿੱਟਾਂ ਦੀ ਸਭ ਤੋਂ ਵੱਡੀ ਖੇਪ ਭੇਜੀ। (ਪੀਟੀਆਈ)