ਅਮਰੀਕਾ ਕੋਰੋਨਾ ਵਾਇਰਸ ਮਹਾਂਮਾਰੀ ਦੇ ਸਭ ਤੋਂ ਮਾੜੇ ਦੌਰ 'ਚੋਂ ਨਿਕਲ ਚੁੱਕਾ ਹੈ : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਕੋਰੋਨਾ ਵਾਇਰਸ ਮਹਾਂਮਾਰੀ ਦੇ ਸਭ ਤੋਂ ਮਾੜੇ ਦੌਰ 'ਚੋਂ ਨਿਕਲ ਚੁੱਕਾ ਹੈ ਅਤੇ ਉਨ੍ਹਾਂ ਕੁੱਝ ਰਾਜਾਂ

File photo

ਵਾਸ਼ਿੰਗਟਨ, 16 ਅਪ੍ਰੈਲ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਕੋਰੋਨਾ ਵਾਇਰਸ ਮਹਾਂਮਾਰੀ ਦੇ ਸਭ ਤੋਂ ਮਾੜੇ ਦੌਰ 'ਚੋਂ ਨਿਕਲ ਚੁੱਕਾ ਹੈ ਅਤੇ ਉਨ੍ਹਾਂ ਕੁੱਝ ਰਾਜਾਂ ਨੂੰ ਇਸ ਮਹੀਨੇ ਤੋਂ ਫ਼ਿਰ ਤੋਂ ਖੋਲ੍ਹਣ ਦਾ ਅਨੁਮਾਨ ਪ੍ਰਗਟਾਇਆ ਹੈ। ਹਾਲੇ ਤਕ 637,000 ਤੋਂ ਵੱਧ ਅਮਰੀਕੀ ਕੋਵਿਡ 19 ਤੋਂ ਪੀੜਤ ਪਾਏ ਗਏ ਹਨ ਅਤੇ 30826 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਦੁਨੀਆ ਦੇ ਕਿਸੇ ਵੀ ਦੇਸ਼ 'ਚ ਸਭ ਤੋਂ ਵੱਧ ਗਿਣਤੀ ਹੈ।

ਟਰੰਪ ਨੇ ਕੋਰੋਨਾ ਵਾਇਰਸ 'ਤੇ ਵਾਇਟ ਹਾਊਸ 'ਚ ਪੈਸ ਕਾਨਫਰੰਸ 'ਚ ਕਿਹਾ ਕਿ ਦੇਸ਼ ਨੂੰ ਮੁੜ ਤੋਂ ਖੁਲ੍ਹਣ 'ਤੇ ਨਵੇਂ ਦਿਸ਼ਾ ਨਿਰਦੇਸ਼ ਗਵਰਨਰਾਂ ਤੋਂ ਗੱਲ ਕਰਨ ਦੇ ਬਾਅਦ ਵੀਰਵਾਰ ਨੂੰ ਐਲਾਨੇ ਜਾਣਗੇ। ਟਰੰਪ ਪ੍ਰਸ਼ਾਸਨ ਨੇ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਖੋਲ੍ਹਣ ਦੇ ਲਈ ਪਹਿਲਾਂ ਇਕ ਮਈ ਦੀ ਸੰਭਾਵਤ ਮਿਤੀ ਤੈਅ ਕੀਤੀ ਸੀ ਪਰ ਰਾਸ਼ਟਰਪਤੀ ਨੇ ਕਿਹਾ ਕਿ ਕੁੱਝ ਰਾਜਾਂ 'ਚ ਉਸ ਤੋਂ ਪਹਿਲਾਂ ਹੀ ਹਾਲਾਤ ਆਮ ਹੋ ਸਕਦੇ ਹਨ। ਉਨ੍ਹਾਂ ਕਿਹਾ, ''ਜੰਗ ਜਾਰੀ ਹੈ, ਪਰ ਅੰਕੜੇ ਦੱਸਦੇ ਹਨ ਕਿ ਰਾਸ਼ਟਰੀ ਪੱਧਰ 'ਤੇ ਅਸੀਂ ਨਵੇਂ ਮਾਮਲਿਆਂ ਦੀ ਜ਼ਿਆਦਾਤਰ ਗਿਣਤੀ ਨੂੰ ਪਾਰ ਕਰ ਲਿਆ ਹੈ।

ਉਮੀਦ ਕਰਦ ਹਾਂ ਕਿ ਇਹ ਜਾਰੀ ਰਹੇਗਾ ਅਤੇ ਅਸੀਂ ਤਰੱਕੀ ਕਰਦੇ ਰਹਾਂਗੇ।'' ਉਨ੍ਹਾਂ ਕਿਹਾ ਕਿ ਇਨ੍ਹਾਂ ਉਤਸ਼ਾਹ ਭਰੀਆਂ ਘਟਨਾਵਾਂ ਦੇ ਕਾਰਨ ਅਸੀਂ ਦੇਸ਼ ਨੂੰ ਮੁੜ ਤੋਂ ਖੋਲ੍ਹਣ ਲਈ ਰਾਜਾਂ ਦੇ ਲਈ ਦਿਸ਼ਾ ਨਿਰਦੇਸ਼ਾਂ ਅੰਤਿਮ ਰੂਪ ਦੇਣ ਦੇ ਲਈ ਬਹੁਤ ਮਜ਼ਬੂਤ ਸਥਿਤੀ 'ਚ ਆ ਗਏ ਹਾਂ। ਇਨ੍ਹਾਂ ਨਵੇਂ ਕਦਮਾਂ ਦਾ ਐਲਾਨ ਵੀਰਵਾਰ ਨੂੰ ਕੀਤਾ ਜਾਵੇਗਾ।

ਕੋਰੋਨਾ ਵਾਇਰਸ 'ਤੇ ਵਾਇਟ ਹਾਊਸ ਦੇ ਕਾਰਜਬਲ ਦੀ ਮੈਂਬਰ ਡਾ.ਡੇਬੋਰਾ ਬ੍ਰਿਕਸ ਨੇ ਕਿਹਾ ਕਿ ਪਿਛਲੇ ਪੰਜ ਜਾਂ ਛੇ ਦਿਨਾਂ 'ਚ ਦੇਸ਼ਭਰ 'ਚ ਨਵੇਂ ਮਾਮਲਿਆਂ ਦੀ ਗਿਣਤੀ 'ਚ ਵੱਡੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ, ''ਇਹ ਸਾਨੂੰ ਤਸੱਲੀ ਦੇਣ ਵਾਲਾ ਹੈ। ਨਾਲ ਹੀ ਅਸੀਂ ਜਾਣਦੇ ਹਾਂ ਕਿ ਪੂਰੇ ਅਮਰੀਕਾ  'ਚ ਮ੍ਰਿਤਕਾਂ ਅਤੇ ਪੀੜਤਾਂ ਦੀ ਗਿਣਤੀ ਜਾਰੀ ਰਹੇਗੀ।''ਉਨ੍ਹਾਂ ਦਸਿਆ ਕਿ 9 ਰਾਜਾਂ 'ਚ 1000 ਤੋਂ ਘੱਟ ਮਾਮਲੇ ਹਨ ਅਤੇ ਹਰੇਕ ਦਿਨ 30 ਤੋਂ ਘੱਟ ਨਵੇਂ ਮਾਮਲੇ ਹਨ। (ਪੀਟੀਆਈ)

ਅਮਰੀਕੀ ਮੈਡੀਕਲ ਜਾਸੂਸਾਂ ਨੇ ਪਹਿਲਾਂ ਹੀ ਦਿਤੀ
ਵਾਸ਼ਿੰਗਟਨ, 16 ਅਪ੍ਰੈਲ : ਫ਼ਰਵਰੀ ਦੇ ਅਖ਼ੀਰ ਵਿਚ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀਆਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਨਾ ਘਬਰਾਉਣ ਦੀ ਅਪੀਲ ਕਰ ਰਹੇ ਸਨ ਤਾਂ ਵਾਸ਼ਿੰਗਟਨ ਦੇ ਉੱਤਰ ਵਿਚ ਸਿਰਫ਼ ਇਕ ਘੰਟੇ ਦੀ ਦੂਰੀ 'ਤੇ ਸਥਿਤ ਅਮਰੀਕੀ ਫ਼ੌਜ ਦੇ ਅੱਡੇ 'ਤੇ ਸਥਿਤ ਖੁਫੀਆ ਇਕਾਈ ਵਿਚ ਚਿੰਤਾ ਦੀਆਂ ਲਕੀਰਾਂ ਉਭਰ ਆਈਆਂ ਸਨ।ਨੈਸ਼ਨਲ ਸੈਂਟਰ ਫ਼ਾਰ ਮੈਡੀਕਲ ਇੰਟੈਲੀਜੈਂਸ ਨੇ 25 ਫ਼ਰਵਰੀ ਨੂੰ ਚਿਤਾਵਨੀ ਦਿਤੀ ਸੀ ਕਿ ਕੋਰੋਨਾ ਵਾਇਰਸ 30 ਦਿਨਾਂ ਦੇ ਅੰਦਰ ਇਕ ਗਲੋਬਲ ਮਹਾਮਾਰੀ ਬਣ ਜਾਵੇਗਾ ਤੇ ਉਸ ਦੇ ਅਪਣੇ ਖਤਰੇ ਦਾ ਪੱਧਰ ਵੀ ਵਧਾ ਦਿਤਾ ਗਿਆ ਸੀ।

ਇਸ ਤੋਂ ਸਿਰਫ਼ 15 ਦਿਨ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਤੇਜ਼ੀ ਨਾਲ ਫੈਲਦੀ ਮਹਾਮਾਰੀ ਐਲਾਨ ਕਰ ਦਿਤਾ ਸੀ। ਚਿਤਾਵਨੀ ਦੇ ਸਮੇਂ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਬਹੁਤ ਘੱਟ ਮਾਮਲੇ ਸਨ ਉਸੇ ਦਿਨ ਟਰੰਪ ਨੇ ਟਵੀਟ ਕੀਤਾ ਸੀ ਕਿ ਕੋਰੋਨਾ ਵਾਇਰਸ ਅਮਰੀਕਾ ਵਿਚ ਬਹੁਤ ਹੱਦ ਤਕ ਕੰਟਰੋਲ ਵਿਚ ਹੈ। ਹਾਲਾਂਕਿ ਇਸ ਤੋਂ ਤੁਰੰਤ ਬਾਅਦ ਇਹ ਬੀਮਾਰੀ ਦੁਨੀਆ ਭਰ ਵਿਚ ਫੈਲ ਗਈ। ਨਿਊਜਵੀਕ ਦੀ ਇਕ ਖਬਰ ਮੁਤਾਬਕ 25 ਫ਼ਰਵਰੀ ਨੂੰ ਚਿਤਾਵਨੀ ਦੇ ਬਾਰੇ ਜੁਆਇੰਟ ਚੀਫ਼ਜ਼ ਆਫ਼ ਸਟਾਫ਼ ਨੂੰ ਜਾਣਕਾਰੀ ਦਿਤੀ ਗਈ ਸੀ ਪਰ ਇਹ ਅਜੇ ਪਤਾ ਨਹੀਂ ਲੱਗ ਸਕਿਆ ਕਿ ਕੀ ਟਰੰਪ ਤੇ ਵਾਈਟ ਹਾਊਸ ਦੇ ਹੋਰਾਂ ਅਧਿਕਾਰੀਆਂ ਨੇ ਇਸ ਨੂੰ ਦੇਖਿਆ ਸੀ। (ਪੀਟੀਆਈ)