ਬ੍ਰਿਟੇਨ ਦੇ ਗੁਰੂ ਘਰ ਨੇ ਭਾਰਤੀਆਂ ਨੂੰ ਧੋਖੇਬਾਜ਼ਾਂ ਤੋਂ ਚੌਕਸ ਰਹਿਣ ਦੀ ਦਿਤੀ ਚਿਤਾਵਨੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਗੁਰੂ ਘਰ ਦੇ ਨਾਮ 'ਤੇ ਨੌਕਰੀ, ਮੁਫ਼ਤ ਵੀਜ਼ਾ ਅਤੇ ਟਿਕਟਾਂ ਸਬੰਧੀ ਜਾਰੀ ਕੀਤਾ ਗਿਆ ਸੀ ਫ਼ਰਜ਼ੀ ਇਸ਼ਤਿਹਾਰ

Guru Nanak Darbar Gurdwara sahib

ਗੁਰੂ ਘਰ ਦੇ ਨਾਮ 'ਤੇ ਨੌਕਰੀ, ਮੁਫ਼ਤ ਵੀਜ਼ਾ ਅਤੇ ਟਿਕਟਾਂ ਸਬੰਧੀ ਜਾਰੀ ਕੀਤਾ ਗਿਆ ਸੀ ਫ਼ਰਜ਼ੀ ਇਸ਼ਤਿਹਾਰ 

ਲੰਡਨ: ਬਰਤਾਨੀਆ ਦੇ ਇੱਕ ਗੁਰਦੁਆਰਾ ਸਾਹਿਬ ਨੇ ਆਪਣੇ ਮੈਂਬਰਾਂ ਦੇ ਭੇਸ ਵਿੱਚ ਭਾਰਤ ਦੇ ਲੋਕਾਂ ਨੂੰ ਨੌਕਰੀਆਂ ਅਤੇ ਵੀਜ਼ਾ ਦੇਣ ਦੇ ਝੂਠੇ ਵਾਅਦੇ ਕਰ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੱਕ ਚਿਤਾਵਨੀ ਜਾਰੀ ਕੀਤੀ ਹੈ।

ਕੈਂਟ ਸੂਬੇ ਦੇ ਗ੍ਰੇਵਸੈਂਡ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਲੋਂ "ਸਕੈਮ ਅਲਰਟ" ਸਿਰਲੇਖ ਵਾਲੇ ਇਸ ਇਸ਼ਤਿਹਾਰ ਦੀ ਕਾਪੀ ਜਾਰੀ ਕਰ ਕੇ ਆਪਣੀ ਵੈੱਬਸਾਈਟ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਚਿਤਾਵਨੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਦਿੱਤੀ ਗਈ 'ਮੁਫ਼ਤ ਟਿਕਟ, ਮੁਫ਼ਤ ਵੀਜ਼ਾ, ਮੁਫ਼ਤ ਖਾਣਾ ਤੇ ਨੌਕਰੀ ਦੀ ਪੇਸ਼ਕਸ਼' ਫਰਜ਼ੀ ਹੈ। "ਯੂਕੇ ਵਿੱਚ ਤੁਰੰਤ ਲੋੜੀਂਦੇ" ਸਿਰਲੇਖ ਵਾਲੇ ਇਸ਼ਤਿਹਾਰ ਵਿੱਚ ਕਿਹਾ ਗਿਆ ਹੈ ਕਿ ਦਿਲਚਸਪੀ ਰੱਖਣ ਵਾਲੇ ਪੁਰਸ਼ ਅਤੇ ਔਰਤਾਂ ਨੂੰ ਦਿੱਤੇ ਵ੍ਹਟਸਐਪ ਨੰਬਰ 'ਤੇ ਕਾਲ ਕਰਨੀ ਚਾਹੀਦੀ ਹੈ।

ਇਸ ਸਬੰਧੀ ਗੁਰਦਵਾਰਾ ਸਾਹਿਬ ਵੱਲੋਂ ਜਾਰੀ ਕੀਤੀ ਗਈ ਚਿਤਾਵਨੀ ਵਿੱਚ ਲਿਖਿਆ ਹੈ, “ਸਕੈਮ ਅਲਰਟ: ਇਹਨਾਂ ਸੇਵਾਵਾਂ ਦੀ ਵਰਤੋਂ ਨਾ ਕਰੋ। ਇਹ ਗੁਰੂ ਨਾਨਕ ਦਰਬਾਰ ਗੁਰਦੁਆਰੇ ਨਾਲ ਸਬੰਧਤ ਨਹੀਂ ਹੈ।''

ਇਹ ਵੀ ਪੜ੍ਹੋ:  35 ਸਵਾਰੀਆਂ ਨਾਲ ਭਰੀ ਬੱਸ ਪਲਟੀ, ਵਿਦਿਆਰਥਣ ਸਮੇਤ 2 ਦੀ ਮੌਤ

ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਜਗਦੇਵ ਸਿੰਘ ਵਿਰਦੀ ਨੇ ਇਕ ਵੈੱਬਸਾਈਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਗੁਰਦੁਆਰਾ ਸਾਹਿਬ ਦੇ ਇਕ ਸਥਾਨਕ ਸ਼ਰਧਾਲੂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਭਾਰਤ ਵਿਚ ਰਹਿੰਦੇ ਆਪਣੇ ਮਾਤਾ-ਪਿਤਾ ਲਈ ਇਸ ਬਾਰੇ ਪੁੱਛਗਿੱਛ ਕੀਤੀ।

ਇਸ ਤੋਂ ਬਾਅਦ ਦਰਜਨ ਦੇ ਕਰੀਬ ਲੋਕਾਂ ਨੇ ਗੁਰਦੁਆਰਾ ਸਾਹਿਬ ਤੋਂ ਇਸ ਬਾਰੇ ਪੁੱਛਗਿੱਛ ਕੀਤੀ। ਗ੍ਰੇਵਸੈਂਡ ਅਤੇ ਆਸ-ਪਾਸ ਦੇ ਖੇਤਰ ਵਿੱਚ ਲਗਭਗ 15,000 ਸਿੱਖ ਰਹਿੰਦੇ ਹਨ ਜਿਨ੍ਹਾਂ ਦੇ ਭਾਰਤ ਨਾਲ ਮਜ਼ਬੂਤ ​​ਪਰਿਵਾਰਕ ਅਤੇ ਦੋਸਤੀ ਸਬੰਧ ਹਨ।